ਪ੍ਰੋ ਲੀਗ ਤੋਂ ਪਹਿਲਾਂ ਆਪਣੀਆਂ ਸਮੱਸਿਆਵਾਂ ''ਤੇ ਸਖ਼ਤ ਮਿਹਨਤ ਕਰਾਂਗੇ : ਭਾਰਤੀ ਡਿਫੈਂਡਰ ਸੁਰਿੰਦਰ
Saturday, Sep 03, 2022 - 08:31 PM (IST)
![ਪ੍ਰੋ ਲੀਗ ਤੋਂ ਪਹਿਲਾਂ ਆਪਣੀਆਂ ਸਮੱਸਿਆਵਾਂ ''ਤੇ ਸਖ਼ਤ ਮਿਹਨਤ ਕਰਾਂਗੇ : ਭਾਰਤੀ ਡਿਫੈਂਡਰ ਸੁਰਿੰਦਰ](https://static.jagbani.com/multimedia/2022_9image_20_30_466942911surinderkuamr.jpg)
ਬੈਂਗਲੁਰੂ— ਭਾਰਤੀ ਹਾਕੀ ਟੀਮ ਦੇ ਡਿਫੈਂਡਰ ਸੁਰਿੰਦਰ ਕੁਮਾਰ ਨੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰਨ ਤੋਂ ਬਾਅਦ ਖੁੰਝ ਗਏ ਮੌਕਿਆਂ 'ਤੇ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਟੀਮ ਆਗਾਮੀ ਐੱਫ. ਆਈ. ਐੱਚ. ਪ੍ਰੋ ਲੀਗ ਤੋਂ ਪਹਿਲਾਂ ਆਪਣੀਆਂ ਸਮੱਸਿਆਵਾਂ 'ਤੇ ਕੰਮ ਕਰੇਗੀ। ਬਰਮਿੰਘਮ ਖੇਡਾਂ ਦੇ ਫਾਈਨਲ ਵਿੱਚ ਭਾਰਤ ਨੂੰ ਆਸਟਰੇਲੀਆ ਨੇ 7-0 ਨਾਲ ਹਰਾਇਆ ਸੀ।
ਹੁਣ ਭਾਰਤੀ ਟੀਮ ਅਗਲੇ ਮਹੀਨੇ ਭੁਵਨੇਸ਼ਵਰ ਵਿੱਚ ਹੋਣ ਵਾਲੀ ਪ੍ਰੋ ਲੀਗ ਦੀ ਤਿਆਰੀ ਕਰ ਰਹੀ ਹੈ। ਸੁਰਿੰਦਰ ਨੇ ਕਿਹਾ- ਅਸੀਂ ਬਰਮਿੰਘਮ ਖੇਡਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਪਰ ਫਾਈਨਲ 'ਚ ਅਸੀਂ ਵਾਪਸੀ ਕਰ ਸਕਦੇ ਸੀ ਜੇਕਰ ਅਸੀਂ ਮੌਕੇ ਨੂੰ ਨਾ ਗਵਾਇਆ ਹੁੰਦਾ।
ਉਨ੍ਹਾਂ ਨੇ ਕਿਹਾ- ਅਸੀਂ ਆਸਟ੍ਰੇਲੀਆ ਦੇ ਖਿਲਾਫ ਫਾਈਨਲ 'ਚ ਗਲਤੀਆਂ ਕੀਤੀਆਂ ਅਤੇ ਰਣਨੀਤੀ ਨੂੰ ਲਾਗੂ ਨਹੀਂ ਕਰ ਸਕੇ। ਹੁਣ ਇਸ ਕੈਂਪ ਵਿੱਚ ਅਸੀਂ ਉਨ੍ਹਾਂ ਗਲਤੀਆਂ ਨੂੰ ਸੁਧਾਰਨ ਵੱਲ ਧਿਆਨ ਦੇਵਾਂਗੇ ਤਾਂ ਜੋ ਉਹੀ ਗਲਤੀਆਂ ਵਾਰ-ਵਾਰ ਨਾ ਦੁਹਰਾਈਆਂ ਜਾਣ। ਭਾਰਤ 28 ਅਕਤੂਬਰ ਤੋਂ 6 ਨਵੰਬਰ ਦਰਮਿਆਨ ਪ੍ਰੋ ਲੀਗ 'ਚ ਨਿਊਜ਼ੀਲੈਂਡ ਅਤੇ ਸਪੇਨ ਦਾ ਸਾਹਮਣਾ ਕਰੇਗਾ।
ਉਸ ਨੇ ਕਿਹਾ ਕਿ ਟੀਮ ਨੂੰ ਐੱਫ. ਆਈ. ਐੱਚ. ਪ੍ਰੋ ਲੀਗ 2022-23 ਤੋਂ ਪਹਿਲਾਂ ਇਨ੍ਹਾਂ ਸਮੱਸਿਆਵਾਂ 'ਤੇ ਕੰਮ ਕਰਨਾ ਹੋਵੇਗਾ। ਸਾਨੂੰ ਨਿਊਜ਼ੀਲੈਂਡ ਅਤੇ ਸਪੇਨ ਖਿਲਾਫ ਹੋਣ ਵਾਲੇ ਮੈਚਾਂ 'ਤੇ ਧਿਆਨ ਦੇਣਾ ਹੋਵੇਗਾ। ਤੁਹਾਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਉਨ੍ਹਾਂ 'ਤੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਅਸੀਂ ਆਪਣੇ ਮੈਚਾਂ ਦੇ ਵੀਡੀਓ ਦੇਖਾਂਗੇ ਅਤੇ ਕੋਚਾਂ ਨਾਲ ਮਿਲ ਕੇ ਇਸ 'ਤੇ ਕੰਮ ਕਰਾਂਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕਮੈਂਟ ਕਰਕੇ ਦਿਓ ਜਵਾਬ।