ਹਰਿਆਣਾ ਨੇ ਕਿਹਾ- ਦਿੱਲੀ ਨੂੰ ਅਲਾਟ ਕੀਤੇ ਹਿੱਸੇ ਮੁਤਾਬਕ  ਦਿੱਤਾ ਜਾ ਰਿਹਾ ਹੈ ਪਾਣੀ: ਸਕਸੈਨਾ

06/11/2024 5:37:16 PM

ਨਵੀਂ ਦਿੱਲੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਦਿੱਲੀ ਨੂੰ ਉਸ ਦੇ ਅਲਾਟ ਕੀਤੇ ਹਿੱਸੇ ਮੁਤਾਬਕ ਹੀ ਪਾਣੀ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਿਛਲੇ ਪੰਦਰਵਾੜੇ 'ਚ ਭਾਜਪਾ ਸ਼ਾਸਿਤ ਹਰਿਆਣਾ 'ਤੇ ਦਿੱਲੀ ਦੇ ਹਿੱਸੇ ਦਾ ਪਾਣੀ ਰੋਕਣ ਦਾ ਵਾਰ-ਵਾਰ ਦੋਸ਼ ਲਗਾਇਆ ਹੈ।

ਦੱਸ ਦੇਈਏ ਕਿ ਕੌਮੀ ਰਾਜਧਾਨੀ ਗਰਮੀ ਵਿਚ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਉਪ ਰਾਜਪਾਲ ਨੇ ਸੋਮਵਾਰ ਨੂੰ ਦਿੱਲੀ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨਾਲ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਪਾਣੀ ਦੀ ਸਪਲਾਈ ਦਾ ਮੁੱਦਾ ਹਰਿਆਣਾ ਸਰਕਾਰ ਕੋਲ ਚੁੱਕਣਗੇ। ਉਨ੍ਹਾਂ ਨੇ ਉਨ੍ਹਾਂ ਨੂੰ 'ਇਕ-ਦੂਜੇ 'ਤੇ ਦੋਸ਼ ਮੜ੍ਹਨ' 'ਚ ਨਾ ਉਲਝਣ ਅਤੇ ਮਸਲਾ ਸੁਲਝਾਉਣ ਦੀ ਸਲਾਹ ਦਿੱਤੀ। ਸਕਸੈਨਾ ਨੇ ਮੰਗਲਵਾਰ ਨੂੰ 'ਐਕਸ' 'ਤੇ ਪੋਸਟ ਕੀਤਾ, "ਕੱਲ੍ਹ (ਮੈਂ) ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ, ਨਾਇਬ ਸੈਣੀ ਜੀ ਨਾਲ ਗੱਲ ਕੀਤੀ। ਉਨ੍ਹਾਂ ਦੁਹਰਾਇਆ ਕਿ ਦਿੱਲੀ ਨੂੰ ਉਸ ਦੇ ਅਲਾਟ ਕੀਤੇ ਹਿੱਸੇ ਮੁਤਾਬਕ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਮੌਜੂਦਾ ਲੂ ਕਾਰਨ ਸੂਬੇ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।


Tanu

Content Editor

Related News