ਜਦੋਂ ਯੁਵੀ ਨੇ ਜ਼ਹੀਰ ਨੂੰ ਕਿਹਾ- 'ਓਹ ਤੂੰ ਬਹੁਤ ਟਵੀਟ ਕਰ ਰਿਹਾ ਅੱਜ-ਕਲ ਕੀ ਗੱਲ?'

06/13/2017 11:08:24 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਆਪਣੇ ਦੋਸਤ ਅਤੇ ਭਾਰਤੀ ਟੀਮ ਦੇ ਮਿਡਲ ਆਰਡਰ ਦੀ ਸ਼ਾਨ ਯੁਵਰਾਜ ਸਿੰਘ ਤੋਂ ਉਨ੍ਹਾਂ ਦੀ ਫੀਲਡਿੰਗ ਨੂੰ ਲੈ ਕੇ ਸਵਾਲ ਪੁੱਛਿਆ। ਜ਼ਹੀਰ ਨੇ ਪੁੱਛਿਆ ਯੁਵਰਾਜ ਤੁਸੀਂ ਮੇਰੀ ਤਰ੍ਹਾਂ ਫੀਲਡਿੰਗ ਕਿਉਂ ਕਰ ਰਹੇ ਹੋ?
ਦੱਸ ਦਈਏ ਕਿ ਯੁਵਰਾਜ ਸਿੰਘ ਫੀਲਡਿੰਗ ਦੇ ਮਾਮਲੇ 'ਚ ਸਰਵਸ਼੍ਰੇਸ਼ਠ ਖਿਡਾਰੀਆਂ 'ਚੋਂ ਇਕ ਗਿਣੇ ਜਾਂਦੇ ਹਨ। ਪਰ ਚੈਂਪੀਅਨਸ ਟਰਾਫੀ 'ਚ ਉਨ੍ਹਾਂ ਦੀ ਫੀਲਡਿੰਗ ਕੁਝ ਖਾਸ ਨਹੀਂ ਰਹੀ। ਇਸ 'ਤੇ ਜ਼ਹੀਰ ਉਸ ਨੂੰ ਟਵਿੱਟਰ 'ਤੇ ਵਧੀਆ ਫੀਲਡਿੰਗ ਕਰਨ ਦੀ ਨਸੀਹਤ ਦੇ ਰਹੇ ਹਨ।

 


ਜ਼ਹੀਰ ਨੇ ਹਾਲ ਹੀ 'ਚ ਸ਼੍ਰੀਲੰਕਾ ਅਤੇ ਪਾਕਿ ਵਿਚਾਲੇ ਹੋਏ ਮੈਚਾਂ 'ਤੇ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਯੁਵਰਾਜ ਸਿੰਘ ਨੇ ਪੰਜਾਬੀ 'ਚ ਜ਼ਹੀਰ ਨੂੰ ਟਵੀਟ ਕਰਕੇ ਕਿਹਾ ਸੀ, ''ਓਹ ਤੂੰ ਬਹੁਤ ਟਵੀਟ ਕਰ ਰਿਹਾ ਅੱਜ-ਕਲ ਕੀ ਗੱਲ?''

ਯੁਵੀ ਦੀ ਇਸ 'ਤੇ ਚੁਟਕੀ ਲੈਂਦੇ ਹੋਏ ਜ਼ਹੀਰ ਨੇ ਆਪਣੇ ਇਸ ਦੋਸਤ ਨੂੰ ਕਿਹਾ, ''ਮੈਂ ਭਾਵੇਂ ਹੀ ਤੇਰੇ ਵਾਂਗ ਟਵੀਟ ਕਰ ਰਿਹਾ ਹਾਂ ਯੁਵਰਾਜ, ਪਰ ਤੂੰ ਮੇਰੀ ਤਰ੍ਹਾਂ ਫੀਲਡਿੰਗ ਕਿਉਂ ਕਰ ਰਹੇ ਹੋ? ਹਾਹਾਹਾ'' ਦੱਸ ਦਈਏ ਕਿ ਜ਼ਹੀਰ ਭਾਵੇਂ ਹੀ ਆਪਣੀ ਗੇਂਦਬਾਜ਼ੀ 'ਚ ਸਰਵਸ਼੍ਰੇਸ਼ਠ ਸਨ ਪਰ ਉਹ ਫੀਲਡ 'ਚ ਔਸਤ ਦਰਜੇ ਦੇ ਫੀਲਡਰ ਸਨ।


Related News