ਸੋਨਾਕਸ਼ੀ-ਜ਼ਹੀਰ ਨੇ ਇਸ ਅਦਾਕਾਰ ਨੂੰ ਦਿੱਤਾ ਵਿਆਹ ਦਾ ਪਹਿਲਾਂ ਸੱਦਾ

Tuesday, Jun 18, 2024 - 05:13 PM (IST)

ਸੋਨਾਕਸ਼ੀ-ਜ਼ਹੀਰ ਨੇ ਇਸ ਅਦਾਕਾਰ ਨੂੰ ਦਿੱਤਾ ਵਿਆਹ ਦਾ ਪਹਿਲਾਂ ਸੱਦਾ

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ 23 ਜੂਨ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਹਾਲਾਂਕਿ ਸੋਨਾਕਸ਼ੀ ਅਤੇ ਜ਼ਹੀਰ ਨੇ ਆਪਣੇ ਰਿਸ਼ਤੇ ਨੂੰ ਘੱਟ ਸੁੱਰਖੀਆਂ 'ਚ ਰੱਖਿਆ ਹੈ, ਪਰ ਉਨ੍ਹਾਂ ਦਾ ਅਕਸਰ ਇਕੱਠੇ ਹੋਣਾ ਅਤੇ ਮੀਡੀਆ ਪੋਸਟਾਂ ਉਨ੍ਹਾਂ ਦੇ ਮਜ਼ਬੂਤ ​​ਬੰਧਨ ਨੂੰ ਦਰਸਾਉਂਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ- 'Mirzapur 3' ਦੇ ਟ੍ਰੇਲਰ ਦਾ ਇੰਤਜ਼ਾਰ ਹੋਇਆ ਖ਼ਤਮ, ਮੇਕਰਸ ਨੇ ਰਿਲੀਜ਼ ਡੇਟ ਦਾ ਕੀਤਾ ਐਲਾਨ

ਇਸ ਮਹੀਨੇ ਦੀ ਸ਼ੁਰੂਆਤ 'ਚ ਜ਼ਹੀਰ ਨੇ ਸੋਨਾਕਸ਼ੀ ਦੇ ਜਨਮਦਿਨ 'ਤੇ ਫੋਟੋਆਂ ਸ਼ੇਅਰ ਕੀਤੀਆਂ ਸਨ ਅਤੇ ਰਿਲੇਸ਼ਨਸ਼ਿਪ 'ਚ ਹੋਣ ਦਾ ਸੰਕੇਤ ਦਿੱਤਾ ਸੀ। ਹੁਣ, ਵਿਆਹ ਦੀਆਂ ਖਬਰਾਂ ਵਿਚਾਲੇ, ਵਿਆਹ ਦੇ ਸਥਾਨ ਤੋਂ ਲੈ ਕੇ ਮਹਿਮਾਨਾਂ ਦੀ ਸੂਚੀ ਅਤੇ ਹੋਰ ਫੰਕਸ਼ਨਾਂ ਤੱਕ ਸਭ ਕੁਝ ਚਰਚਾ 'ਚ ਹੈ ਕਿ ਇਹ ਕੀ, ਕਦੋਂ ਅਤੇ ਕਿਵੇਂ ਹੋਵੇਗਾ। 

ਇਹ ਖ਼ਬਰ ਵੀ ਪੜ੍ਹੋ- ਅਵਿਕਾ ਗੌਰ ਦਾ ਬਾਡੀਗਾਰਡ ਨੇ ਕੀਤਾ ਸੀ ਜਿਨਸੀ ਸ਼ੋਸ਼ਣ, ਹੋਇਆ ਖੁਲਾਸਾ

ਵਿਆਹ ਦੇ ਮਹਿਮਾਨਾਂ ਦੀ ਸੂਚੀ 'ਚ ਕਥਿਤ ਤੌਰ 'ਤੇ ਕਰੀਬੀ ਦੋਸਤ, ਪਰਿਵਾਰਕ ਮੈਂਬਰ ਅਤੇ 'ਹੀਰਾਮਾਂਡੀ' ਦੀ ਪੂਰੀ ਟੀਮ ਸ਼ਾਮਲ ਹੈ। ਵਿਆਹ ਦਾ ਸੱਦਾ ਪੱਤਰ ਮੈਗਜ਼ੀਨ ਦੇ ਕਵਰ ਵਾਂਗ ਛਪਾਇਆ ਗਿਆ ਹੈ ਜਿਸ 'ਤੇ ਲਿਖਿਆ ਹੈ 'ਅਫਵਾਹਾਂ ਸੱਚੀਆਂ ਹਨ।' ਮਹਿਮਾਨਾਂ ਨੂੰ ਰਸਮੀ ਕੱਪੜੇ ਪਹਿਨਣ ਦੀ ਬੇਨਤੀ ਕੀਤੀ ਜਾਂਦੀ ਹੈ। ਵਿਆਹ 23 ਜੂਨ ਨੂੰ ਮੁੰਬਈ ਦੇ ਬੈਸਟੀਅਨ 'ਚ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ- ਬਕਰੀਦ 'ਤੇ ਸ਼ਾਕਾਹਾਰੀ ਲੋਕਾਂ ਖਿਲਾਫ ਟਵੀਟ ਕਰਨ ਤੋਂ ਬਾਅਦ ਨੇ ਇਸ ਤਰ੍ਹਾਂ ਮਨਾਈ ਈਦ

ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਦੇ ਵਿਆਹ ਦਾ ਪਹਿਲਾ ਕਾਰਡ ਅਦਾਕਾਰ ਸਲਮਾਨ ਖ਼ਾਨ ਨੂੰ ਭੇਜਿਆ ਹੈ। ਜ਼ਹੀਰ ਇਕਬਾਲ ਦੇ ਮੇਕਅੱਪ ਆਰਟਿਸਟ ਨੇ ਖੁਲਾਸਾ ਕੀਤਾ ਕਿ ਸਲਮਾਨ ਨੂੰ ਪਹਿਲਾ ਕਾਰਡ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ, 'ਜ਼ਹੀਰ ਸਲਮਾਨ ਖ਼ਾਨ ਦੇ ਚੰਗੇ ਦੋਸਤ ਹਨ। ਅਦਾਕਾਰ ਨੇ ਜ਼ਹੀਰ ਨੂੰ ਬਚਪਨ ਤੋਂ ਹੀ ਬਹੁਤ ਪਿਆਰ ਦਿੱਤਾ ਹੈ। ਉਸ ਨੇ ਜ਼ਹੀਰ ਨੂੰ ਹੀਰੋ ਬਣਾਉਣ 'ਚ ਮੁੱਖ ਭੂਮਿਕਾ ਨਿਭਾਈ ਹੈ। ਵਿਆਹ ਦਾ ਫੈਸਲਾ ਕਰਨ ਤੋਂ ਪਹਿਲਾਂ ਹੀ ਉਸ ਨੇ ਸਲਮਾਨ ਨੂੰ ਸੁਨੇਹਾ ਭੇਜਿਆ ਸੀ। ਸਲਮਾਨ ਖ਼ਾਨ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਵਿਆਹ ਦਾ ਪਹਿਲਾਂ ਕਾਰਡ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News