ਪੰਜਾਬ ''ਚ ਜ਼ਬਤ ਹੋਣਗੀਆਂ ਇਹ ਗੱਡੀਆਂ! ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋ ਗਏ ਸਖ਼ਤ ਹੁਕਮ

Monday, Nov 10, 2025 - 03:48 PM (IST)

ਪੰਜਾਬ ''ਚ ਜ਼ਬਤ ਹੋਣਗੀਆਂ ਇਹ ਗੱਡੀਆਂ! ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋ ਗਏ ਸਖ਼ਤ ਹੁਕਮ

ਲੁਧਿਆਣਾ (ਸੁਰਿੰਦਰ ਸੰਨੀ): ਪੰਜਾਬ ਵਿਚ ਹੁਣ ਗੱਡੀਆਂ ਦੇ ਨਿਰਧਾਰਤ ਮਾਪਦੰਡਾਂ ਦੇ ਉਲਟ ਵੱਡੇ ਟਾਇਰ ਜਾਂ ਹੂਟਰ ਲਗਵਾਏ ਤਾਂ ਪੁਲਸ ਵੱਲੋਂ ਗੱਡੀ ਜ਼ਬਤ ਵੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਅੱਜ ਸਪੈਸ਼ਲ ਡੀ. ਜੀ. ਪੀ. ਏ. ਐੱਸ. ਰਾਏ ਵੱਲੋਂ ਸੂਬੇ ਦੇ ਟ੍ਰੈਫ਼ਿਕ ਵਿਭਾਗ ਦੇ ਸਾਰੇ ਐੱਸ. ਪੀ.ਜ਼ ਤੇ ਡੀ.ਐੱਸ.ਪੀਜ਼ ਦੇ ਨਾਲ ਲੁਧਿਆਣਾ ਵਿਚ ਮੀਟਿੰਗ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'

ਉਨ੍ਹਾਂ ਨੇ ਸਪਸ਼ਟ ਕਿਹਾ ਕਿ ਸੂਬੇ ਵਿਚ ਹੁਣ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਲੋਕਾਂ ਨੂੰ ਇਸ ਸਬੰਧੀ ਪਹਿਲਾਂ ਹੀ ਜਾਗਰੂਕ ਕੀਤਾ ਜਾ ਚੁੱਕਿਆ ਹੈ। ਜਿਹੜੇ ਲੋਕ ਆਪਣੀਆਂ ਗੱਡੀਆਂ ਨੂੰ ਮਾਡੀਫ਼ਾਈ ਕਰਵਾਉਣਗੇ, ਉਹ ਭਾਵੇਂ ਕਿਵੇ ਵੀ ਤਰ੍ਹਾਂ ਦੀ ਮਾਡੀਫ਼ਿਕੇਸ਼ਨ ਹੋਵੇ, ਜਿਵੇਂ ਟਾਇਰ ਮਾਪਦੰਡਾਂ ਦੇ ਉਲਟ ਹੋਣ, ਹੂਟਰ ਲਗਵਾਏ ਹੋਣ, ਲਾਈਟਾਂ ਵੱਖਰੇ ਤੌਰ 'ਤੇ ਲਗਾਈਆਂ ਹੋਣ ਜਾਂ ਫ਼ਿਰ ਗੱਡੀ ਦੀ ਬਾਡੀ ਨਾਲ ਛੇੜਖਾਨੀ ਕੀਤੀ ਗਈ ਹੋਵੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਹ ਐਕਸ਼ਨ ਲਗਾਤਾਰ ਚੱਲੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਗੱਡੀ ਨੂੰ ਮਾਡੀਫ਼ਾਈ ਕਰਨ ਵਾਲੇ ਦੁਕਾਨਦਾਰਾਂ ਦੇ ਖ਼ਿਲਾਫ਼ ਵੀ ਐਕਸ਼ਨ ਲਿਆ ਜਾਵੇਗਾ। 


author

Anmol Tagra

Content Editor

Related News