...ਜਦੋ ਜੀਵਾ ਬਣੀ ਧੋਨੀ ਦੀ ਮੇਕਅੱਪ ਆਰਟਿਸਟ, ਵੀਡੀਓ ਵਾਇਰਲ

Sunday, Feb 16, 2020 - 08:17 PM (IST)

...ਜਦੋ ਜੀਵਾ ਬਣੀ ਧੋਨੀ ਦੀ ਮੇਕਅੱਪ ਆਰਟਿਸਟ, ਵੀਡੀਓ ਵਾਇਰਲ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹਰ ਕੰਮ ਦੇ ਲਈ ਸੋਸ਼ਲ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਹੀ ਲੈਂਦੇ ਹਨ। ਹੁਣ ਉਨ੍ਹਾਂ ਨੂੰ ਮੁੰਬਈ 'ਚ ਦੇਖਿਆ ਗਿਆ ਜਿੱਥੇ ਉਹ ਆਪਣੀ ਬੇਟੀ ਜੀਵਾ ਧੋਨੀ ਦੇ ਨਾਲ ਫੋਟੋਸ਼ੂਟ ਕਰਵਾ ਰਹੇ ਸੀ। ਇਸ ਦੌਰਾਨ ਮੇਕਅੱਪ ਸੈਸ਼ਨ ਦੇ ਦੌਰਾਨ ਉਸਦੀ ਬੇਟੀ ਜੀਵਾ ਮੇਕਅੱਪ ਆਰਟਿਸਟ ਬਣ ਗਈ। ਹੌਲੀ-ਹੌਲੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਇਸ ਵੀਡੀਓ 'ਚ ਜੀਵਾ ਮਹਿੰਦਰ ਸਿੰਘ ਧੋਨੀ (ਪਿਤਾ) ਦੇ ਚਿਹਰੇ 'ਤੇ ਇਕ ਬੁਰਸ਼ ਫੇਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਧੋਨੀ ਦੀ ਹੇਅਰ ਸਟਾਈਲਿਸਟ ਸਪਨਾ ਮੋਤੀ ਭਵਨਾਨੀ ਉਸ ਨੂੰ ਕਰੀਬ ਤੋਂ ਦੇਖ ਰਹੀ ਸੀ। ਇਸ ਵੀਡੀਓ ਨੂੰ ਐੱਮ. ਐੱਸ. ਧੋਨੀ ਦੇ ਫੈਸ ਕਲੱਬ ਨੇ ਸ਼ੇਅਰ ਕੀਤਾ ਹੈ।


ਜ਼ਿਕਰਯੋਗ ਹੈ ਕਿ ਭਾਰਤ ਨੂੰ 2 ਬਾਰ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਪਿਛਲੇ ਸਾਲ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਵਿਰੁੱਧ ਹਾਰ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਹੈ। ਇਸ ਦੌਰਾਨ ਉਸ ਨੇ ਦੱਖਣੀ ਅਫਰੀਕਾ, ਬੰਗਲਾਦੇਸ਼ ਤੇ ਵੈਸਟਇੰਡੀਜ਼ ਵਿਰੁੱਧ ਸੀਰੀਜ਼ ਨਹੀਂ ਖੇਡੀ। ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਤਿੰਨੇ ਮੈਚਾਂ ਦੀ ਟੀ-20 ਸੀਰੀਜ਼ ਤੇ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਵੀ ਨਹੀਂ ਖੇਡੇ ਸਨ।

PunjabKesari


author

Gurdeep Singh

Content Editor

Related News