ਮਹਿਲਾ ਟੀ-20 ਵਿਸ਼ਵ ਕੱਪ : ਸੈਮੀਫਾਈਨਲ ''ਚ ਪਹੁੰਚਣ ਤੋਂ ਬਾਅਦ ਮੰਧਾਨਾ ਨੇ ਕਿਹਾ, ਇਹ ਮੇਰੀ ਸਭ ਤੋਂ ਮੁਸ਼ਕਿਲ ਪਾਰੀ ਸੀ

Tuesday, Feb 21, 2023 - 05:27 PM (IST)

ਗੇਕਬਰਾਹਾ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਇਰਲੈਂਡ ਖ਼ਿਲਾਫ਼ 56 ਗੇਂਦਾਂ ’ਤੇ 87 ਦੌੜਾਂ ਦੀ ਸ਼ਾਨਦਾਰ ਪਾਰੀ ਨੂੰ ਉਸ ਦੀ ਸਭ ਤੋਂ ਔਖੀ ਪਾਰੀ ਕਰਾਰ ਦਿੱਤਾ ਜਿਸ ਨਾਲ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ’ਤੇ 155 ਦੌੜਾਂ ਬਣਾਈਆਂ।  ਮੰਧਾਨਾ ਨੇ ਆਪਣੀ ਪਾਰੀ ਦੌਰਾਨ ਨੌਂ ਚੌਕੇ ਅਤੇ ਤਿੰਨ ਛੱਕੇ ਲਗਾਏ ਜਿਸ ਨਾਲ ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਡੀਐਲਐਸ ਸਿਸਟਮ ਦੇ ਤਹਿਤ ਜਿੱਤ ਦੇ ਨਾਲ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਮੰਧਾਨਾ ਨੇ ਕਿਹਾ ਕਿ ਆਇਰਲੈਂਡ ਦੇ ਗੇਂਦਬਾਜ਼ ਜਿਸ ਰਫਤਾਰ ਨਾਲ ਗੇਂਦਬਾਜ਼ੀ ਕਰ ਰਹੇ ਸਨ, ਇਹ ਉਸ ਦੀ ਸਭ ਤੋਂ ਮੁਸ਼ਕਲ ਪਾਰੀ ਸੀ। ਮੰਧਾਨਾ ਨੇ ਮੈਚ ਤੋਂ ਬਾਅਦ ਕਿਹਾ, 'ਮੈਂ ਜਿੰਨੀਆਂ ਵੀ ਪਾਰੀਆਂ ਖੇਡੀਆਂ ਹਨ, ਉਨ੍ਹਾਂ 'ਚੋਂ ਇਹ ਸਭ ਤੋਂ ਮੁਸ਼ਕਲ ਪਾਰੀਆਂ 'ਚੋਂ ਇਕ ਸੀ। ਵਿਕਟ ਨਹੀਂ ਬਲਕਿ ਜਿਸ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਸਨ ਅਤੇ ਹਵਾ ਦੇ ਨਾਲ ਵਿਕਟ ਵਿਗੜ ਗਿਆ। ਉਸ ਨੇ ਕਿਹਾ, 'ਕੁਝ ਦੌੜਾਂ ਬਣਾ ਕੇ ਸੈਮੀਫਾਈਨਲ 'ਚ ਜਾਣਾ ਚੰਗਾ ਹੈ। ਇੰਗਲੈਂਡ ਦਾ ਮੈਚ ਉਹ ਨਹੀਂ ਸੀ ਜੋ ਅਸੀਂ ਚਾਹੁੰਦੇ ਸੀ।

ਇਹ ਪੁੱਛੇ ਜਾਣ 'ਤੇ ਕਿ ਅਰਧ-ਸੈਂਕੜੇ ਦੇ ਸ਼ੁਰੂਆਤੀ ਸਟੈਂਡ ਦੌਰਾਨ ਉਹ ਆਪਣੀ ਸਲਾਮੀ ਜੋੜੀਦਾਰ ਸ਼ੈਫਾਲੀ ਵਰਮਾ ਨਾਲ ਕੀ ਗੱਲਬਾਤ ਕਰ ਰਹੀ ਸੀ, ਮੰਧਾਨਾ ਨੇ ਕਿਹਾ ਕਿ ਉਹ ਇਕ ਦੂਜੇ ਨੂੰ ਗੇਂਦਬਾਜ਼ੀ ਦੀ ਰਫਤਾਰ ਦੀ ਆਦਤ ਪਾਉਣ ਲਈ ਕਹਿ ਰਹੇ ਸਨ। ਉਸ ਨੇ ਕਿਹਾ, 'ਅਸੀਂ ਇਕ ਦੂਜੇ ਨੂੰ ਆਪਣੇ ਹੌਸਲਾ ਬਣਾਈ ਰੱਖਣ ਲਈ ਕਹਿ ਰਹੇ ਸੀ। ਮੈਂ ਖਰਾਬ ਬੱਲੇਬਾਜ਼ੀ ਕਰ ਰਹੀ ਸੀ ਅਤੇ ਉਹ ਚੰਗਾ ਨਹੀਂ ਕਰ ਰਹੀ ਸੀ। ਮੰਧਾਨਾ ਨੂੰ ਉਸ ਦੇ ਯਤਨਾਂ ਲਈ ਮੈਚ ਦੀ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ।


Tarsem Singh

Content Editor

Related News