ਕਿਉਂ ਆਉਂਦਾ ਹੈ ਵਿਰਾਟ ਨੂੰ ਗੁੱਸਾ? ਅਨੁਸ਼ਕਾ ਨੇ ਦੱਸੀ ਵਜ੍ਹਾ

07/30/2019 11:27:29 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਦੌਰੇ 'ਤੇ ਚੱਲ ਗਏ ਹਨ। ਇਸ ਵਿਚਾਲੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਉਸਦੀ ਇਕ ਖਾਸ ਗੱਲ ਦੱਸੀ ਹੈ। ਵਿਰਾਟ ਦੀ ਇਸ ਖਾਸੀਅਤ ਨੂੰ ਅਨੁਸ਼ਕਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਅਨੁਸ਼ਕਾ ਸ਼ਰਮਾ ਨੇ ਇਕ ਇੰਟਰਵਿਊ 'ਚ ਗੱਲਬਾਤ ਕਰਦੇ ਹੋਏ ਖੁਲਾਸਾ ਕੀਤਾ ਕਿ ਮੈਦਾਨ 'ਚ ਬੇਹੱਦ ਹੀ ਹਮਲਾਵਰ ਰਵੱਈਏ ਵਾਲੇ ਵਿਰਾਟ ਕੋਹਲੀ ਅਸਲ ਜ਼ਿੰਦਗੀ 'ਚ ਬਹੁਤ ਠੰਡੇ ਸੁਭਾਅ ਵਾਲੇ ਵਿਅਕਤੀ ਹਨ।

PunjabKesari
ਅਸਲ ਜ਼ਿੰਦਗੀ 'ਚ ਬਹੁਤ ਠੰਡੇ ਸੁਭਾਅ ਦੇ ਹਨ ਵਿਰਾਟ ਕੋਹਲੀ
ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਮੈਂ ਅੱਜਤਕ ਜਿੰਨ੍ਹਿਆਂ ਵੀ ਲੋਕਾਂ ਨੂੰ ਮਿਲੀ ਹਾਂ ਉਨ੍ਹਾਂ 'ਚ ਵਿਰਾਟ ਕੋਹਲੀ ਸਭ ਤੋਂ ਠੰਡੇ ਸੁਭਾਅ ਵਾਲੇ ਵਿਅਕਤੀ ਹਨ। ਮੈਦਾਨ ਦੇ ਬਾਹਰ ਉਹ ਬਹੁਤ ਸ਼ਾਂਤ ਰਹਿੰਦੇ ਹਨ। ਤੁਸੀਂ ਮੇਰੇ ਦੋਸਤਾਂ, ਮੇਰੀ ਟੀਮ ਤੋਂ ਵੀ ਪੁੱਛ ਸਕਦੇ ਹੋ। ਮੈਦਾਨ 'ਤੇ ਉਹ ਇਸ ਲਈ ਹਮਲਾਵਰ ਦਿਖ ਦੇ ਹਨ ਕਿਉਂਕਿ ਉਹ ਕਾਫੀ ਜੁਨੂੰਨ ਹੈ, ਹਾਲਾਂਕਿ ਅਸਲ ਜ਼ਿੰਦਗੀ 'ਚ ਇਸ ਤਰ੍ਹਾਂ ਨਹੀਂ ਹੈ। ਉਹ ਸਭ ਤੋਂ ਸ਼ਾਂਤ ਵਿਅਕਤੀਆਂ 'ਚੋਂ ਇਕ ਹਨ। ਮੈਂ ਉਨ੍ਹਾਂ ਨੂੰ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਉਹ ਕਿੰਨੇ ਮਸਤਮੌਲਾ ਹਨ। ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਤਿਆਰ ਹੋਣ 'ਚ ਲੇਟ ਹੋ ਜਾਂਦੀ ਹਾਂ ਤਾਂ ਇਸ ਦੌਰਾਨ ਉਹ ਮੇਰੇ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਹਨ। ਵਿਰਾਟ ਕੋਹਲੀ ਕਿਤੇ ਵੀ ਤਿੰਨ ਮਿੰਟ ਪਹਿਲਾਂ ਹੀ ਪਹੁੰਚ ਜਾਂਦੇ ਹਨ। ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਮੈਂ ਵੀ ਸਮੇਂ ਦੀ ਪਾਬੰਦ ਹਾਂ ਪਰ ਵਿਰਾਟ ਸਮੇਂ ਦੀ ਸਮੇਂ ਦੀ ਪਾਬੰਦੀ ਮੈਨੂੰ ਲੇਟ ਲਤੀਫ ਵਰਗਾ ਮਹਿਸੂਸ ਕਰਾ ਦਿੰਦੀ ਹੈ।

 

 
 
 
 
 
 
 
 
 
 
 
 
 
 

Seal the silly moments ❣️

A post shared by AnushkaSharma1588 (@anushkasharma) on Jul 3, 2019 at 10:46am PDT


Gurdeep Singh

Content Editor

Related News