2 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰੀ ਅਣਹੋਣੀ, ਟਰੈਕਟਰ ਨਾਲ ਦਰੜੇ ਜਾਣ ਕਾਰਨ ਹੋਈ ਦਰਦਨਾਕ ਮੌਤ

05/21/2024 10:19:42 PM

ਮੌੜ ਮੰਡੀ (ਪ੍ਰਵੀਨ)- ਬਠਿੰਡਾ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੇ ਦਿਨ ਪਿੰਡ ਚਨਾਰਥਲ ਖਾਨਾ ਦੇ ਗੁਰਸੇਵਕ ਸਿੰਘ ਪੁੱਤਰ ਕਰਮਜੀਤ ਸਿੰਘ (24) ਦੀ ਟਰੈਕਟਰ ਟਰਾਲੀ ਨਾਲ ਦਰੜੇ ਜਾਣ ਕਾਰਨ ਹੋਈ ਮੌਤ ਹੋ ਗਈ। ਇਸ ਉਪਰੰਤ ਥਾਣਾ ਕੋਟਫ਼ੱਤਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਮ੍ਰਿਤਕ ਗੁਰਸੇਵਕ ਸਿੰਘ ਦੇ ਪਿਤਾ ਕਰਮਜੀਤ ਸਿੰਘ ਨੇ ਥਾਣਾ ਕੋਟਫੱਤਾ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪੁੱਤਰ ਗੁਰਸੇਵਕ ਸਿੰਘ ਆਪਣੇ ਮੋਟਰ ਸਾਈਕਲ 'ਤੇ ਖੇਤ ਜਾ ਰਿਹਾ ਸੀ ਅਤੇ ਉਹ ਖੁਦ ਅਤੇ ਉਸ ਦਾ ਭਤੀਜਾ ਕਾਕਾ ਸਿੰਘ ਉਸ ਦੇ ਪਿੱਛੇ ਹੀ ਦੂਜੇ ਮੋਟਰ ਸਾਈਕਲ 'ਤੇ ਖੇਤ ਜਾ ਰਹੇ ਸੀ। 

ਇਹ ਵੀ ਪੜ੍ਹੋ- ਰਾਮਲੱਲਾ ਦੇ ਦਰਸ਼ਨਾਂ ਲਈ ਗਏ ਬੱਚੇ ਹੋਏ ਲਾਪਤਾ, ਨਦੀ ਕੰਢਿਓਂ ਮਿਲੇ ਕੱਪੜੇ ਦੇਖ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਉਸ ਨੇ ਅੱਗੇ ਦੱਸਿਆ ਕਿ ਜਦ ਗੁਰਸੇਵਕ, ਰਾਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਘਰ ਕੋਲ ਪੁੱਜਾ ਤਾਂ ਸਤਵੀਰ ਸਿੰਘ ਨੇ ਲਾਪ੍ਰਵਾਹੀ ਨਾਲ ਘਰ ਦੇ ਪਿਛਲੇ ਪਾਸਿਓਂ ਤੇਜ਼ੀ ਨਾਲ ਟਰੈਕਟਰ ਲਿਆ ਕੇ ਗੁਰਸੇਵਕ ਦੇ ਮੋਟਰਸਾਈਕਲ ’ਚ ਸਿੱਧਾ ਮਾਰਿਆ, ਜਿਸ ਕਾਰਨ ਗੁਰਸੇਵਕ ਸਿੰਘ ਬੁਰੀ ਤਰ੍ਹਾ ਜਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਪੁਲਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋਂ ਸਤਵੀਰ ਸਿੰਘ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਮ੍ਰਿਤਕ ਦੇ ਰਿਸ਼ਤੇਦਾਰ ਜਗਦੀਪ ਸਿੰਘ ਜੋਧਪੁਰ ਪਾਖਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਸੇਵਕ ਸਿੰਘ ਆਪਣੇ ਘਰ ’ਚ ਦੋ ਭੈਣਾ ਦਾ ਇਕਲੌਤਾ ਭਰਾ ਸੀ ਅਤੇ ਘਰ ਦੀ ਪੂਰੀ ਜਿੰਮੇਵਾਰੀ ਖੁਦ ਸੰਭਾਲਦਾ ਸੀ ਅਤੇ ਪ੍ਰਾਈਵੇਟ ਤੌਰ 'ਤੇ ਵਾਟਰ ਵਰਕਸ ਦੀ ਨੌਕਰੀ ਵੀ ਕਰਦਾ ਸੀ। ਹੁਣ ਉਸ ਦੀ ਮੌਤ ਨਾਲ ਗੁਰਸੇਵਕ ਸਿੰਘ ਦਾ ਪਰਿਵਾਰ ਹਰ ਪੱਖੋਂ ਖ਼ਤਮ ਹੋ ਗਿਆ ਹੈ। 

ਇਹ ਵੀ ਪੜ੍ਹੋ- ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ 'ਤੇ CM ਮਾਨ ਸਖ਼ਤ, ਕਿਹਾ- 'ਐਲਾਨ ਦੀ ਉਲੰਘਣਾ ਕਰਨ ਦੀ ਗ਼ਲਤਫਹਿਮੀ...'

ਉਨ੍ਹਾਂ ਪੁਲਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ’ਚ ਇਸ ਤਰ੍ਹਾਂ ਤੇਜ਼ ਰਫ਼ਤਾਰ ਨਾਲ ਚੱਲਦੇ ਟਰੈਕਟਰ ਟਰਾਲੀਆਂ ਤੇ ਸਿਕੰਜ਼ਾ ਕਸਿਆ ਜਾਵੇ ਅਤੇ ਲਾਪ੍ਰਵਾਹੀ ਨਾਲ ਟਰੈਕਟਰ ਟਰਾਲੀ ਚਲਾਉਣ ਵਾਲੇ ਸਤਵੀਰ ਸਿੰਘ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲਾਪ੍ਰਵਾਹੀ ਨਾਲ ਵਾਹਣ ਚਲਾਉਣ ਵਾਲਿਆਂ ਨੂੰ ਸਬਕ ਮਿਲ ਸਕੇ ਅਤੇ ਅਣਮੋਲ ਜਿੰਦਾਂ ਨੂੰ ਮੌਤ ਦੇ ਮੂੰਹ ’ਚ ਜਾਣ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ- ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ 'ਚ ਚੱਲੀਆਂ ਤਾਬੜਤੋੜ ਗੋਲ਼ੀਆਂ, 3 ਨੌਜਵਾਨ ਹੋਏ ਗੰਭੀਰ ਰੂਪ 'ਚ ਜ਼ਖ਼ਮੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

 


Harpreet SIngh

Content Editor

Related News