ਏਜੰਟਾਂ ਦੇ ਧੋਖੇ ਕਾਰਨ ਰਸ਼ੀਆ ''ਚ ਫਸਿਆ ਛੋਟਾ ਭਰਾ, ਸਹੀ ਸਲਾਮਤ ਭਾਰਤ ਲਿਆਉਣ ਲਈ ਵੱਡਾ ਭਰਾ ਕਰ ਰਿਹੈ ਮੰਗ

Monday, May 27, 2024 - 03:42 PM (IST)

ਏਜੰਟਾਂ ਦੇ ਧੋਖੇ ਕਾਰਨ ਰਸ਼ੀਆ ''ਚ ਫਸਿਆ ਛੋਟਾ ਭਰਾ, ਸਹੀ ਸਲਾਮਤ ਭਾਰਤ ਲਿਆਉਣ ਲਈ ਵੱਡਾ ਭਰਾ ਕਰ ਰਿਹੈ ਮੰਗ

ਗੋਰਾਇਆ (ਮੁਨੀਸ਼)- ਰੋਜ਼ੀ-ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦੇ ਉੱਜਵਲ ਭਵਿੱਖ ਦੀ ਭਾਲ ’ਚ ਪੰਜਾਬੀ ਨੌਜਵਾਨ ਅਕਸਰ ਵਿਦੇਸ਼ਾਂ ਦਾ ਰੁਖ ਕਰਦੇ ਹਨ, ਚਾਹੇ ਉਹ ਕਾਨੂੰਨੀ ਹੋਵੇ ਜਾਂ ਗੈਰ-ਕਾਨੂੰਨੀ ਸਾਧਨਾਂ ਰਾਹੀਂ ਅਤੇ ਇਸ ਸਿਲਸਿਲੇ ’ਚ ਕਈ ਨੌਜਵਾਨ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਗੋਰਾਇਆ ਦੇ ਸ੍ਰੀ ਗੁਰੂ ਰਵਿਦਾਸ ਮੁਹੱਲੇ ’ਚ ਸਾਹਮਣੇ ਆਇਆ ਹੈ, ਜਿੱਥੇ ਮਨਦੀਪ ਨਾਂ ਦਾ ਨੌਜਵਾਨ ਵਿਆਜ ’ਤੇ ਪੈਸੇ ਲੈ ਕੇ ਇਟਲੀ ਗਿਆ ਸੀ ਪਰ ਉਹ ਇਟਲੀ ਨਹੀਂ ਪਹੁੰਚਿਆ ਪਰ ਹੁਣ ਉਹ ਕਈ ਤਰ੍ਹਾਂ ਦੇ ਚੱਕਰਾਂ ’ਚ ਫਸ ਗਿਆ ਹੈ।
ਇਸ ਦੀ ਵੀਡੀਓ ਉਸ ਨੇ ਆਪਣੇ ਪਰਿਵਾਰ ਨੂੰ ਭੇਜੀ ਸੀ, ਜਿਸ ’ਚ ਉਹ ਸਾਫ਼-ਸਾਫ਼ ਦੱਸ ਰਿਹਾ ਹੈ ਕਿ ਉਸ ਨੂੰ ਕੁੱਟਿਆ ਜਾ ਰਿਹਾ ਹੈ, ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਉਸ ਤੋਂ 4 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਸ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਖਰੀ ਕਾਲ ਮਾਰਚ ਮਹੀਨੇ ’ਚ ਹੋਈ ਸੀ, ਜਿਸ ਤੋਂ ਬਾਅਦ ਕਰੀਬ 3 ਮਹੀਨਿਆਂ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਕਾਰਨ ਪਰਿਵਾਰ ਹੁਣ ਬੇਹੱਦ ਚਿੰਤਤ ਹੈ ਤੇ ਉਸ ਨੂੰ ਲੱਭਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਿਹਾ ਹੈ। ਪਰਿਵਾਰ ਨੂੰ ਨਾ ਤਾਂ ਗੁਰਾਇਆ ਪੁਲਸ ਪ੍ਰਸ਼ਾਸਨ ਤੋਂ ਕੋਈ ਇਨਸਾਫ਼ ਮਿਲ ਰਿਹਾ ਹੈ ਅਤੇ ਨਾ ਹੀ ਉਸ ਦੇ ਭਰਾ ਨੂੰ ਵਿਦੇਸ਼ ’ਚ ਫਸਾਉਣ ਵਾਲੇ ਏਜੰਟਾਂ ਤੋਂ ਕੋਈ ਮਦਦ ਮਿਲ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ: ਸ਼ਮਸ਼ਾਨਘਾਟ ਪਹੁੰਚ ਪੁਲਸ ਨੇ ਰੁਕਵਾ ਦਿੱਤਾ ਕੁੜੀ ਦਾ ਅੰਤਿਮ ਸੰਸਕਾਰ, ਹੈਰਾਨ ਕਰੇਗਾ ਪੂਰਾ ਮਾਮਲਾ

ਉਲਟਾ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜ਼ਰੂਰ ਦੇ ਰਹੇ ਹਨ। ਇਸ ਸਬੰਧੀ ਮਨਦੀਪ ਦੇ ਭਰਾ ਜਗਦੀਪ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਮਨਦੀਪ ਦਸੰਬਰ ਮਹੀਨੇ ’ਚ 4 ਹੋਰ ਦੋਸਤਾਂ ਨਾਲ ਇਟਲੀ ਲਈ ਗਿਆ ਸੀ ਪਰ ਰਸਤੇ ’ਚ ਉਨ੍ਹਾਂ ਨਾਲ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਤੇ ਏਜੰਟ ਨੇ ਉਸ ਨੂੰ ਇਟਲੀ ਭੇਜਣ ਦੀ ਬਜਾਏ ਰੂਸ ’ਚ ਫਸਾ ਦਿੱਤਾ ਹੈ। ਉਸ ਨੇ ਦੱਸਿਆ ਕਿ ਬਾਕੀ 4 ਵਿਅਕਤੀ ਰਸਤੇ ’ਚ ਬਹੁਤ ਪ੍ਰੇਸ਼ਾਨ ਹੋ ਕੇ ਕਿਸੇ ਤਰ੍ਹਾਂ ਵਾਪਸ ਆ ਗਏ। ਮਨਦੀਪ ਦਾ ਵੀਜ਼ਾ ਹੋਣ ਕਰ ਕੇ ਉਸ ਨੂੰ ਏਜੰਟਾਂ ਨੇ ਉੱਥੇ ਹੀ ਰੁਕਣ ਲਈ ਕਿਹਾ, ਜਿਸ ਤੋਂ ਬਾਅਦ ਮਾਰਚ ’ਚ ਮਨਦੀਪ ਦੀ ਵੀਡੀਓ ਸਾਹਮਣੇ ਆਈ, ਜਿਸ ’ਚ ਉਹ ਕਾਫੀ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਉਸ ਨੂੰ ਇਟਲੀ ਨਹੀਂ ਭੇਜਿਆ, ਉਹ ਰੂਸ ’ਚ ਫਸਿਆ ਹੋਇਆ ਹੈ ਅਤੇ ਏਜੰਟ ਦੇ ਸਾਥੀ ਉਸ ਦੀ ਕੁੱਟਮਾਰ ਕਰ ਰਹੇ ਹਨ ਅਤੇ 4 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।

ਪਰਿਵਾਰ ਨੇ ਆਪਣੀ ਸਮੱਸਿਆ ਵਿਧਾਇਕ ਵਿਕਰਮਜੀਤ ਚੌਧਰੀ ਨੂੰ ਵੀ ਦੱਸੀ, ਜਿਸ ਤੋਂ ਬਾਅਦ ਵਿਧਾਇਕ ਵਿਕਰਮਜੀਤ ਚੌਧਰੀ ਉਨ੍ਹਾਂ ਦੇ ਘਰ ਪਹੁੰਚੇ ਤੇ ਉਨ੍ਹਾਂ ਸਾਰਾ ਮਾਮਲਾ ਵਿਦੇਸ਼ ਮੰਤਰੀ ਨੂੰ ਭੇਜਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਵੀ ਸਾਰੀ ਸਮੱਸਿਆ ਤੋਂ ਜਾਣੂ ਕਰਵਾਇਆ, ਜਿਸ ਤੋਂ ਬਾਅਦ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੇ ਪਰਿਵਾਰ ਨੂੰ ਆਪਣੇ ਕੋਲ ਬੁਲਾਇਆ। ਵਿਧਾਇਕ ਵਿਕਰਮਜੀਤ ਚੌਧਰੀ ਨੇ ਕਿਹਾ ਕਿ ਉਹ ਇਹ ਮਾਮਲਾ ਵਿਦੇਸ਼ ਮੰਤਰੀ ਭਾਰਤ ਸਰਕਾਰ ਦੇ ਧਿਆਨ ’ਚ ਲਿਆ ਕੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜ਼ਰੂਰ ਕਰਨਗੇ।

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News