ਹਨੀ ਸਿੰਘ ਨੇ ਸ਼ਰਾਬ ਪੀ ਕੇ ਸੋਨਾਕਸ਼ੀ ਦੇ ਪਤੀ ਜ਼ਹੀਰ ਨੂੰ ਦਿੱਤੀ ਚੇਤਾਵਨੀ, ਆਖ ਦਿੱਤੀ ਇਹ ਗੱਲ

06/24/2024 6:03:02 PM

ਹੈਦਰਾਬਾਦ (ਬਿਊਰੋ) : ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ 7 ਸਾਲ ਦੇ ਰਿਸ਼ਤੇ ਤੋਂ ਬਾਅਦ 23 ਜੂਨ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਵਿਆਹ ਕਰਵਾ ਲਿਆ। ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਹੁਣ ਵਿਆਹ ਦੀਆਂ ਸ਼ੁੱਭਕਾਮਨਾਵਾਂ ਪ੍ਰਾਪਤ ਕਰ ਰਹੇ ਹਨ। ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ 'ਚ ਬਾਲੀਵੁੱਡ ਕਲਾਕਾਰ ਮਹਿਮਾਨ ਵਜੋਂ ਸ਼ਾਮਲ ਹੋਏ ਸਨ, ਜਿਨ੍ਹਾਂ 'ਚੋਂ ਇੱਕ ਭਾਰਤ ਦਾ ਸਭ ਤੋਂ ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ। ਹਨੀ ਸਿੰਘ ਨੇ ਆਪਣੀ ਸਭ ਤੋਂ ਚੰਗੀ ਦੋਸਤ ਸੋਨਾਕਸ਼ੀ ਸਿਨਹਾ ਦੇ ਵਿਆਹ ਦਾ ਖੂਬ ਆਨੰਦ ਮਾਣਿਆ ਅਤੇ ਕਈ ਗੀਤ ਵੀ ਗਾਏ। ਇਸ ਤੋਂ ਇਲਾਵਾ ਹਨੀ ਸਿੰਘ ਨੇ ਸੋਨਾਕਸ਼ੀ ਦੇ ਪਤੀ ਜ਼ਹੀਰ ਨੂੰ 'ਚੇਤਾਵਨੀ' ਵੀ ਦਿੱਤੀ ਹੈ।

ਦੱਸ ਦਈਏ ਕਿ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦੀ ਰਿਸੈਪਸ਼ਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਹਨੀ ਸਿੰਘ ਜ਼ਹੀਰ ਇਕਬਾਲ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਹਨ। ਸਭ ਤੋਂ ਪਹਿਲਾਂ ਪੈਪਸ ਵੱਲੋਂ ਪੁੱਛੇ ਜਾਣ 'ਤੇ ਹਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਸਾਲ ਬਾਅਦ ਸੋਨਾਕਸ਼ੀ ਦੇ ਵਿਆਹ 'ਚ ਕਾਫ਼ੀ ਸ਼ਰਾਬ ਪੀਤੀ ਸੀ। ਵੀਡੀਓ 'ਚ ਹਨੀ ਸਿੰਘ ਕਹਿ ਰਹੇ ਹਨ ਕਿ ਜੇਕਰ ਮੇਰੀ ਮਾਂ ਨੂੰ ਪਤਾ ਲੱਗਾ ਤਾਂ ਉਹ ਮੈਨੂੰ ਬਹੁਤ ਕੁੱਟਣਗੇ।

ਦੱਸਣਯੋਗ ਹੈ ਕਿ ਹਨੀ ਸਿੰਘ ਨੇ ਕਿਹਾ ਕਿ ਉਹ ਸੋਨਾਕਸ਼ੀ ਸਿਨਹਾ ਲਈ ਬਹੁਤ ਖੁਸ਼ ਹਨ ਅਤੇ ਜ਼ਹੀਰ ਇਕਬਾਲ ਬਹੁਤ ਚੰਗੇ ਇਨਸਾਨ ਹਨ। ਇਸ ਤੋਂ ਇਲਾਵਾ ਹਨੀ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਜ਼ਹੀਰ ਉਸ ਦੀ ਦੋਸਤ ਸੋਨਾਕਸ਼ੀ ਨੂੰ ਖੁਸ਼ ਨਹੀਂ ਰੱਖਦੇ ਤਾਂ ਉਹ ਉਸ ਨੂੰ ਦੇਖ ਲੈਣਗੇ। ਹਨੀ ਸਿੰਘ ਹਾਲ ਹੀ 'ਚ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਤੋਂ ਬਾਅਦ ਆਪਣੀ ਬੈਸਟ ਫਰੈਂਡ ਸੋਨਾਕਸ਼ੀ ਸਿਨਹਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਲੰਡਨ ਤੋਂ ਆਏ ਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News