Punjab: ਔਰਤਾਂ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ! ਪਹਿਲਾਂ ਦੁਕਾਨ ''ਤੇ ਕੀਤਾ ਫੋਨ, ਫਿਰ ਆ ਕੇ ਕਰ ''ਤਾ...
Wednesday, Apr 29, 2026 - 12:29 PM (IST)
ਰਾਹੋਂ (ਪ੍ਰਭਾਕਰ)-ਦੁਕਾਨਦਾਰ ਨੂੰ ਡਰਾ ਕੇ ਪੈਸੇ ਲੁੱਟਣ ਵਾਲੇ ਪੰਜਾਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਚਾਰ ਔਰਤਾਂ ਅਤੇ ਇਕ ਦਲਾਲ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬਜ਼ੀ ਮੰਡੀ ਰੋਡ ਰਾਹੋਂ ਵਿਖੇ ਇਲੈਕਟ੍ਰਾਨਿਕ ਦੀ ਦੁਕਾਨ ਕਰਨ ਵਾਲੇ ਹਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਨੀਲੋਵਾਲ ਨੇ ਪੁਲਸ ਨੂੰ ਬਿਆਨ ਦਾਜ ਕਰਵਾਏ ਕਿ ਬੀਤੀ ਸ਼ਾਮ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ ਤਾਂ ਇਕ ਲੜਕੀ ਦਾ ਫੋਨ ਆਇਆ ਅਸੀਂ ਤੇਰੀ ਦੁਕਾਨ ’ਤੇ ਆਉਣਾ ਹੈ।
ਸਾਨੂੰ ਕੋਈ ਜ਼ਰੂਰੀ ਕੰਮ ਹੈ, ਜਿਸ ਨੂੰ ਮੈਂ ਕਿਹਾ ਕਿ ਮੈਂ ਦੁਕਾਨ ’ਤੇ ਹਾਂ ਤੁਸੀਂ ਦੁਕਾਨ ’ਤੇ ਆ ਜਾਓ। ਇਹ ਲੜਕੀ ਪਹਿਲਾਂ ਵੀ ਕਈ ਵਾਰ ਮੇਰੀ ਦੁਕਾਨ ’ਤੇ ਆ ਚੁੱਕੀ ਸੀ ਉਹ ਲੜਕੀ ਮੇਰੀ ਦੁਕਾਨ ’ਤੇ ਆ ਗਈ ਜਿਸ ਨੇ ਲਾਲ ਰੰਗ ਦੀ ਟੀ ਸ਼ਰਟ ਪਾਈ ਸੀ, ਜਿਸ ਨੇ ਆਪਣਾ ਨਾਂ ਜਸਪ੍ਰੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਕੁਹਾੜਾ ਅਤੇ ਉਸ ਦੇ ਨਾਲ ਦੂਜੀ ਲੜਕੀ ਜਿਸ ਨੇ ਸਲਵਾਰ ਸੂਟ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ ਦੇ 96 ਨਿਆਇਕ ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰਾ ਵੇਰਵਾ
ਉਸ ਨੇ ਆਪਣਾ ਨਾਂ ਇੰਦਰਜੀਤ ਕੌਰ ਪਤਨੀ ਲਵਪ੍ਰੀਤ ਵਾਸੀ ਇੰਦਰਾ ਕਾਲੋਨੀ ਮਾਛੀਵਾੜਾ ਦੱਸਿਆ ਜੋ ਕੀ ਦੁਕਾਨ ’ਤੇ ਆ ਕੇ ਕਹਿੰਦੀ ਕਿ ਸਾਨੂੰ ਕੁਝ ਪੈਸਿਆਂ ਦੀ ਲੋੜ ਹੈ ਸਾਨੂੰ ਕੁਝ ਪੈਸੇ ਉਧਾਰ ਦੇ ਦਿਓ। ਜਿਸ ’ਤੇ ਮੈਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਅਤੇ ਮੈਂ ਉੱਠ ਕੇ ਆਪਣੀ ਦੁਕਾਨ ਦੇ ਪਿੱਛੇ ਬਣੇ ਕੈਬਿਨ ਵਿਚ ਪਾਣੀ ਪੀਣ ਲਈ ਚਲਾ ਗਿਆ। ਇਨੇ ਨੂੰ ਇੰਦਰਜੀਤ ਕੌਰ ਮੇਰੇ ਪਿੱਛੇ ਪਿੱਛੇ ਕੈਬਿਨ ਵਿਚ ਆ ਗਈ ਤੇ ਕੈਬਿਨ ਦੀ ਕੁੰਡੀ ਲਗਾ ਲਈ ਤੇ ਮੈਨੂੰ ਕਹਿਣ ਲੱਗੀ ਕਿ ਮੈਨੂੰ ਪੈਸੇ ਉਧਾਰ ਦੇ ਦਿਓ ਤੇ ਮੇਰੇ ਨਾਲ ਜੋ ਕਰਨਾ ਹੈ ਕਰ ਲਵੋ ।
ਜਦੋ ਮੈਂ ਮਨ੍ਹਾ ਕੀਤਾ ਤਾਂ ਇੰਨੇ ਨੂੰ ਬਾਹਰ ਬੈਠੀ ਜਸਪ੍ਰੀਤ ਕੌਰ ਨੇ ਫੋਨ ਰਾਹੀਂ ਇਕ ਹੋਰ ਲੜਕੀ ਨੂੰ ਬੁਲਾ ਲਿਆ ਅਤੇ ਜੋ ਦੁਕਾਨ ’ਤੇ ਆ ਕੇ ਮੇਰੀ ਵੀਡੀਓ ਬਣਾਉਣ ਲੱਗ ਪਈ ਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਗਈ ਤੇ ਕਹਿਣ ਦੀ ਕਿ ਤੂੰ ਮੇਰੀ ਨੂੰਹ ਨੂੰ ਕਿਵੇਂ ਅੰਦਰ ਵਾੜਿਆ ਸੀ ਅਤੇ ਫਿਰ ਕਹਿਣ ਲੱਗੀ ਕਿ ਮੈਂ ਤੇਰੇ ਖਿਲਾਫ ਥਾਣੇ ਚੱਲੀ ਹਾਂ। ਮੈਂ ਤੇਰੀ ਵੀਡੀਓ ਵਾਇਰਲ ਕਰ ਦੇਣੀ ਹੈ। ਮੈਨੂੰ ਡਰਾਉਣ ਤੋਂ ਧਮਕਾਉਣ ਲੱਗ ਪਈ। ਮੈਨੂੰ ਬਲੈਕਮੇਲ ਕਰਕੇ ਪੈਸਿਆਂ ਦੀ ਮੰਗ ਕਰਨ ਲੱਗ ਪਈ ਅਤੇ ਉਕਤ ਔਰਤ ਨੇ ਆਪਣਾ ਨਾਮ ਰਾਣੀ ਪਤਨੀ ਗੁਰਵਿੰਦਰ ਸਿੰਘ ਵਾਸੀ ਮਾਛੀਵਾੜਾ ਦੱਸਿਆ ਫਿਰ ਰਾਣੀ ਨੇ ਆਪਣੇ ਫੋਨ ਰਾਹੀਂ ਇਕ ਸਰਦਾਰ ਵਿਅਕਤੀ ਨੂੰ ਤੇ ਸੰਦੀਪ ਕੌਰ ਪਤਨੀ ਰਜਿੰਦਰ ਕੁਮਾਰ ਵਾਸੀ ਪਲੀਆ ਖੁਰਦ ਜ਼ਿਲ੍ਹਾ ਨਵਾਂਸ਼ਹਿਰ ਨੂੰ ਮੌਕੇ ’ਤੇ ਸੱਦ ਲਿਆ ਜੋ ਮੇਰੀ ਦੁਕਾਨ ’ਤੇ ਆ ਕੇ ਸਾਡਾ ਫੈਸਲਾ ਕਰਵਾਉਣ ਲੱਗ ਪਏ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! 30 ਰੁਪਏ ਪਿੱਛੇ ਮਾਰ 'ਤਾ ਨੌਜਵਾਨ
ਉਕਤ ਸਰਦਾਰ ਵਿਅਕਤੀ ਨੇ ਆਪਣਾ ਨਾਮ ਸਨੀ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਾਣੇਵਾਲ ਦੱਸਿਆ ਅਤੇ ਫਿਰ ਸਦੀਪ ਕੌਰ ਤੇ ਸੰਨੀ ਸਿੰਘ ਨੇ ਮੇਰੇ ਤੋਂ ਫੈਸਲਾ ਕਰਨ ਬਦਲੇ ਇਕ ਲੱਖ ਰੁਪਏ ਦੀ ਮੰਗ ਕੀਤੀ ਅਤੇ ਕਹਿਣ ਲੱਗੇ ਕਿ ਜੇ ਤੂੰ ਫ਼ੈਸਲਾ ਨਾ ਕੀਤਾ ਤਾਂ ਤੇਰੀ ਬਦਨਾਮੀ ਕਰ ਦਵਾਂਗੇ ਅਤੇ ਤੇਰੀ ਵੀਡੀਓ ਵਾਇਰਲ ਕਰ ਦਵਾਂਗੇ ਜਿਸ ’ਤੇ ਉਹ ਉਕਤਾਨ ਔਰਤਾਂ ਨੇ ਮਿਲ ਕੇ ਮਾਰਕੀਟ ਵਿਚ ਮੈਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਤੇ ਪੈਸਿਆਂ ਲਈ ਬਲੈਕ ਮੇਲ ਕਰਨ ਲੱਗ ਪਏ। ਫਿਰ ਮੈਂ ਆਪਣੇ ਪੁੱਤਰ ਗੁਰਵਿੰਦਰ ਸਿੰਘ ਨੂੰ ਫੋਨ ਰਾਹੀਂ ਆਪਣੇ ਨਾਲ ਹੋਏ ਵਾਕਿਆ ਬਾਰੇ ਦੱਸਿਆ ਇਨੇ ਸਾਰੀਆ ਔਰਤਾਂ ਤੇ ਸਰਦਾਰ ਵਿਅਕਤੀ ਆਪਣੇ-ਆਪਣੇ ਵਾਹਨਾਂ ’ਤੇ ਮੌਕੇ ਤੋਂ ਸੰਦੀਪ ਕੌਰ ਉਕਤ ਦੇ ਘਰ ਨੂੰ ਚਲੇ ਗਏ ਤੇ ਮੇਰਾ ਬੇਟਾ ਗੁਰਵਿੰਦਰ ਸਿੰਘ ਮੌਕੇ ’ਤੇ ਆ ਗਿਆ ਫਿਰ ਮੇਰੇ ਬੇਟੇ ਨੇ ਸੰਦੀਪ ਕੌਰ ਨਾਲ ਫੋਨ ਰਾਹੀਂ ਗੱਲ ਕੀਤੀ ਜਿਸ ’ਤੇ ਸੰਦੀਪ ਕੌਰ ਤੇ ਸੰਨੀ ਸਿੰਘ ਨੇ ਮੇਰੇ ਬੇਟੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਵੀ ਮੇਰੇ ਬੇਟੇ ਤੋਂ ਫੈਸਲਾ ਕਰਨ ਦੇ ਬਦਲੇ ਪੈਸੇ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ
ਜਿਸ ਦੀਆਂ ਕਾਲ ਰਿਕਾਰਡਿੰਗ ਮੇਰੇ ਬੇਟੇ ਕੋਲ ਮੌਜੂਦ ਹੈ। ਮੈਂ ਆਪਣੇ ਬੇਟੇ ਗੁਰਵਿੰਦਰ ਸਿੰਘ ਦੇ ਨਾਲ ਥਾਣਾ ਰਾਹੋਂ ਆ ਕੇ ਪੁਲਸ ਨੂੰ ਆਪ ਬੀਤੀ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਲਈ ਗੁਜ਼ਾਰਿਸ਼ ਕੀਤੀ। ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਇਹ ਵੀ ਦੱਸਿਆ ਹੈ ਕਿ ਦੁਕਾਨਦਾਰ ਹਰਵਿੰਦਰ ਸਿੰਘ ਦੇ ਬਿਆਨਾਂ ’ਤੇ ਐੱਚ. ਸੀ. ਹਰਪ੍ਰੀਤ ਸਿੰਘ ਨੇ ਪੰਜਾਂ ਦੋਸ਼ੀਆਂ ਖ਼ਿਲਾਫ਼ ਥਾਣਾ ਰਾਹੋਂ ਵਿਖੇ ਮੁਕੱਦਮਾ ਦਰਜ ਕਰਕੇ ਇਨ੍ਹਾਂ ਚਾਰ ਔਰਤਾਂ ’ਤੇ ਇਕ ਵਿਅਕਤੀ ਪੰਜਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿਚੋਂ ਦੋ ਔਰਤਾਂ ਸੱਸ ਨੂੰਹ ਸਨ ਜਿਨ੍ਹਾਂ ਨੂੰ ਨਵਾਂਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮੌਕੇ ਲੇਡੀਜ਼ ਕਾਂਸਟੇਬਲ ਪੂਜਾ ਰਾਣੀ ਅਤੇ ਹਰਜੀਤ ਕੌਰ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ Alert ਜਾਰੀ ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, 30 ਤੱਕ ਮੌਸਮ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
