150 ਨੰਬਰ ਦੀ ਜਰਸੀ ਪਾ ਮੈਦਾਨ ''ਤੇ ਕਿਉਂ ਉਤਰੇ ਰੋਹਿਤ, ਜਾਣੋ ਖਾਸ ਵਜ੍ਹਾ

Monday, Oct 12, 2020 - 02:10 AM (IST)

150 ਨੰਬਰ ਦੀ ਜਰਸੀ ਪਾ ਮੈਦਾਨ ''ਤੇ ਕਿਉਂ ਉਤਰੇ ਰੋਹਿਤ, ਜਾਣੋ ਖਾਸ ਵਜ੍ਹਾ

ਆਬੂ ਧਾਬੀ- ਦਿੱਲੀ ਕੈਪੀਟਲਸ ਵਿਰੁੱਧ ਆਬੂ ਧਾਬੀ 'ਚ ਖੇਡੇ ਗਏ ਆਈ. ਪੀ. ਐੱਲ. ਮੈਚ ਦੌਰਾਨ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਇਕ ਬਾਰ ਇਕ ਫਲਾਪ ਸਾਬਤ ਹੋਏ। ਰੋਹਿਤ ਇਸ ਮੈਚ 'ਚ ਸਿਰਫ 5 ਦੌੜਾਂ ਹੀ ਬਣਾ ਸਕੇ ਪਰ ਇਸਦੇ ਬਾਵਜੂਦ ਉਹ ਚਰਚਾ 'ਚ ਹੈ, ਜਿਸਦਾ ਕਾਰਨ ਉਸਦੀ ਪਾਰੀ ਨਹੀਂ ਬਲਕਿ ਉਸਦੀ ਜਰਸੀ ਨੰਬਰ ਹੈ।
ਰੋਹਿਤ ਸ਼ਰਮਾ ਅੱਜ ਦੇ ਮੈਚ 'ਚ ਆਪਣਾ ਜਰਸੀ ਨੰਬਰ 45 ਨਹੀਂ ਬਲਕਿ ਜਰਸੀ ਨੰਬਰ 150 ਪਾਏ ਹੋਏ ਨਜ਼ਰ ਆਏ ਪਰ ਰੋਹਿਤ ਨੇ ਅਜਿਹਾ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਅਤੇ ਨਾ ਹੀ ਜਰਸੀ ਨੰਬਰ ਬਦਲਿਆ ਹੈ। ਦਰਅਸਲ, ਰੋਹਿਤ ਮੁੰਬਈ ਇੰਡੀਅਨਜ਼ ਦੇ ਲਈ 150 ਆਈ. ਪੀ. ਐੱਲ. ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ ਅਤੇ ਇਹੀ ਕਾਰਨ ਸੀ ਕਿ ਉਹ ਅੱਜ ਦੇ ਮੈਚ 'ਚ 45 ਜਰਸੀ ਨੰਬਰ ਦੀ ਜਗ੍ਹਾ 150 ਜਰਸੀ ਨੰਬਰ ਪਾ ਕੇ ਮੈਦਾਨ 'ਚ ਉਤਰੇ।


ਮੁੰਬਈ ਇੰਡੀਅਨਜ਼ ਦੇ ਲਈ 150 ਜਾਂ ਉਸ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਰੋਹਿਤ ਦੂਜੇ ਖਿਡਾਰੀ ਹੈ। ਪਹਿਲੇ ਨੰਬਰ 'ਤੇ ਸਟਾਰ ਬੱਲੇਬਾਜ਼ ਕਿਰੋਨ ਪੋਲਾਰਡ ਦਾ ਨੰਬਰ ਆਉਂਦਾ ਹੈ ਜੋ 155 ਮੈਚ ਖੇਡ ਚੁੱਕਿਆ ਹੈ।


author

Gurdeep Singh

Content Editor

Related News