ਭਵਾਨੀਗੜ੍ਹ ''ਚ ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਨੌਜਵਾਨ ਨੂੰ ਦਿੱਤੀ ਬੇਰਹਿਮ ਮੌਤ, ਲਾਸ਼ ਦੇਖ ਭਰਾ ਦੇ ਉੱਡੇ ਹੋਸ਼

Saturday, May 18, 2024 - 06:29 PM (IST)

ਭਵਾਨੀਗੜ੍ਹ ''ਚ ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਨੌਜਵਾਨ ਨੂੰ ਦਿੱਤੀ ਬੇਰਹਿਮ ਮੌਤ, ਲਾਸ਼ ਦੇਖ ਭਰਾ ਦੇ ਉੱਡੇ ਹੋਸ਼

ਭਵਾਨੀਗੜ੍ਹ (ਵਿਕਾਸ, ਕਾਂਸਲ) : ਬੀਤੀ ਰਾਤ ਸ਼ਹਿਰ 'ਚ ਇਕ 26 ਸਾਲਾ ਨੌਜਵਾਨ ਦਾ ਲੋਹੇ ਦੀ ਰਾਡ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਮੌਕੇ 'ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਪਾਲ ਸਿੰਘ ਵੱਡੇ ਭਰਾ ਨਿਰਮਲ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਭਵਾਨੀਗੜ੍ਹ ਨੇ ਦੱਸਿਆ ਕਿ ਉਹ ਤੇ ਉਸ ਦਾ ਛੋਟਾ ਭਰਾ ਜਸਪਾਲ ਸਿੰਘ ਬੀਤੀ ਰਾਤ ਦੇ ਕਰੀਬ 9:30 ਵਜੇ ਘਰੋਂ ਰੋਟੀ ਖਾ ਕੇ ਬਾਹਰ ਸੈਰ ਕਰਨ ਲਈ ਜਾ ਰਹੇ ਸਨ ਤੇ ਉਸ ਦਾ ਭਰਾ ਉਸ ਤੋਂ ਥੋੜਾ ਅੱਗੇ ਅੱਗੇ ਜਾ ਰਿਹਾ ਸੀ ਤੇ ਜਦੋਂ ਉਸ ਦਾ ਭਰਾ ਹਨੂੰਮਾਨ ਮੰਦਿਰ ਨੇੜੇ ਪਹੁੰਚਿਆ ਤਾਂ ਗੁਰਧਿਆਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੁਰੂ ਨਾਨਕ ਦੇਵ ਕਲੋਨੀ ਵੀ ਇਥੇ ਪਹਿਲਾਂ ਤੋਂ ਹੀ ਮੌਜੂਦ ਸੀ ਅਤੇ ਉਸ ਦੇ ਹੱਥ ’ਚ ਇਕ ਰਾਡ ਫੜੀ ਹੋਈ ਸੀ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦੇ ਚੱਲਦਿਆਂ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਸਖ਼ਤ ਫ਼ੈਸਲਾ, ਜਾਰੀ ਕੀਤੀ ਐਡਵਾਈਜ਼ਰੀ

ਮੇਰੇ ਭਰਾ ਜਸਪਾਲ ਸਿੰਘ ਨੇ ਉਕਤ ਤੋਂ ਪੈਸੇ ਲੈਣੇ ਸਨ ਤੇ ਜਦੋਂ ਮੇਰੇ ਭਰਾ ਨੇ ਗੁਰਧਿਆਨ ਸਿੰਘ ਨੂੰ ਉਧਾਰ ਦਿੱਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਗੁਰਧਿਆਨ ਸਿੰਘ ਨੇ ਕਥਿਤ ਤੌਰ ’ਤੇ ਮੇਰੇ ਭਰਾ ਨੂੰ ਗਾਲੀ ਗਲੌਚ ਕਰਨਾ ਸ਼ੁਰੂ ਕਰ ਦਿੱਤਾ ਤੇ  ਫਿਰ ਦੋਵਾਂ ਵਿਚਕਾਰ ਹੱਥੋਪਾਈ ਹੋ ਗਈ। ਨਿਰਮਲ ਸਿੰਘ ਨੇ ਦੱਸਿਆ ਕਿ ਮੇਰੇ ਦੇਖਦੇ ਹੀ ਦੇਖਦੇ ਗੁਰਧਿਆਨ ਸਿੰਘ ਨੇ ਗੁੱਸੇ ’ਚ ਆ ਕੇ ਮੇਰੇ ਭਰਾ ਜਸਪਾਲ ਸਿੰਘ ਦੇ ਸਿਰ ’ਚ ਸਟੀਲ ਦੀ ਰਾਡ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਮੇਰੇ ਭਰਾ ਦੇ ਸਿਰ ਦੀ ਖੋਪੜੀ ਫਟ ਗਈ ਤੇ ਉਹ ਜਮੀਨ ਉਪਰ ਡਿੱਗ ਪਿਆ ਤੇ ਲਹੂ ਲਹਾਣ ਹੋ ਗਿਆ। ਨਿਰਮਲ ਸਿੰਘ ਨੇ ਦੱਸਿਆ ਗੁਰਧਿਆਨ ਨੇ ਇਸ ਦੌਰਾਨ ਵੀ ਜ਼ਮੀਨ ਉਪਰ ਡਿੱਗੇ ਮੇਰੇ ਭਰਾ ਤੇ ਸਟੀਲ ਦੀ ਰਾਡ ਨਾਲ ਬਹੁਤ ਹੀ ਬੇਰਹਿਮੀ ਨਾਲ ਲਗਾਤਾਰ ਕਈ ਵਾਰ ਕੀਤੇ ਤੇ ਫਿਰ ਮੇਰੇ ਵੱਲੋਂ ਬਚਾਅ ਲਈ ਰੌਲਾ ਪਾਉਣ 'ਤੇ ਇਥੇ ਮੁਹੱਲਾਂ ਨਿਵਾਸੀਆਂ ਦਾ ਇਕੱਠ ਹੋ ਗਿਆ ਤੇ ਮੁਹੱਲਾ ਨਿਵਾਸੀਆਂ ਨੇ ਸਟੀਲ ਦੀ ਰਾਡ ਸਮੇਤ ਗੁਰਧਿਆਨ ਸਿੰਘ ਨੇ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਭਰ ਦੇ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News