Fact Check: ਪਵਨ ਸਿੰਘ ਨੇ ਬਿਹਾਰ ''ਚ BJP ਨੂੰ ਨਹੀਂ ਦਿੱਤਾ ਸਮਰਥਨ, ਵੋਟਿੰਗ ਦੌਰਾਨ ਫਰਜ਼ੀ ਟਵੀਟ ਵਾਇਰਲ

Monday, Jun 03, 2024 - 03:25 PM (IST)

Fact Check: ਪਵਨ ਸਿੰਘ ਨੇ ਬਿਹਾਰ ''ਚ BJP ਨੂੰ ਨਹੀਂ ਦਿੱਤਾ ਸਮਰਥਨ, ਵੋਟਿੰਗ ਦੌਰਾਨ ਫਰਜ਼ੀ ਟਵੀਟ ਵਾਇਰਲ

Fact Check: ਕੀ ਬਿਹਾਰ ਵਿੱਚ ਵੋਟਿੰਗ ਦੌਰਾਨ ਕਾਰਾਕਾਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪਵਨ ਸਿੰਘ ਨੇ ਭਾਜਪਾ ਦੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ? ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਪਵਨ ਸਿੰਘ ਵੱਲੋਂ ਕੀਤੇ ਗਏ ਇਕ  ਪੋਸਟ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਕਈ ਲੋਕ ਅਜਿਹਾ ਕਹਿ ਰਹੇ ਹਨ।

ਵਾਇਰਲ ਪੋਸਟ ਵਿੱਚ ਪਵਨ ਸਿੰਘ ਨੇ ਇੱਕ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਉਸ ਦੀ ਫੋਟੋ ਲੱਗੀ ਹੈ ਅਤੇ ਨਾਲ ਹੀ ਲਿਖਿਆ ਹੈ ਕਿ ਨਰੇਂਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਉਨ੍ਹਾਂ ਨੇ ਕਾਰਾਕਾਟ ਸੀਟ ਤੋਂ ਐੱਨਡੀਏ ਦੇ ਉਮੀਦਵਾਰ ਉਪੇਂਦਰ ਕੁਸ਼ਵਾਹਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਉਪੇਂਦਰ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਵਾਲੇ ਦਿਨ ਯਾਨੀ 1 ਜੂਨ ਨੂੰ ਸੱਤ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ 'ਤੇ ਵੋਟਿੰਗ ਹੋਈ ਹੈ, ਜਿਸ ਵਿੱਚ ਬਿਹਾਰ ਦੀ ਕਾਰਾਕਾਟ ਲੋਕ ਸਭਾ ਸੀਟ ਵੀ ਸ਼ਾਮਲ ਹੈ। ਇਸ ਸੀਟ ਤੋਂ ਉਪੇਂਦਰ ਕੁਸ਼ਵਾਹਾ ਐੱਨਡੀਏ ਦੇ ਉਮੀਦਵਾਰ ਹਨ। ਉਥੇ ਹੀ ਭੋਜਪੁਰੀ ਸੁਪਰਸਟਾਰ ਪਵਨ ਸਿੰਘ, ਜਿਹਨਾਂ ਨੂੰ 22 ਮਈ, 2024 ਨੂੰ ਭਾਜਪਾ ਨੇ ਪਾਰਟੀ ਤੋਂ ਕੱਢ ਦਿੱਤਾ ਸੀ, ਉਹ ਉਪੇਂਦਰ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਅਜਿਹੇ 'ਚ ਵੋਟਿੰਗ ਦੌਰਾਨ ਸਾਹਮਣੇ ਆਇਆ ਪਵਨ ਸਿੰਘ ਦਾ ਇਹ ਟਵੀਟ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਸੋਸ਼ਲ ਮੀਡੀਆ 'ਤੇ ਪਵਨ ਸਿੰਘ ਦੇ ਇਸ ਕਥਿਤ ਟਵੀਟ ਦਾ ਸਕਰੀਨਸ਼ਾਟ ਸਾਂਝਾ ਕਰਦੇ ਹੋਏ ਇੱਕ ਵਿਅਕਤੀ ਨੇ ਲਿਖਿਆ, "ਮੋਦੀ ਜੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਪਵਨ ਸਿੰਘ ਜੀ ਨੇ ਕਾਰਾਕਟ ਵਿੱਚ ਸਤਿਕਾਰਯੋਗ NDA ਉਮੀਦਵਾਰ ਉਪੇਂਦਰ ਕੁਸ਼ਵਾਹਾ ਜੀ ਦਾ ਸਮਰਥਨ ਕੀਤਾ ਹੈ! ਦੇਰ ਆਏ ਦਰੁਸਤ ਆਏ. ਅਬਕੀ ਬਾਰ 400 ਪਾਰ.। ਇਸਦਾ ਪੁਰਾਲੇਖ ਸੰਸਕਰਣ ਇੱਥੇ ਦੇਖਿਆ ਜਾ ਸਕਦਾ ਹੈ।

PunjabKesari

Aaj Tak Fact Check ਨੇ ਪਾਇਆ ਕਿ ਇਹ ਸਕਰੀਨਸ਼ਾਟ ਫਰਜ਼ੀ ਹੈ। ਪਵਨ ਸਿੰਘ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ ਹੈ ਅਤੇ ਖੁਦ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਇਸ ਦਾ ਖੰਡਨ ਕੀਤਾ ਹੈ।

ਕਿਵੇਂ ਪਤਾ ਲੱਗਾ ਸੱਚ?

ਸਭ ਤੋਂ ਪਹਿਲਾਂ ਅਸੀਂ ਪਵਨ ਸਿੰਘ ਦਾ ਅਧਿਕਾਰਤ ਟਵਿੱਟਰ ਹੈਂਡਲ ਚੈੱਕ ਕੀਤਾ। ਅਜਿਹਾ ਕਰਨ 'ਤੇ ਸਾਨੂੰ 1 ਜੂਨ, 2024 ਨੂੰ ਕੀਤਾ ਗਿਆ ਉਸ ਦਾ ਟਵੀਟ ਮਿਲਿਆ। ਇਸ 'ਚ ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਨਾਂ 'ਤੇ ਵਾਇਰਲ ਹੋ ਰਿਹਾ ਇਹ ਟਵੀਟ ਫਰਜ਼ੀ ਹੈ। ਉਨ੍ਹਾਂ ਨੇ ਕਿਸੇ ਪਾਰਟੀ ਨੂੰ ਸਮਰਥਨ ਦੇਣ ਦਾ ਕੋਈ ਐਲਾਨ ਨਹੀਂ ਕੀਤਾ ਹੈ।

PunjabKesari

ਹਾਲ ਹੀ ਵਿੱਚ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਮੈਂ ਇੱਕ ਫਰਜ਼ੀ ਪੋਸਟ ਅਤੇ ਖ਼ਬਰ ਦੇਖੀ ਹੈ, ਜਿਸ ਵਿੱਚ ਮੇਰਾ ਸਮਰਥਨ ਕਿਸੇ ਪਾਰਟੀ ਨੂੰ ਦੱਸਿਆ ਜਾ ਰਿਹਾ ਹੈ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਪਾਰਟੀ ਨੂੰ ਕੋਈ ਸਮਰਥਨ ਨਹੀਂ ਦਿੱਤਾ। ਤੁਹਾਡੇ ਆਸ਼ੀਰਵਾਦ ਅਤੇ ਸਹਿਯੋਗ ਨਾਲ ਤੁਹਾਡਾ ਪੁੱਤਰ ਮੈਦਾਨ ਵਿੱਚ ਖੜ੍ਹਾ ਹੈ ਅਤੇ ਖੜ੍ਹਾ ਰਹੇਗਾ।

ਵਾਇਰਲ ਸਕਰੀਨਸ਼ਾਟ ਵਿੱਚ ਇੱਕ ਪੋਸਟਰ ਵੀ ਮੌਜੂਦ ਹੈ, ਜਿਸ ਵਿੱਚ ਪਵਨ ਸਿੰਘ ਦੀ ਤਸਵੀਰ ਨਾਲ ਉਸਦੇ ਭਾਜਪਾ ਨੂੰ ਸਮਰਥਨ ਦੇਣ ਦੀ ਗੱਲ ਲਿੱਖੀ ਗਈ ਹੈ। ਨਾਲ ਹੀ ਹੇਠਾਂ ਵਾਲੇ ਪਾਸੇ ਉਪੇਂਦਰ ਕੁਸ਼ਵਾਹਾ ਦੀ ਪਾਰਟੀ ਰਾਸ਼ਟਰੀ ਲੋਕ ਮੋਰਚਾ ਦੇ ਚੋਣ ਨਿਸ਼ਾਨ 'ਗੈਸ ਸਿਲੰਡਰ' ਦਾ ਬਟਨ ਦਬਾਉਣ ਦੀ ਗੱਲ ਕਹੀ ਹੈ। ਇਸ ਤਸਵੀਰ ਨੂੰ ਰਿਵਰਸ ਸਰਚ ਕਰਨ 'ਤੇ ਸਾਨੂੰ ਇਸ ਨਾਲ ਮਿਲਦੀ-ਜੁਲਦੀ ਇਕ ਤਸਵੀਰ ਪਵਨ ਸਿੰਘ ਦੇ ਅਧਿਕਾਰਤ ਫੇਸਬੁੱਕ ਖਾਤੇ 'ਤੇ 30 ਮਈ, 2024 ਦੀ ਇੱਕ ਪੋਸਟ ਵਿੱਚ ਮਿਲੀ।

ਅਸਲ ਤਸਵੀਰ ਵਿੱਚ ਲੋਕਾਂ ਨੂੰ ਮਤਦਾਨ ਕਰਨ ਆਉਣ ਦੀ ਅਪੀਲ ਕਰਦੇ ਹੋਏ ਪਵਨ ਸਿੰਘ ਨੂੰ ਵੋਟ ਪਾਉਣ ਦੀ ਗੱਲ ਕਹੀ ਗਈ ਹੈ। ਨਾਲ ਹੀ ਇਸ ਵਿਚ ਪਵਨ ਸਿੰਘ ਦੇ ਚੋਣ ਨਿਸ਼ਾਨ ਕੈਂਚੀ ਦੇ ਅੱਗੇ ਵਾਲਾ ਬਟਨ ਦਬਾਉਣ ਬਾਰੇ ਵੀ ਲਿਖਿਆ ਹੈ। ਦੋਵਾਂ ਤਸਵੀਰਾਂ ਦੀ ਤੁਲਨਾ ਕਰਨ 'ਤੇ ਪਤਾ ਲੱਗਦਾ ਹੈ ਕਿ ਇਸ ਤਸਵੀਰ ਨਾਲ ਛੇੜਛਾੜ ਕਰਕੇ ਵਾਇਰਲ ਟਵੀਟ ਵਾਲੀ ਫੋਟੋ ਬਣਾਈ ਗਈ ਹੈ। 

PunjabKesari

ਵਾਇਰਲ ਹੋ ਰਹੇ ਸਕਰੀਨਸ਼ਾਟ ਵਾਲੇ ਟਵੀਟ ਨੂੰ ਧਿਆਨ ਨਾਲ ਦੇਖਣ 'ਤੇ ਇਸ ਵਿਚੋਂ ਕੁਝ ਅਜੀਬ ਗੱਲਾਂ ਨਜ਼ਰ ਆਉਂਦੀਆਂ ਹਨ। ਦਰਅਸਲ, ਵਾਇਰਲ ਟਵੀਟ ਵਿੱਚ ਲਿਖੇ ਗਏ ਟੈਕਸਟ ਦੇ ਖੱਬੇ ਪਾਸੇ ਥੋੜ੍ਹੀ ਜਿਹੀ ਖਾਲੀ ਥਾਂ ਬਚੀ ਹੋਈ ਹੈ। ਜਦੋਂ ਕਿ ਅਸਲ ਟਵੀਟਸ ਵਿੱਚ ਟੈਕਸਟ, ਟਵਿੱਟਰ ਉਪਭੋਗਤਾ ਦੇ ਨਾਮ ਦੇ ਬਿਲਕੁਲ ਹੇਠਾਂ ਸ਼ੁਰੂ ਹੁੰਦਾ ਹੈ। ਯਾਨੀ ਟਵੀਟ ਦੇ ਖੱਬੇ ਪਾਸੇ ਕੋਈ ਗੈਪ ਨਜ਼ਰ ਨਹੀਂ ਆ ਰਿਹਾ ਹੈ।

ਨਾਲ ਹੀ, ਵਾਇਰਲ ਟਵੀਟ ਦੇ ਟੈਕਸਟ ਅਤੇ ਪਵਨ ਸਿੰਘ ਦੇ ਨਾਮ ਵਿੱਚ ਇੱਕ ਵੱਡਾ ਫ਼ਰਕ ਦਿਖਾਈ ਦੇ ਰਿਹਾ ਹੈ। ਆਮ ਤੌਰ 'ਤੇ ਟਵੀਟਸ ਵਿੱਚ ਟੈਕਸਟ ਅਤੇ ਉਪਭੋਗਤਾ ਨਾਮ ਵਿੱਚ ਇੰਨੀ ਜ਼ਿਆਦਾ ਜਗ੍ਹਾ ਨਹੀਂ ਹੁੰਦੀ ਹੈ।

PunjabKesari

ਜ਼ਿਕਰਯੋਗ ਹੈ ਕਿ ਜੇਕਰ ਪਵਨ ਸਿੰਘ ਨੇ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੁੰਦਾ ਤਾਂ ਇਸ ਬਾਰੇ ਖ਼ਬਰਾਂ ਜ਼ਰੂਰ ਪ੍ਰਕਾਸ਼ਿਤ ਹੋਣੀਆਂ ਸਨ। ਪਰ ਖ਼ਬਰ ਲਿਖੇ ਜਾਣ ਤੱਕ ਪਵਨ ਸਿੰਘ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਸਬੰਧੀ ਕੋਈ ਖ਼ਬਰ ਨਹੀਂ ਮਿਲੀ।

ਸਾਫ਼ ਹੈ ਕਿ ਵੋਟਿੰਗ ਦੌਰਾਨ ਪਵਨ ਸਿੰਘ ਦੇ ਇੱਕ ਫਰਜ਼ੀ ਟਵੀਟ ਰਾਹੀਂ ਲੋਕਾਂ ਵਿੱਚ ਵਹਿਮ ਫੈਲਾਇਆ ਜਾ ਰਿਹਾ ਹੈ।
 


author

rajwinder kaur

Content Editor

Related News