IPL 2024: ''ਉਹ ਸਾਡਾ ਜਵਾਈ ਹੈ...'', ਸ਼ਾਹਰੁਖ ਨੇ ਵਿਰਾਟ ਕੋਹਲੀ ਲਈ ਕੀ ਕਿਹਾ!

Wednesday, May 01, 2024 - 11:50 AM (IST)

IPL 2024: ''ਉਹ ਸਾਡਾ ਜਵਾਈ ਹੈ...'', ਸ਼ਾਹਰੁਖ ਨੇ ਵਿਰਾਟ ਕੋਹਲੀ ਲਈ ਕੀ ਕਿਹਾ!

ਸਪੋਰਟਸ ਡੈਸਕ- ਆਈਪੀਐੱਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਅਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਦਰਅਸਲ ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ ਦੀ ਕਾਫੀ ਤਾਰੀਫ ਕੀਤੀ ਸੀ। ਵਿਰਾਟ ਕੋਹਲੀ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਸ਼ਾਹਰੁਖ ਖਾਨ ਨੇ ਕਿਹਾ, ਮੈਂ ਉਨ੍ਹਾਂ ਨਾਲ ਕਾਫੀ ਸਮਾਂ ਬਿਤਾਇਆ, ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਅਸੀਂ ਕਹਿੰਦੇ ਹਾਂ ਕਿ ਉਹ ਸਾਡੇ ਭਾਈਚਾਰੇ ਦਾ ਜਵਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਵਿਰਾਟ ਕੋਹਲੀ ਨੂੰ ਹੋਰ ਖਿਡਾਰੀਆਂ ਨਾਲੋਂ ਬਿਹਤਰ ਜਾਣਦਾ ਹਾਂ।
'ਮੈਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ'
ਸ਼ਾਹਰੁਖ ਖਾਨ ਨੇ ਕਿਹਾ ਕਿ ਮੈਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ, ਮੈਂ ਦੋਵਾਂ ਦੇ ਨਾਲ ਕਾਫੀ ਸਮਾਂ ਬਿਤਾਇਆ ਹੈ। ਦਰਅਸਲ ਸ਼ਾਹਰੁਖ ਖਾਨ ਸਟਾਰ ਸਪੋਰਟਸ ਨਾਲ ਗੱਲ ਕਰ ਰਹੇ ਸਨ। ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਨ੍ਹਾਂ ਦਾ ਡੇਟਿੰਗ ਪੀਰੀਅਡ ਚੱਲ ਰਿਹਾ ਸੀ ਅਤੇ ਮੈਂ ਅਨੁਸ਼ਕਾ ਨਾਲ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ। ਇਸ ਲਈ, ਉਨ੍ਹਾਂ ਨੇ ਸਾਡੇ ਨਾਲ ਕਈ ਦਿਨ ਬਿਤਾਏ। ਨਾਲ ਹੀ ਉਨ੍ਹਾਂਨੇ ਮਜ਼ਾਕ ਵਿੱਚ ਕਿਹਾ ਕਿ ਮੈਂ ਉਨ੍ਹਾਂ ਨੂੰ 'ਪਠਾਨ' ਫਿਲਮ ਦੇ ਟਾਈਟਲ ਗੀਤ ਦੇ ਡਾਂਸ ਸਟੈਪ ਸਿਖਾਏ ਸਨ, ਮੈਂ ਉਨ੍ਹਾਂ ਨੂੰ ਭਾਰਤ ਵਿੱਚ ਇੱਕ ਮੈਚ ਵਿੱਚ ਦੇਖਿਆ ਸੀ, ਉਨ੍ਹਾਂਨੇ ਮੈਚ ਵਿੱਚ ਰਵਿੰਦਰ ਜਡੇਜਾ ਨਾਲ ਡਾਂਸ ਕਰਨ ਦੀ ਕੋਸ਼ਿਸ਼ ਕੀਤੀ ਸੀ।
'ਮੈਂ ਉਨ੍ਹਾਂ ਨੂੰ ਕਿਹਾ ਕਿ ਆਓ ਮੈਂ ਤੁਹਾਨੂੰ ਸਟੈਪਸ ਸਿਖਾਂਵਾ ਤਾਂ ਕਿ...'
ਸ਼ਾਹਰੁਖ ਖਾਨ ਅੱਗੇ ਕਹਿੰਦੇ ਹਨ ਕਿ ਉਹ ਡਾਂਸ ਸਟੈਪ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਮੈਨੂੰ ਬਹੁਤ ਦੁੱਖ ਹੋਇਆ ਕਿ ਉਹ ਇੰਨੀ ਬੁਰੀ ਤਰ੍ਹਾਂ ਕਰ ਰਹੇ ਹਨ! ਮੈਂ ਉਸ ਨੂੰ ਕਿਹਾ ਕਿ ਮੈਨੂੰ ਤੁਹਾਨੂੰ ਸਟੈਪਸ ਸਿਖਾਉਣ ਦਿਓ ਤਾਂ ਕਿ ਜਦੋਂ ਵੀ ਤੁਸੀਂ ਅਗਲੇ ਵਿਸ਼ਵ ਕੱਪ ਅਤੇ ਹੋਰ ਚੈਂਪੀਅਨਸ਼ਿਪਾਂ ਵਿੱਚ ਡਾਂਸ ਕਰੋ ਤਾਂ ਘੱਟੋ-ਘੱਟ ਮੈਨੂੰ ਫ਼ੋਨ ਕਰਕੇ ਪੁੱਛੋ ਕਿ ਸਟੈਪਸ ਕਿਵੇਂ ਕਰਨੇ ਹਨ। ਤੁਹਾਨੂੰ ਦੱਸ ਦੇਈਏ ਕਿ ਆਈਪੀਐੱਲ ਮੈਚਾਂ ਦੌਰਾਨ ਸ਼ਾਹਰੁਖ ਖਾਨ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਲਗਭਗ ਹਰ ਮੈਚ ਵਿੱਚ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਉਹ ਲਗਾਤਾਰ ਕ੍ਰਿਕਟਰਾਂ ਨਾਲ ਸਮਾਂ ਬਤੀਤ ਕਰ ਰਹੇ ਹਨ।


author

Aarti dhillon

Content Editor

Related News