ਜਦੋਂ ਭਰਾ ਅਜੀਤ ਦੇ ਸਾਹਮਣੇ ਜਿੱਤਣਾ ਨਹੀਂ ਚਾਹੁੰਦਾ ਸੀ ਤੇਂਦੁਲਕਰ

05/02/2019 7:04:29 PM

ਮੁੰਬਈ— ਸਚਿਨ ਤੇਂਦੁਲਕਰ ਦੇ ਕਰੀਅਰ ਵਿਚ ਉਸ਼ਦੇ ਭਰਾ ਅਜੀਤ ਦਾ ਯੋਗਦਾਨ ਕਿਸੇ ਤੋਂ ਛੁਪਿਆ ਨਹੀਂ ਹੈ ਤੇ ਤੇਂਦਲੁਕਰ ਨੇ ਦੱਸਿਆ ਕਿ ਜਦੋਂ ਦੋਵੇਂ ਭਰਾ ਇਕ-ਦੂਜੇ ਦੇ ਆਹਮੋ-ਸਾਹਮਣੇ ਸਨ ਤੇ ਕੋਈ ਜਿੱਤਣਾ ਨਹੀਂ ਚਾਹੁੰਦਾ ਸੀ। ਤੇਂਦੁਲਕਰ ਬਾਂਦ੍ਰਾ ਉਪ ਨਰ ਵਿਚ ਐੱਮ. ਆਈ. ਜੀ. ਕ੍ਰਿਕਟ ਕਲੱਬ ਵਿਚ ਆਪਣੇ ਨਾਂ ਦੇ ਪੈਵੇਲੀਅਨ ਦੇ ਉਦਘਾਟਨ ਦੇ ਮੌਕੇ 'ਤੇ ਬੋਲ ਰਿਹਾ ਸੀ। ਉਸ ਨੇ ਕਿਹਾ, ''ਮੈਂ ਕਦੇ ਇਸਦੇ ਬਾਰੇ ਵਿਚ ਨਹੀਂ ਬੋਲਿਆ ਪਰ ਪਹਿਲੀ ਵਾਰ ਬੋਲ ਰਿਹਾ ਹਾਂ। ਕਈ ਸਾਲ ਪਹਿਲਾਂ, ਮੈਨੂੰ ਯਾਦ ਵੀ ਨਹੀਂ ਸੀ ਕਿ ਮੈਂ ਕੌਮਾਂਤਰੀ ਜਾਂ ਰਣਝੀ ਕ੍ਰਿਕਟ ਖੇਡਦਾ ਸੀ ਜਾਂ ਨਹੀਂ ਪਰ ਮੈਂ ਚੰਗਾ ਖੇਡਦਾ ਸੀ।'' ਉਸ ਨੇ ਕਿਹਾ, ''ਮੈਨੂੰ ਪਤਾ ਸੀ ਕਿ ਮੇਰਾ ਗ੍ਰਾਫ ਉਪਰ ਜਾ ਰਿਹਾ ਹੈ। ਉਸ ਸਮੇਂ ਐੱਮ. ਆਈ. ਜੀ. ਵਿਚ ਇਕ ਵਿਕਟ ਦੇ ਨੁਕਸਾਨ ਹੁੰਦਾ ਸੀ। ਮੈਂ ਇਕ ਟੂਰਨਾਮੈਂਟ ਖੇਡ ਰਿਹਾ ਸੀ, ਜਿਸ ਵਿਚ ਅਜੀਤ ਵੀ ਖੇਡ ਰਿਹਾ ਸੀ। ਅਸੀਂ ਦੋਵੇਂ ਵੱਖ-ਵੱਖ ਪੂਲ ਵਿਚ ਸੀ।''ਉਸ ਨੇ ਕਿਹਾ, ''ਸੈਮੀਫਾਈਨਲ ਵਿਚ ਸਾਡਾ ਸਾਹਮਣਾ ਹੋਇਆ ਤੇ ਉਹ ਇਕਲੌਤਾ ਮੈਚ ਅਸੀਂ ਇਕ-ਦੂਜੇ ਵਿਰੁੱਧ ਖੇਡਿਆ। ਬੰਗਾਲ ਕ੍ਰਿਕਟ ਕਲੱਬ ਵਿਚ ਵੀ ਅਸੀਂ ਇਕ ਮੈਚ ਖੇਡਿਆ ਪਰ ਇਕ-ਦੂਜੇ ਵਿਰੁੱਧ ਨਹੀਂ।''

ਤੇਂਦੁਲਕਰ ਨੇ ਕਿਹਾ, ''ਮੈਂ ਅਜੀਤ ਦੇ ਮੈਚ ਦੌਰਾਨ ਚਾਲ-ਚਲਣ ਤੋਂ ਸਮਝ ਗਿਆ ਸੀ ਕਿ ਉਹ ਜਿੱਤਣਾ ਨਹੀਂ ਚਾਹੁੰਦਾ ਤੇ ਮੈਂ ਵੀ । ਅਸੀਂ ਇਕ-ਦੂਜੇ ਨੂੰ ਹਰਾਉਣਾ ਨਹੀਂ ਚਾਹੁੰਦੇ ਸੀ। ਮੈਂ ਬੱਲੇਬਾਜ਼ੀ ਸ਼ੁਰੂ ਕੀਤੀ ਤੇ ਉਸ ਨੇ ਜਾਣ-ਬੁੱਝ ਕੇ ਨੋ-ਬਾਲ ਤੇ ਵਾਈਡ ਵਾਲ ਸੁੱਟ ਦਿੱਤੀ। ਮੈਂ ਵੀ ਜਾਣ-ਬੁੱਝ ਕੇ ਰੱਖਿਆਤਮਕ ਖੇਡ ਰਿਹਾ ਜਿਹੜਾ ਆਮ ਤੌਰ 'ਤੇ ਕ੍ਰਿਕਟ ਵਿਚ ਨਹੀਂ ਹੁੰਦਾ।'' ਉਸ ਨੇ ਕਿਹਾ, ''ਅਜੀਤ ਨੇ ਮੇਰੇ ਵੱਲ ਦੇਖ ਕੇ ਢੰਗ ਨਾਲ ਬੱਲੇਬਾਜ਼ੀ ਦਾ ਇਸ਼ਾਰਾ ਕੀਤਾ। ਤੁਹਾਨੂੰ ਆਪਣੇ ਵੱਡੇ ਭਰਾ ਦਾ ਗੱਲ ਮੰਨਣੀ ਪੈਂਦੀ ਹੈ। ਮੈਂ ਉਹ ਮੈਚ ਨਹੀਂ ਜਿੱਤਿਆ ਸਗੋਂ ਉਹ ਹਾਰ ਗਿਆ। ਅਸੀਂ ਦੋਵੇਂ ਇਕ ਬਰਾਬਰ ਨਤੀਜਾ ਚਾਹੁੰਦੇ ਸੀ ਪਰ ਮੇਰੀ ਟੀਮ ਫਾਈਨਲ ਵਿਚ ਪਹੁੰਚ ਗਈ।''


Related News