ਮਹਿਲਾ ਟੀ20 ਵਿਸ਼ਵ ਕੱਪ : ਇੰਗਲੈਂਡ ਨੇ ਪਾਕਿ ਨੂੰ 42 ਦੌੜਾਂ ਨਾਲ ਹਰਾਇਆ

Friday, Feb 28, 2020 - 08:58 PM (IST)

ਮਹਿਲਾ ਟੀ20 ਵਿਸ਼ਵ ਕੱਪ : ਇੰਗਲੈਂਡ ਨੇ ਪਾਕਿ ਨੂੰ 42 ਦੌੜਾਂ ਨਾਲ ਹਰਾਇਆ

ਕੈਨਬਰਾ— ਕਪਤਾਨ ਹੀਥਰ ਨਾਈਟ ਦੇ ਅਰਧ ਸੈਂਕੜੇ ਦੀ ਪਾਰੀ ਤੇ ਸਪਿਨਰਾਂ ਸਾਰਾਹ ਗਲੇਨ (3/15) ਤੇ ਸੋਫੀ ਅਕਲੇਸਟੋਨ (2/12) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਮੈਚ 'ਚ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ 42 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਗਰੁੱਪ ਬੀ ਦੇ ਇਸ ਮੁਕਾਬਲੇ 'ਚ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਨਾਈਟ ਦੀ 62 ਦੌੜਾਂ ਦੀ ਨਤਾਲੀ ਸਾਈਵਰ ਦੀ 36 ਦੌੜਾਂ ਦੀ ਸ਼ਾਨਦਾਰ ਪਾਰੀਆਂ ਨਾਲ ਇੰਗਲੈਂਡ ਨੇ 7 ਵਿਕਟਾਂ 'ਤੇ 158 ਦੌੜਾਂ ਬਣਾਉਣ ਦੇ ਬਾਅਦ ਪਾਕਿਸਤਾਨ ਨੂੰ 19.4 ਓਵਰ 'ਚ 116 ਦੌੜਾਂ 'ਤੇ ਢੇਰ ਕਰ ਦਿੱਤਾ।

PunjabKesari

ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਅੱਧੀ ਟੀਮ 50 ਦੌੜਾਂ 'ਤੇ ਪਵੇਲੀਅਨ ਚੱਲ ਗਈ ਸੀ। ਆਲੀਆ ਰਿਆਜ਼ ਨੇ ਇਸ ਦੇ ਬਾਅਦ 41 ਦੌੜਾਂ ਦੀ ਪਾਰੀ ਖੇਡ ਟੀਮ ਦੇ ਸਕੋਰ ਨੂੰ 100 ਦੇ ਪਾਰ ਪਹੁੰਚਾਇਆ। ਸਾਰਾਹ ਤੇ ਸੋਫੀ ਨੂੰ ਤੇਜ਼ ਗੇਂਦਬਾਜ਼ਾਂ ਅਨਿਆ (25 ਦੌੜਾਂ 'ਤੇ ਤਿੰਨ ਵਿਕਟਾਂ) ਤੇ ਕੈਥਰੀਨ ਬ੍ਰੰਟ (32 ਦੌੜਾਂ 'ਤੇ 2 ਵਿਕਟਾਂ) ਦਾ ਵਧੀਆ ਸਾਥ ਮਿਲਿਆ।

PunjabKesari


author

Gurdeep Singh

Content Editor

Related News