ਨੌਜਵਾਨ ਨੇ ਨਾਬਾਲਗਾ ਦੀਆਂ ਤਸਵੀਰਾਂ ਕੀਤੀਆਂ ਵਾਇਰਲ, ਪਰਿਵਾਰ ਨੂੰ ਕਿਹਾ- ''''ਤੁਸੀਂ ਕੀ ਕਰ ਲਿਆ ਮੇਰਾ ?''''

Sunday, Jun 16, 2024 - 03:19 AM (IST)

ਹਠੂਰ (ਸਰਬਜੀਤ)- ਪੁਲਸ ਥਾਣਾ ਹਠੂਰ ਵਿਖੇ ਇਕ ਔਰਤ ਨੇ ਬਿਆਨ ਦਿੰਦਿਆਂ ਦੱਸਿਆ ਕਿ ਉਸ ਦੀ ਨਾਬਾਲਿਗ ਲੜਕੀ ਦੀਆਂ ਬੀਤੀ 26 ਮਈ ਨੂੰ ਸੰਦੀਪ ਸਿੰਘ ਉਰਫ਼ ਸੰਨੀ ਪੁੱਤਰ ਗੁਰਬਚਨ ਸਿੰਘ ਵਾਸੀ ਝੋਰੜਾਂ ਨੇ ਆਪਣੀ ਆਈ.ਡੀ. ਤੋਂ ਅਸ਼ਲੀਲ ਫੋਟੋਆਂ ਤੇ ਅਸ਼ਲੀਲ ਕੁਮੈਂਟਸ ਲਿਖ ਕੇ ਇੰਸਟਾਗ੍ਰਾਮ ’ਤੇ ਪਾ ਦਿੱਤੇ ਸਨ।

ਇਹ ਵੀ ਪੜ੍ਹੋ- NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ

ਉਸ ਤੋਂ ਬਾਅਦ 6 ਜੂਨ ਨੂੰ ਉਹ, ਉਸ ਦੀ ਲੜਕੀ ਤੇ ਲੜਕਾ ਆਪਣੇ ਘਰ ਵਿਚ ਸਨ, ਤਾਂ ਸ਼ਾਮ 7 ਵਜੇ ਸੰਦੀਪ ਸਿੰਘ ਮੋਟਰਸਾਈਕਲ ’ਤੇ ਉਨ੍ਹਾਂ ਦੇ ਘਰ ਅੱਗੇ ਆਇਆ ਤੇ ਧਮਕੀਆਂ ਦੇਣ ਲੱਗਾ ਕਿ ਤੁਸੀ ਕੀ ਕਰ ਲਿਆ ਹੈ ਮੇਰਾ? ਸੰਦੀਪ ਸਿੰਘ ਉਰਫ ਸੰਨੀ ਨੇ ਧਮਕੀਆਂ ਦਿੱਤੀਆਂ ਕਿ ਪਹਿਲਾਂ ਤਾਂ ਉਸ ਨੇ ਫੋਟੋਆਂ ਹੀ ਇੰਟਰਨੈੱਟ ’ਤੇ ਪਾਈਆਂ ਸਨ ਤੇ ਹੁਣ ਉਨ੍ਹਾਂ ਦੀ ਕੁੜੀ ਨੂੰ ਚੁੱਕ ਕੇ ਲੈ ਜਾਵੇਗਾ। ਰਾਤ 9 ਵਜੇ ਸੰਦੀਪ ਸਿੰਘ ਨੇ ਫਿਰ ਉਨ੍ਹਾਂ ਦੇ ਘਰ ਅੱਗੇ ਆ ਕੇ ਗੰਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਮੁਲਜ਼ਮ ਖਿਲਾਫ ਥਾਣਾ ਹਠੂਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਅਗਲੀ ਤਫਤੀਸ਼ ਇੰਸ. ਅੰਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਰਾਏਕੋਟ ਵਲੋਂ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ 'ਚ ਵਾਪਰਿਆ ਦਰਦਨਾਕ ਭਾਣਾ, ਬੋਰਵੈੱਲ 'ਚ ਡਿੱਗੀ ਡੇਢ ਸਾਲਾ ਬੱਚੀ ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News