ਜ਼ਹੀਰ ਨਾਲ ਵਿਆਹ ਕਰਨ ਨੂੰ ਲੈ ਕੇ ਟਰੋਲ ਹੋ ਰਹੀ ਹੈ ਅਦਾਕਾਰਾ ਨੇ ਦਿੱਤਾ ਕਰਾਰਾ ਜਵਾਬ

Wednesday, Jun 26, 2024 - 01:18 PM (IST)

ਜ਼ਹੀਰ ਨਾਲ ਵਿਆਹ ਕਰਨ ਨੂੰ ਲੈ ਕੇ ਟਰੋਲ ਹੋ ਰਹੀ ਹੈ ਅਦਾਕਾਰਾ ਨੇ ਦਿੱਤਾ ਕਰਾਰਾ ਜਵਾਬ

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਤੋਂ ਬਾਅਦ ਲਗਾਤਾਰ ਟ੍ਰੋਲਜ਼ ਦਾ ਨਿਸ਼ਾਨਾ ਬਣ ਰਹੀ ਹੈ। ਮੁਸਲਿਮ ਧਰਮ 'ਚ ਵਿਆਹ ਕਰਨ ਲਈ ਲੋਕ ਉਸ ਨੂੰ ਬਹੁਤ ਟਰੋਲ ਕਰ ਰਹੇ ਹਨ ਅਤੇ ਕਈਆਂ ਨੇ ਉਸ ਨੂੰ ਬਿਹਾਰ 'ਚ ਨਾ ਆਉਣ ਦੀ ਧਮਕੀ ਵੀ ਦਿੱਤੀ ਹੈ। ਇਸ ਸਭ ਦੇ ਵਿਚਕਾਰ ਹਾਲ ਹੀ 'ਚ ਸੋਨਾਕਸ਼ੀ ਨੇ ਇਕ ਪੋਸਟ 'ਤੇ ਕੁਮੈਂਟ ਕਰਦੇ ਹੋਏ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

PunjabKesari

ਦਰਅਸਲ, ਇੰਸਟਾਗ੍ਰਾਮ 'ਤੇ ਇਕ ਕਲਾਕਾਰ ਨੇ ਕਲਾ ਦੇ ਰੂਪ 'ਚ ਜੋੜੇ ਦੀ ਰਿਸੈਪਸ਼ਨ ਪਾਰਟੀ ਦੀ ਫੋਟੋ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ- ਪਿਆਰ ਯੂਨੀਵਰਸਲ ਰਿਲੀਜ਼ਨ ਹੈ। ਪੋਸਟ ਕੀਤੀ ਗਈ ਤਸਵੀਰ 'ਚ ਸੋਨਾਕਸ਼ੀ ਅਤੇ ਜ਼ਹੀਰ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਕਲਾਕਾਰ ਦੀ ਇਸ ਪੋਸਟ 'ਤੇ ਟਿੱਪਣੀ ਕਰਦਿਆਂ ਨਵ-ਵਿਆਹੀ ਅਦਾਕਾਰਾ ਨੇ ਲਿਖਿਆ-"ਬਿਲਕੁਲ ਸਹੀ। ਇਹ ਬਹੁਤ ਹੀ ਸੁੰਦਰ ਤਸਵੀਰ ਹੈ। ਤੁਹਾਡਾ ਧੰਨਵਾਦ।"

ਇਹ ਖ਼ਬਰ ਵੀ ਪੜ੍ਹੋ- ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼

ਸੋਨਾਕਸ਼ੀ ਦੀ ਇਸ ਟਿੱਪਣੀ ਨਾਲ ਉਨ੍ਹਾਂ ਨੂੰ ਦੂਜੇ ਧਰਮ 'ਚ ਵਿਆਹ ਕਰਨ ਲਈ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਮਿਲ ਗਿਆ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਜੋੜੇ ਦੇ ਸਮਰਥਨ 'ਚ ਲਿਖਿਆ- 'ਸ਼ਾਹਰੁਖ-ਗੌਰੀ ਅਤੇ ਕਰੀਨਾ-ਸੈਫ ਨਾਲ ਕੋਈ ਸਮੱਸਿਆ ਨਹੀਂ ਹੈ। ਪਰ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ। ਇਕ ਹੋਰ ਨੇ ਲਿਖਿਆ, 'ਇਹ ਬਿਲਕੁਲ ਸਹੀ ਹੈ। ਮਨੁੱਖਤਾ ਸਾਡਾ ਟੀਚਾ ਹੋਣਾ ਚਾਹੀਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Priyanka

Content Editor

Related News