ਜਦੋਂ ਪਾਕਿ ਅੰਪਾਇਰ ਅਲੀਮ ਡਾਰ ਨੇ ਸਟਾਈਲ ਨਾਲ ਹਵਾ ''ਚ ਉੱਛਲ ਕੇ ਫੜ੍ਹੀ ਟੋਪੀ, Video ਵਾਇਰਲ

12/15/2019 2:08:30 PM

ਨਵੀਂ ਦਿੱਲੀ : ਪਰਥ ਦੇ ਮੈਦਾਨ 'ਤੇ ਆਸਟਰੇਲੀਆ-ਨਿਊਜ਼ੀਲੈਂਡ ਵਿਚਾਲੇ ਡੇਅ-ਨਾਈਟ ਟੈਸਟ ਵਿਚ ਮੇਜ਼ਬਾਨ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਇਸ ਮੁਕਾਬਲੇ ਵਿਚ ਕਈ ਸ਼ਾਨਦਾਰ ਰਿਕਾਰਡ ਬਣੇ ਪਰ ਕਈ ਖਿਡਾਰੀਆਂ ਲਈ ਸੱਟਾਂ ਕਾਰਨ ਇਹ ਮੁਕਾਬਲਾ ਚੰਗਾ ਨਹੀਂ ਰਿਹਾ। ਉੱਥੇ ਹੀ ਇਸ ਮੁਕਾਬਲੇ ਵਿਚ ਪਾਕਿਸਤਾਨੀ ਅੰਪਾਇਰ ਅਲੀਮ ਡਾਰ ਵੀ ਕਾਫੀ ਸੁਰਖੀਆਂ ਵਿਚ ਰਹੇ ਹਨ। ਇਸ ਟੈਸਟ ਵਿਚ ਜਦੋਂ ਉਹ ਮੈਦਾਨ 'ਤੇ ਉਤਰੇ ਸੀ ਤਾਂ ਆਪਣੇ ਨਾਂ ਇਕ ਖਾਸ ਵਰਲਡ ਰਿਕਾਰਡ ਵੀ ਦਰਜ ਕੀਤਾ ਸੀ ਜੋ ਕਿ ਸਭ ਤੋਂ ਵੱਧ ਟੈਸਟ ਮੈਚਾਂ ਵਿਚ ਅੰਪਾਇਰਿੰਗ ਕਰਨ ਦਾ ਹੈ।

ਹੁਣ ਇਕ ਵਾਰ ਫਿਰ ਅਲੀਮ ਚਰਚਾ ਵਿਚ ਆ ਗਏ ਹਨ। ਇਸ ਵਾਰ ਚਰਚਾ ਦਾ ਵਿਸ਼ਾ ਉਸ ਦੀ ਅੰਪਾਇਰਿੰਗ ਨਹੀਂ ਸਗੋਂ ਉਸ ਦੀ ਫੀਲਡਿੰਗ ਅਤੇ ਸੱਟ ਹੈ। ਦਰਅਸਲ, ਇਸ ਮੈਚ ਵਿਚ ਅਲੀਮ ਨੇ ਉੱਡ ਰਹੀ ਟੋਪੀ ਭੱਜ ਕੇ ਫੜ੍ਹੀ ਉੱਥੀ ਹੀ ਦੂਜੀ ਵਾਰ ਖਿਡਾਰੀਆਂ ਵੱਲੋਂ ਸੁੱਟੀ ਗਈ ਥ੍ਰੋਅ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹੋਇਆ ਇਙ ਕਿ ਮੈਦਾਨ 'ਤੇ ਫੀਲਡਿੰਗ ਦੌਰਾਨ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਅਤੇ ਪਾਕਿਸਤਾਨ ਦੇ ਅੰਪਾਇਰ ਅਲੀਮ ਡਾਰ ਮੌਜ-ਮਸਤੀ ਕਰਦੇ ਦਿਸੇ।

 

ਸਮਿਥ ਨੇ ਫੀਲਡਿੰਗ ਕਰਦੇ ਸਮੇਂ ਹੈਲਮੇਟ ਪਹਿਨਿਆ ਅਤੇ ਆਪਣੀ ਟੋਪੀ ਉਤਾਰ ਕੇ ਅੰਪਾਇਰ ਵੱਲ ਹਵਾ ਵਿਚ ਸੁੱਟੀ। ਇਸ 'ਤੇ ਅੰਪਾਇਰ ਅਲੀਮ ਡਾਰ ਨੇ ਵੀ ਫੁਰਤੀ ਦਿਖਾਉਂਦਿਆਂ ਹਵਾ ਵਿਚ ਉੱਛਲ ਕੇ ਟੋਪੀ ਫੜ੍ਹੀ ਅਤੇ ਆਪਣੇ ਕੋਲ ਰੱਖ ਲਈ ਪਰ ਇਸ ਤੋਂ ਬਾਅਦ ਇਕ ਖਿਡਾਰੀ ਨੇ ਜਦੋਂ ਥ੍ਰੋਅ ਸੁੱਟਿਆਂ ਤਾਂ ਖੁਦ ਨੂੰ ਬਚਾਉਣ ਦੇ ਚੱਕਰ ਵਿਚ ਉਹ ਮੈਦਾਨ 'ਤੇ ਡਿੱਗ ਪਏ। ਇਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 


Related News