''ਕਲਕੀ 2898 ਏਡੀ'' : ਇਸ ਪ੍ਰਾਜੈਕਟ''ਤੇ ਕੰਮ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ : ਅਮਿਤਾਭ ਬੱਚਨ
Friday, Jun 21, 2024 - 09:27 AM (IST)
ਮੁੰਬਈ- ਇਸ ਸਾਲ ਦੀ ਬਹੁਤ ਜ਼ਿਆਦਾ ਉਡੀਕੀ ਜਾ ਰਹੀ ਫਿਲਮ 'ਕਲਕੀ 2898 ਏਡੀ' ਰਿਲੀਜ਼ ਹੋਣ ਤੋਂ ਕੁਝ ਹੀ ਦਿਨ ਦੂਰ ਹੈ। ਵਧਦੇ ਉਤਸ਼ਾਹ ਨੂੰ ਦੇਖਦਿਆਂ ਇਸ ਫਿਲਮ ਨੇ 19 ਜੂਨ ਨੂੰ ਮੁੰਬਈ 'ਚ ਇਕ ਸ਼ਾਨਦਾਰ ਸਮਾਰੋਹ ਕਰਵਾਇਆ, ਜੋ ਅਸਲ 'ਚ ਇਸ ਦੇ ਆਲੇ-ਦੁਆਲੇ ਹੋ ਰਹੀ ਚਰਚਾ 'ਤੇ ਖਰਾ ਉਤਰਿਆ। ਇਸ ਸਟਾਰ-ਸਟਡੇਡ ਈਵੈਂਟ 'ਚ ਅਮਿਤਾਭ ਬੱਚਨ, ਕਮਲ ਹਾਸਨ, ਪ੍ਰਭਾਸ ਤੇ ਦੀਪਿਕਾ ਪਾਦੂਕੋਣ ਵਰਗੇ ਦਿੱਗਜ ਅਦਾਕਾਰਾਂ ਸਮੇਤ ਪੈਨ ਇੰਡੀਆ ਕਲਾਕਾਰ ਸ਼ਾਮਲ ਹੋਏ। ਨਿਰਮਾਤਾ ਸੀ. ਅਸ਼ਵਨੀ ਦੱਤ, ਸਵਪਨਾ ਦੱਤ ਅਤੇ ਪ੍ਰਿਅੰਕਾ ਦੱਤ ਵੀ ਮੌਜੂਦ ਸਨ, ਜਿਨ੍ਹਾਂ ਨੇ ਸ਼ਾਮ ਦੀ ਰੌਣਕ ਵਧਾ ਦਿੱਤੀ। ਰਾਤ ਦਾ ਮੁੱਖ ਆਕਰਸ਼ਣ ਅਜਿਹੇ ਅਸਧਾਰਨ ਕਲਾਕਾਰਾਂ ਦਾ ਇਕੱਠਿਆਂ ਆਉਣਾ ਸੀ। ਹਰ ਸਟਾਰ ਨੇ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਬਾਰੇ ਆਪਣੇ ਤਜਰਬੇ ਤੇ ਉਤਸ਼ਾਹ ਨੂੰ ਸਾਂਝਾ ਕੀਤਾ, ਜਿਸ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ। ਨਿਰਮਾਤਾ ਸੀ. ਅਸ਼ਵਨੀ ਦੱਤ ਨੇ 'ਕਲਕੀ 2898 ਏਡੀ' ਨੂੰ ਮਿਲੇ ਜ਼ਬਰਦਸਤ ਸਮਰਥਨ ਤੇ ਉਤਸ਼ਾਹ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਅਮਿਤਾਭ ਜੀ, ਕਮਲ ਹਾਸਨ, ਪ੍ਰਭਾਸ ਅਤੇ ਦੀਪਿਕਾ ਹਨ। ਚਾਰ ਜਣੇ ਇੱਥੇ ਹਨ ਅਤੇ ਤੁਸੀਂ ਸਾਰੇ ਆਏ ਹੋ। ਮੈਂ ਇਸ ਲਈ ਬਹੁਤ ਖ਼ੁਸ਼ ਹਾਂ ਤੇ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਦੀ ਕਾਮਨਾ ਕਰਦਾ ਹਾਂ।
ਇਹ ਖ਼ਬਰ ਵੀ ਪੜ੍ਹੋ- ਰਣਵੀਰ ਸਿੰਘ ਦੀ ਫ਼ਿਲਮ 'ਡਾਨ 3' ਦੀ ਰਿਲੀਜ਼ ਡੇਟ ਆਈ ਸਾਹਮਣੇ, ਫ਼ਰਹਾਨ ਅਖ਼ਤਰ ਨੇ ਕੀਤਾ ਖੁਲਾਸਾ
ਨਾਗ ਅਸ਼ਵਿਨ ਵੱਲੋਂ ਨਿਰਦੇਸ਼ਤ ਤੇ ਵੈਜਯੰਤੀ ਮੂਵੀਜ਼ ਵੱਲੋਂ ਪ੍ਰੋਡਿਊਸ 'ਕਲਕੀ 2898 ਏ.ਡੀ.' 27 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਅਮਿਤਾਭ ਬੱਚਨ, ਕਮਲ ਹਾਸਨ, ਪ੍ਰਭਾਸ, ਦੀਪਿਕਾ ਪਾਦੂਕੋਣ ਅਤੇ ਦਿਸ਼ਾ ਪਾਟਨੀ ਵਰਗੇ ਕਲਾਕਾਰਾਂ ਨਾਲ ਇਹ ਫਿਲਮ ਇਕ ਵਿਲੱਖਣ ਸਿਨੇਮੈਟਿਕ ਅਨੁਭਵ ਹੋਣ ਦਾ ਵਾਅਦਾ ਕਰਦੀ ਹੈ।
ਇਸ ਫਿਲਮ ਵਰਗੀ ਚੀਜ਼ ਬਾਰੇ ਸੋਚਣ ਲਈ ਵਧਾਈ : ਅਮਿਤਾਭ
ਪ੍ਰੋਗਰਾਮ 'ਚ ਮੌਜੂਦ ਸੁਪਰਸਟਾਰ ਅਮਿਤਾਭ ਬੱਚਨ ਨੇ ਇਸ ਮਹਾਨ ਕਲਾ 'ਚ ਕੰਮ ਕਰਨ ਦੇ ਆਪਣੇ ਤਜਰਬੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, 'ਇਸ ਪ੍ਰਾਜੈਕਟ 'ਤੇ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਅਜਿਹੇ ਸੈੱਟਅਪ'ਚ ਕੰਮ ਕਰਨਾ, ਜਿੱਥੇ ਉਨ੍ਹਾਂ ਨੇ ਸਾਡੇ ਤੋਂ ਕਿਤੇ ਅੱਗੇ ਵਧ ਕੇ ਕੰਮ ਕੀਤਾ ਹੈ, ਜੋ ਸਾਡੇ 'ਚੋਂ ਜ਼ਿਆਦਾਤਰ ਲੋਕ ਇਸ ਫਿਲਮ ਇੰਡਸਟਰੀ 'ਚ ਜ਼ਿੰਦਗੀ ਭਰ ਕਰਦੇ ਆਏ ਹਨ। ਮੈਂ ਸੱਚਮੁੱਚ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ ਕਿ ਉਹ ਸਮੇਂ ਤੋਂ ਥੋੜ੍ਹਾ ਅੱਗੇ ਵਧ ਰਹੇ ਹਨ ਤੇ ਸਾਨੂੰ ਇਸ ਦਾ ਹਿੱਸਾ ਬਣਾ ਰਹੇ ਹਨ। ਅਜਿਹੇ ਹਾਲਾਤਾਂ 'ਚ ਕੰਮ ਕਰ ਰਹੇ ਹਨ, ਜਿਨ੍ਹਾਂ ਬਾਰੇ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਕੰਮ ਕਰ ਸਕਾਂਗੇ। ਮੈਂ ਨਾਗ ਅਸ਼ਵਿਨ ਤੇ ਪ੍ਰੋਡਕਸ਼ਨ ਨੂੰ ਇਸ ਫਿਲਮ ਵਰਗੀ ਚੀਜ਼ ਬਾਰੇ ਸੋਚਣ ਲਈ ਵਧਾਈ ਦੇਣਾ ਚਾਹੁੰਦਾ ਹਾਂ। ਇਸ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ।'
ਇਹ ਖ਼ਬਰ ਵੀ ਪੜ੍ਹੋ- ਸੋਨਾਕਸ਼ੀ ਸਿਨਹਾ ਦੇ ਵਿਆਹ ਦੀਆਂ ਖ਼ਬਰਾਂ ਵਿਚਾਲੇ ਭਰਾ ਲਵ ਨੇ ਪਾਈ ਪੋਸਟ, ਕਿਹਾ ਇਹ
ਇਹ ਸੁਪਨੇ ਤੋਂ ਵੀ ਵੱਡਾ ਹੈ
ਮਹਾਨ ਕਲਾਕਾਰਾਂ ਨਾਲ ਕੰਮ ਕਰਨ ਤੇ ਅਮਿਤਾਭ ਅਤੇ ਕਮਲ ਸਰ ਨਾਲ ਸਕ੍ਰੀਨ ਸਾਂਝੀ ਕਰਨ ਬਾਰੇ ਗੱਲ ਕਰਦਿਆਂ ਪ੍ਰਭਾਸ ਨੇ ਕਿਹਾ, ‘ਮੈਨੂੰ ਅਜਿਹੇ ਮਹਾਨ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਦੇਣ ਲਈ ਦੱਤ ਸਰ ਤੇ ਨਾਗੀ ਨੂੰ ਧੰਨਵਾਦ। ਇਹ ਇਕ ਸੁਪਨੇ ਤੋਂ ਵੀ ਵੱਡਾ ਹੈ। ਜਦੋਂ ਮੈਂ ਪਹਿਲੀ ਵਾਰ ਅਮਿਤਾਭ ਸਰ ਨੂੰ ਮਿਲਿਆ ਤਾਂ ਮੈਂ ਉਨ੍ਹਾਂ ਦੇ ਪੈਰ ਛੂਹੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰੋ ਪਰ ਮੈਂ ਕਿਹਾ ਮੈਂ ਕਰਾਂਗਾ ਸਰ। ਅਸੀਂ ਤੁਹਾਨੂੰ ਦੇਖ ਕੇ ਵੱਡੇ ਹੋਏ ਹਾਂ।’
ਪ੍ਰਭਾਸ ਨੇ ਕਿਹਾ ਕਿ ਜਦੋਂ ਕਮਲ ਸਰ ਦਾ ਸਾਗਰ ਸੰਗਮ ਆਇਆ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਉਨ੍ਹਾਂ ਦੀ ਡਰੈੱਸ ਚਾਹੀਦੀ ਹੈ। ਮੇਰੇ ਚਚੇਰੇ ਭਰਾ ਢਿੱਡ ’ਤੇ ਕੱਪੜਾ ਬੰਨ੍ਹ ਦਿੰਦੇ ਸਨ। ਉਹ ਸਾਡੇ ਸਾਹਮਣੇ ਉਨ੍ਹਾਂ ਵਾਂਗ ਐਕਟਿੰਗ ਕਰਦੇ ਸਨ ਅਤੇ ਹੁਣ ਮੈਂ ਉਨ੍ਹਾਂ ਨਾਲ ਕੰਮ ਕਰ ਰਿਹਾ ਹਾਂ। ਇਸ ’ਤੇ ਵਿਸ਼ਵਾਸ ਨਹੀਂ ਹੋ ਰਿਹਾ।’ ਦੀਪਿਕਾ ਬਾਰੇ ਪ੍ਰਭਾਸ ਨੇ ਕਿਹਾ, ‘ਮੈਂ ਹਮੇਸ਼ਾ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਸੀ। ਉਹ ਅਜਿਹੀ ਸ਼ਖ਼ਸੀਅਤ ਹਨ, ਜੋ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਸਕਦੇ ਹਨ ਅਤੇ ਉਹ ਇਕ ਬਿਹਤਰੀਨ ਅਦਾਕਾਰਾ ਹੈ। ਉਨ੍ਹਾਂ ਨਾਲ ਕੰਮ ਕਰਨਾ ਇਕ ਖ਼ੂਬਸੂਰਤ ਅਨੁਭਵ ਸੀ।'
ਮੈਂ ਹਮੇਸ਼ਾ ਖਲਨਾਇਕ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਸੀ
ਕਮਲ ਹਾਸਨ ਨੇ ਕਿਹਾ, 'ਮੈਂ ਹਮੇਸ਼ਾ ਤੋਂ ਖਲਨਾਇਕ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਸੀ ਕਿਉਂਕਿ ਖਲਨਾਇਕ ਨੂੰ ਫਿਲਮ 'ਚ ਸਾਰੀਆਂ ਚੰਗੀਆਂ ਚੀਜ਼ਾਂ ਕਰਨ ਲਈ ਮਿਲਦੀਆਂ ਹਨ। ਜਦੋਂ ਹੀਰੋ ਰੋਮਾਂਟਿਕ ਗੀਤ ਗਾ ਰਹੇ ਹੁੰਦੇ ਹਨ ਅਤੇ ਹੀਰੋਇਨ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ, ਜਿੱਥੇ ਉਹ ਬਸ ਜਾ ਕੇ ਉਹ ਕਰ ਸਕਦਾ ਹੈ, ਜੋ ਉਹ ਚਾਹੁੰਦਾ ਹੈ, ਇਸ ਲਈ ਮੈਂ ਸੋਚਿਆ ਕਿ ਮੈਂ ਖਲਨਾਇਕ ਦਾ ਕਿਰਦਾਰ ਨਿਭਾਵਾਂਗਾ। ਇਸ ਲਈ ਇਹ ਮਜ਼ੇਦਾਰ ਹੋਵੇਗਾ ਪਰ ਫਿਰ ਉਹ ਇਸ ਨੂੰ ਵੱਖਰਾ ਕਰਨਾ ਚਾਹੁੰਦੇ ਸੀ ਤੇ ਮੈਂ ਲੱਗਭਗ ਇਕ ਬੁਰੇ ਵਿਚਾਰ ਨਾਲ ਫਿਲਮ ਵਿਚ ਕਹਿਣ ਵਾਂਗ ਹਾਂ।'
ਸਿੱਖਣ ਦਾ ਬਿਹਤਰੀਨ ਅਨੁਭਵ ਰਿਹਾ
ਦੀਪਿਕਾ ਪਾਦੂਕੋਣ ਨੇ ਕਿਹਾ, 'ਇਹ ਸਿੱਖਣ ਦਾ ਇਕ ਬਿਹਤਰੀਨ ਅਨੁਭਵ ਰਿਹਾ ਹੈ। ਇਕ ਬਿਲਕੁਲ ਨਵੀਂ ਦੁਨੀਆ ਹੈ ਤੇ ਅਸੀਂ ਇਸ ਫਿਲਮ ਬਾਰੇ ਜਾਣਨ ਲਈ ਵੱਖ-ਵੱਖ ਪੜਾਵਾਂ 'ਚੋਂ ਲੰਘੇ। ਨਾਗੀ (ਨਾਗ ਅਸ਼ਵਿਨ) ਦੇ ਦਿਮਾਗ਼ 'ਚ ਮੌਜੂਦ ਜਾਦੂ ਹੁਣ ਆਖ਼ਿਰਕਾਰ ਸਭ ਦੇ ਸਾਹਮਣੇ ਆ ਗਿਆ ਹੈ। ਅਸੀਂ ਅਦਾਕਾਰਾਂ ਨੇ ਇਸ ਦੌਰਾਨ ਇਸ ਨੂੰ ਸਿੱਖਿਆ ਹੈ। ਇਹ ਵਿਅਕਤੀਗਤ ਅਤੇ ਪੇਸ਼ੇਵਰ ਦੋਵੇਂ ਪੱਧਰਾਂ 'ਤੇ ਇਕ ਨਾ ਵਿਸ਼ਵਾਸਕਰਨਯੋਗ ਅਨੁਭਵ ਰਿਹਾ ਹੈ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।