ਜਦੋ ਖਲੀਲ ਤੇ ਰੋਹਿਤ ਨੇ ਚਾੜਿਆ ਚਾਹਲ ਨੂੰ ''ਕੁਟਾਪਾ'', ਵੀਡੀਓ ਵਾਇਰਲ

Wednesday, Feb 26, 2020 - 08:52 PM (IST)

ਜਦੋ ਖਲੀਲ ਤੇ ਰੋਹਿਤ ਨੇ ਚਾੜਿਆ ਚਾਹਲ ਨੂੰ ''ਕੁਟਾਪਾ'', ਵੀਡੀਓ ਵਾਇਰਲ

ਨਵੀਂ ਦਿੱਲੀ— ਯੁਜਵੇਂਦਰ ਚਾਹਲ ਨੇ ਟਵਿੱਟਰ 'ਤੇ ਇਕ ਟਿਕ ਟਾਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਾਲੀਵੁੱਡ ਦੀ ਫਿਲਮ ਢੋਲ ਦਾ ਇਕ ਸੀਨ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਉਸਦੇ ਨਾਲ ਰੋਹਿਤ ਸ਼ਰਮਾ ਤੇ ਖਲੀਲ ਅਹਿਮਦ ਵੀ ਹੈ। ਚਾਹਲ ਨੇ ਜੋ ਵੀਡੀਓ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਉਸ 'ਚ ਖਲੀਲ ਅਹਿਮਦ ਰੋਹਿਤ ਸ਼ਰਮਾ ਨੂੰ ਕਹਿੰਦੇ ਹਨ ਕਿ ਚਾਹਲ ਦੀ ਗਰਦਨ ਉਲਟੀ ਹੋ ਗਈ ਹੈ। ਇਸ ਤੋਂ ਬਾਅਦ ਦੋਵਾਂ ਖਿਡਾਰੀਆਂ ਨੇ ਜ਼ਮੀਨ 'ਤੇ ਪਏ ਚਾਹਲ ਨੂੰ ਲੱਤਾਂ-ਮੂੱਕੇ ਮਾਰਨ ਲੱਗੇ ਤਾਂਕਿ ਉਸਦੀ ਗਰਦਨ ਸਿੱਧੀ ਹੋ ਜਾਵੇ।


ਫਿਰ ਚਾਹਲ ਜ਼ਮੀਨ ਤੋਂ ਉੱਠ ਕੇ ਕਹਿੰਦਾ ਹੈ ਕਿ ਉਸਦੀ ਗਰਦਨ ਠੀਕ ਹੈ, ਉਨ੍ਹਾਂ ਨੇ ਜੈਕੇਟ ਹੀ ਉਲਟੀ ਪਾਈ ਹੈ। ਇਹ ਸੁਣ ਤੇ ਦੋਵੇਂ ਖਿਡਾਰੀ ਫਿਰ ਤੋਂ ਕੁੱਟਣ ਲੱਗ ਜਾਂਦੇ ਹਨ। ਚਾਹਲ ਨੇ ਵੀਡੀਓ ਦੇ ਨਾਲ ਲਿਖਿਆ ਰੋਹਿਤ ਸ਼ਰਮਾ, ਖਲੀਲ ਅਹਿਮਦ ਅਸੀਂ ਵਾਪਸ ਆ ਗਏ ਹਾਂ। ਚਾਹਲ ਤੇ ਖਲੀਲ ਨੇ ਭਾਰਤ ਦੇ ਲਈ ਹੁਣ ਤਕ ਟੈਸਟ ਮੈਚ ਨਹੀਂ ਖੇਡਿਆ ਹੈ ਜਦਕਿ ਰੋਹਿਤ ਟੀਮ ਦੇ ਸਲਾਮੀ ਬੱਲੇਬਾਜ਼ ਹਨ। ਅਜੇ ਉਹ ਸੱਟ ਨਾਲ ਜੂਝ ਰਹੇ ਹਨ, ਇਸ ਲਈ ਨਿਊਜ਼ੀਲੈਂਡ ਦੌਰੇ 'ਤੇ ਟੀਮ ਦੇ ਨਾਲ ਨਹੀਂ ਹਨ।

 

author

Gurdeep Singh

Content Editor

Related News