ਦਰਸ਼ਕਾਂ ਦੇ ਬਿਨਾਂ ਸੰਨਾਟੇ ਨੂੰ ਚੀਰੇਗਾ ਐੱਫ. ਵਨ ਗੱਡੀਅਾਂ ਦਾ ਰੌਲਾ

06/30/2020 6:58:38 PM

ਨਵੀਂ ਦਿੱਲੀ– ਗਲੈਮਰ ਤੇ ਸ਼ੋਰ-ਸ਼ਰਾਬੇ ਨਾਲ ਭਰਪੂਰ ਫਾਰਮੂਲਾ ਵਨ ਦਾ ਸੈਸ਼ਨ ਲਗਭਗ ਚਾਰ ਮਹੀਨਿਅਾਂ ਦੇ ਫਰਕ ਤੋਂ ਬਾਅਦ ਇਸ ਹਫਤੇ ਅਾਸਟਰੀਅਾ ਵਿਚ ਸ਼ੁਰੂ ਹੋਵੇਗਾ ਪਰ ਐੱਫ. ਵਨ ਰੇਸਾਂ ’ਤੇ ਕੋਰੋਨਾ ਦਾ ਅਸਰ ਛਾਇਅਾ ਰਹੇਗਾ। ਐੱਫ. ਵਨ ਨੂੰ ਦਰਸ਼ਕਾਂ ਦੇ ਰੌਲੇ-ਰੱਬੇ, ਗੱਡੀਅਾਂ ਦੇ ਰੌਲੇ, ਵੀ. ਅਾਈ. ਪੀ. ਦੇ ਗਲੈਮਰ ਅਤੇ ਤੜਕ-ਭੜਕ ਲਈ ਜਾਣਿਅਾ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਦੇ ਕਾਰਣ ਐੱਫ. ਵਨ ਸਰਕਟ ’ਤੇ ਸਿਰਫ ਗੱਡੀਅਾਂ ਦਾ ਰੌਲਾ ਸੁਣਾਈ ਦੇਵੇਗਾ ਤੇ ਦਰਸ਼ਕ ਨਹੀਂ ਹੋਣਗੇ।  ਕੋਰੋਨਾ ਦੇ ਕਾਰਣ ਟੀਮਾਂ ਤੇ ਗੱਡੀਅਾਂ ਨੂੰ ਨਵੇਂ ਹਾਲਾਤ ਨਾਲ ਜੂਝਣਾ ਪਵੇਗਾ। ਸਾਰੀਅਾਂ ਰੇਸਾਂ ਦਰਸ਼ਕਾਂ ਦੇ ਬਿਨਾਂ ਹੋਣਗੀਅਾਂ। ਕੋਰੋਨਾ ਦੇ ਕਾਰਣ ਫਾਰਮੂਲਾ ਵਨ ਸੈਸ਼ਨ ਠੱਪ ਪੈ ਗਿਅਾ ਸੀ ਤੇ ਲਗਭਗ ਚਾਰ ਮਹੀਨਿਅਾਂ ਬਾਅਦ ਇਸਦੀ ਵਾਪਸੀ ਹੋ ਰਹੀ ਹੈ। ਫਾਰਮੂਲਾ ਵਨ ਸੈਸ਼ਨ ਦੀ ਸ਼ੁਰੂਅਾਤ ਅਾਸਟਰੇਲੀਅਾ ਗ੍ਰਾਂ. ਪ੍ਰੀ. ਨਾਲ ਮਾਰਚ ਵਿਚ ਹੁੰਦੀ ਹੈ ਪਰ ਕੋਰੋਨਾ ਦੇ ਕਾਰਣ ਇਸ ਨੂੰ ਰੱਦ ਕਰ ਦਿੱਤਾ ਗਿਅਾ ਸੀ ਤੇ ਤਦ ਤੋਂ ਹੁਣ ਤਕ ਸੈਸ਼ਨ ਰੁਕਿਅਾ ਪਿਅਾ ਹੈ। ਫਾਰਮਲਾ ਵਨ ਕੋਰੋਨਾ ਨਾਲ ਪ੍ਰਭਾਵਿਤ ਸੈਸ਼ਨ ਵਿਚ ਬਦਲਾਅ ਕਰਨ ਲਈ ਤਿਅਾਰ ਹੋ ਗਿਅਾ ਹੈ। ਸੈਸ਼ਨ ਦੀ ਸ਼ੁਰੂਅਾਤੀ ਰੇਸ ਦਰਸ਼ਕਾਂ ਦੇ ਬਿਨਾਂ ਹੋਵੇਗੀ। ਪ੍ਰਸ਼ੰਸਕਾਂ, ਸਪਾਂਸਰਾਂ, ਵੀ. ਅਾਈ. ਪੀ. ਤੇ ਮਹਿਮਾਨਾਂ ਦੀ ਕੋਈ ਐਂਟਰੀ ਨਹੀਂ ਹੋਵੇਗਾ। ਟੀਮਾਂ ਵਿਚ ਸਟਾਫ ਦੀ ਗਿਣਤੀ ਸੀਮਤ ਹੋਵੇਗਾ। ਟੀਮਾਂ ਵਿਚ

PunjabKesari

ਅਾਮ ਤੌਰ ’ਤੇ 130 ਦਾ ਸਟਾਫ ਹੁੰਦਾ ਸੀ ਪਰ ਹੁਣ ਹਰ ਟੀਮ 80 ਤੋਂ ਵੱਧ ਲੋਕਾਂ ਦਾ ਸਟਾਫ ਨਹੀਂ ਰੱਖ ਸਕੇਗੀ, ਜਿਸ ਵਿਚ ਅਾਪ੍ਰੇਸ਼ਨਲ ਸਟਾਫ ਵੱਧ ਤੋਂ ਵੱਧ 60 ਲੋਕਾਂ ਦਾ ਹੋਵੇਗਾ। ਐੱਫ. ਵਨ ਵਿਚ ਤਿੰਨੇ ਦਿਨ ਸ਼ੱੁਕਰਵਾਰ, ਸ਼ਨੀਵਾਰ ਤੇ ਅੈਤਵਾਰ ਨੂੰ ਕੁਲ ਮਿਲਾ ਕੇ ਡੇਢ ਲੱਖ ਲੋਕ ਪਹੁੰਚ ਜਾਂਦੇ  ਸਨ ਪਰ ਹੁਣ ਇਹ ਗਿਣਤੀ ਦਿਖਾਈ ਨਹੀਂ ਦੇਵੇਗੀ।  ਅਾਸਟਰੀਅਾ ਵਿਚ ਜਿਹੜਾ ਕੋਈ ਐੱਫ ਵਨ ਲਈ ਜਾ ਰਿਹਾ ਹੈ, ਉਸਦਾ ਕੋਰੋਨਾ ਟੈਸਟ ਨੈਗੇਟਿਵ ਹੋਣਾ ਚਾਹੀਦਾ ਹੈ ਤੇ ਹਰ ਪੰਜ ਦਿਨ ਵਿਚ ਉਸਦਾ ਟੈਸਟ ਹੋਣਾ ਚਾਹੀਦਾ ਹੈ ਜਦਕਿ ਲੱਛਣ ਦਿਖਾਈ ਦੇਣ’ਤੇ ਉਸ ਨੂੰ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ। ਟੀਮਾਂ ਦਾ ਤਾਪਮਾਨ ਟੈਸਟ ਹੋਵੇਗਾ ਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਪਵੇਗੀ। ਟੀਮਾਂ ਵਿਚਾਲੇ ਘੱਟ ਤੋਂ ਘੱਟ ਗੱਲਬਾਤ ਹੋਵੇਗੀ ਤੇ ਮਕੈਨਿਕਾਂ ਤੇ ਇੰਜੀਨੀਅਰਾਂ ਨੂੰ ਲਗਭਗ ਹਰ ਸਮੇਂ ਮਾਸਕ ਪਹਿਨ ਕੇ ਰਹਿਣਾ ਪਵੇਗਾ। ਸਾਰੇ ਮੀਡੀਅਾ ਕਾਨਫਰੰਸ ਅਾਨਲਾਈਨ, ਜੂਨ ਜਾਂ ਇਸ ਨਾਲ ਮਿਲਦੇ-ਜੁਲਦੇ ਤਰੀਕੇ ਨਾਲ ਹੋਵੇਗੀ। ਪੈਡਾਕ ਤੇ ਟ੍ਰੈਕ ’ਤੇ ਬਹੁਤ ਘੱਟ ਮੀਡੀਅਾ ਦੀ ਐਂਟਰੀ ਹੋਵੇਗੀ। ਪੈਡਾਕ ਪੂਰੀ ਤਰ੍ਹਾਂ ਵੱਖ ਹੋਵੇਗਾ। ਟੀਮਾਂ ਦੀ ਹਾਸਪੀਟਲਿਟੀ ਦਾ ਇਸਤੇਮਾਲ ਨਹੀਂ ਹੋਵੇਗਾ। ਇਸਦੀ ਜਗ੍ਹਾ ਗੈਰੇਜ ਦੇ ਪਿੱਛੇ ਟੈਂਟ ਜਾਂ ਸ਼ਾਮਿਅਾਨੇ ਲਾਏ ਜਾਣਗੇ ਜਿੱਥੇ ਟੀਮ ਮੈਂਬਰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਜਾ ਸਕਣਗੇ। ਹਰ ਰੇਸ ਤੋਂ ਪਹਿਲਾਂ ਸਟਾਟਿੰਗ ਗ੍ਰਿਡ ’ਤੇ ਹਰੇਕ ਟੀਮ ਦੇ 40 ਤੋਂ ਵੱਧ ਮੈਂਬਰ ਨਹੀਂ ਹੋਣਗੇ।

PunjabKesari

ਡਰਾਈਵਰ ਰਾਸ਼ਟਰੀ ਗੀਤ ਲਈ ਇਕੱਠੇ ਖੜ੍ਹੇ ਨਹੀਂ ਹੋਣਗੇ। ਗ੍ਰਿਡ ’ਤੇ ਰੇਸਾਂ ਦੀ ਸ਼ੁਰੂਅਾਤ ਜਲਦ ਹੀ ਕੀਤੀ ਜਾਵੇਗੀ। ਰੇਸ ਤੋਂ ਬਾਅਦ ਪੋਡੀਅਮ ’ਤੇ ਕੋਈ ਜਸ਼ਨ ਨਹੀਂ ਹੋਵੇਗਾ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਸੈਸ਼ਨ ਵਿਚ ਕਿੰਨੀਅਾਂ ਰੇਸਾਂ ਹੋਣ ਸਕਣਗੀਅਾਂ ਕਿਉਂਕਿ ਸੱਤ ਰੇਸਾਂ ਰੱਦ ਕੀਤੀਅਾਂ ਜਾ ਚੁੱਕੀਅਾਂ ਹਨ। ਹੁਣ 8 ਰਾਊਂਡ ਯੂਰਪ ਵਿਚ ਹੋਣੇ ਹਨ ਪਰ ਇਹ ਸਾਰੇ ਪਹਿਲੀ ਵਾਰ ਦਰਸ਼ਕਾਂ ਦੇ ਬਿਨਾਂ ਹੋਣਗੇ। ਅੱਠ ਰਾਊਂਡ ਅਸਥਾਈ ਕੈਲੰਡਰ ਦਾ ਹਿੱਸਾ ਹਨ ਪਰ ਫਾਰਮੂਲਾ ਵਨ ਨੂੰ ਉਮੀਦ ਹੈ ਕਿ ਅਜੇ ਵੀ 15-18 ਰੇਸਾਂ ਹੋ ਸਕਦੀਅਾਂ ਹਨ, ਜਿਸ ਨਾਲ ਕਈ ਸਰਕਟਾਂ ਨੂੰ ਦੋ-ਦੋ ਰੇਸਾਂ ਦਾ ਅਾਯੋਜਨ ਕਰਨਾ ਪੈ ਸਕਦਾ ਹੈ। ਅੈਤਵਾਰ ਨੂੰ ਅਾਸਟਰੀਅਾ ਵਿਚ ਸੈਸ਼ਨ ਦੀ ਪਹਿਲੀ ਫਾਰਮੂਲਾ ਵਨ ਰੇਸ ਹੋਵੇਗੀ, ਜਿਸਦਾ ਅਾਯੋਜਨ ਰੈੱਡ ਬੱੁਲ ਰਿੰਗ ਵਿਚ ਹੋਵੇਗਾ ਤੇ ਇਹ ਸਰਕਟ ਉਸਦੇ ਅਗਲੇ ਹਫਤੇ ਵਿਚ ਦੂਜੀ ਰੇਸ ਦਾ ਅਾਯੋਜਨ ਕਰੇਗਾ। ਰੈੱਡ ਬੁੱਲ ਰਿੰਗ ਇਕ ਸੈਸ਼ਨ ਵਿਚ ਦੋ ਰੇਸਾਂ ਅਾਯੋਜਿਤ ਕਰਨ ਵਾਲਾ ਪਹਿਲਾ ਸਰਕਟ ਬਣੇਗਾ। 6 ਵਾਰ ਦੇ ਚੈਂਪੀਅਨ ਲੂਈਸ ਹੈਮਿਲਟਨ ਦੀਅਾਂ ਨਜ਼ਰਾਂ ਫੇਰਾਰੀ ਦੇ ਲੀਜੈਂਡ ਮਾਈਕਲ ਸ਼ੁਮਾਕਰ ਦੇ 7 ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰਨ ’ਤੇ ਲੱਗੀਅਾਂ ਹੋਣਗੀਅਾਂ। ਉਸਦੀ ਟੀਮ ਮਰਸਡੀਜ਼ੀ ਵੀ ਲਗਾਤਾਰ 7ਵੀਂ ਵਾਰ ਡਰਾਈਵਰ ਤੇ ਕੰਸਟ੍ਰਕਟਰਸ ਖਿਤਾਬ ਜਿੱਤਣ ਚਾਹੇਗੀ।
 


Ranjit

Content Editor

Related News