ਪੇਕੇ ਘਰ ਰਹਿ ਰਹੀ ਭੈਣ ਦਾ ਭਰਾ ਨੇ ਕੀਤਾ ਕਤਲ, ਮ੍ਰਿਤਕਾ ਦੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਹੋਈ ਅਸਫ਼ਲ

Friday, May 24, 2024 - 04:37 PM (IST)

ਪੇਕੇ ਘਰ ਰਹਿ ਰਹੀ ਭੈਣ ਦਾ ਭਰਾ ਨੇ ਕੀਤਾ ਕਤਲ, ਮ੍ਰਿਤਕਾ ਦੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਹੋਈ ਅਸਫ਼ਲ

ਇਟਾਵਾ : ਯੂਪੀ ਦੇ ਇਟਾਵਾ ਵਿੱਚ ਇੱਕ ਵਿਆਹੁਤਾ ਔਰਤ ਦੇ ਕਤਲ ਦਾ ਪੁਲਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਜਿੱਥੇ ਪਤੀ ਨਾਲ ਝਗੜਾ ਹੋਣ ਤੋਂ ਬਾਅਦ ਆਪਣੇ ਪੇਕੇ ਘਰ ਰਹਿ 'ਚ ਰਹੀ ਆਰਤੀ ਦਾ ਕਤਲ ਉਸ ਦੇ ਪਤੀ ਨੇ ਨਹੀਂ ਸਗੋਂ ਭਰਾ ਵਿਜੇ ਨੇ ਕਰ ਦਿੱਤਾ। ਮ੍ਰਿਤਕਾ ਦਾ ਭਰਾ ਵਿਜੇ ਘਟਨਾ ਦੇ ਬਾਅਦ ਤੋਂ ਹੀ ਪੁਲਸ ਦੀ ਨਜ਼ਰ 'ਚ ਸ਼ੱਕੀ ਬਣਿਆ ਹੋਇਆ ਸੀ। ਛੋਟੇ ਭਰਾ ਨੇ ਆਪਣੀ ਭੈਣ ਦੇ ਸਿਰ 'ਤੇ ਤਵਾ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਇਲਾਜ ਦੌਰਾਨ ਭੈਣ ਦੀ ਮੌਤ ਹੋ ਗਈ। ਛੋਟੇ ਭਰਾ ਵਲੋਂ ਭੈਣ 'ਤੇ ਹਮਲਾ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਪਣੇ ਬੇਟੇ ਨੂੰ ਬਚਾਉਣ ਅਤੇ ਪੁਲਸ ਨੂੰ ਗੁੰਮਰਾਹ ਕੀਤਾ ਅਤੇ ਪਤੀ ਤੇ ਦੋ ਹੋਰ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ ।

ਇਹ ਵੀ ਪੜ੍ਹੋ :     ਅਮਿਤਾਭ ਬੱਚਨ ਦੇ ਹਮਸ਼ਕਲ ਤੇ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਜਾਣੋ ਕੀ ਹੈ ਪੂਰਾ ਮਾਮਲਾ

ਮਾਮਲਾ ਜ਼ਿਲ੍ਹੇ ਦੇ ਭਰਥਾਨਾ ਥਾਣਾ ਖੇਤਰ ਦੇ ਰਾਣੀਨਗਰ ਦਾ ਹੈ। 20 ਮਈ ਨੂੰ ਭਰਥਾਣਾ ਖੇਤਰ ਦੇ ਮਹਾਵੀਰ ਨਗਰ ਦੀ ਰਹਿਣ ਵਾਲੀ ਮ੍ਰਿਤਕਾ ਆਰਤੀ ਦੀ ਭੂਆ ਕੌਂਸਲਰ ਗੀਤਾ ਦੇਵੀ ਨੇ ਭਰਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਐਸਐਸਪੀ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਬੀਤੀ 20 ਮਈ ਨੂੰ ਗੀਤਾ ਦੇਵੀ ਪਤਨੀ ਕਿਸ਼ਨ ਪਾਲ ਵਾਸੀ ਮਹਾਵੀਰ ਨਗਰ ਥਾਣਾ ਭਰਥਾਣਾ ਨੇ ਥਾਣਾ ਸਦਰ ਦੀ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੀ ਭਤੀਜੀ ਆਰਤੀ ਪਤਨੀ ਰਾਜੀਵ ਉਰਫ਼ ਰਿੰਕੂ ਰਿਸ਼ਤਾ ਨਾਰਮਲ ਨਾ ਹੋਣ ਕਾਰਨ ਆਪਣੇ ਪਤੀ ਤੋਂ ਵੱਖ ਕਸਬਾ ਭਰਥਾਣਾ ਦੇ ਮੁਹੱਲਾ ਰਾਣੀ ਨਗਰ ਵਿਚ ਆਪਣੇ ਭਰਾ ਵਿਜੇ ਨਾਲ ਰਹਿ ਰਹੀ ਸੀ। ਰਾਤ ਸਮੇਂ ਆਰਤੀ ਦੇ ਪਤੀ ਰਾਜੀਵ ਉਰਫ਼ ਰਿੰਕੂ ਵਾਸੀ ਮਾਨੀ ਕੋਠੀ ਥਾਣਾ ਕੁਦਰਕੋਟ ਜਿਲ੍ਹਾ ਰਾਣੀ ਨਗਰ ਵਿਖੇ ਔੜੀਆ ਨੇ ਆਪਣੇ ਦੋ ਅਣਪਛਾਤੇ ਸਾਥੀਆਂ ਨਾਲ ਘਰ ਵਿੱਚ ਵੜ ਕੇ ਭਤੀਜੀ ਆਰਤੀ ਦੇ ਸਿਰ ਵਿੱਚ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ :     ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਆਸਾਨ, ਇਨ੍ਹਾਂ ਰੂਟਾਂ ਲਈ ਸ਼ੁਰੂ ਹੋਈਆਂ 100 ਇਲੈਕਟ੍ਰਿਕ AC ਬੱਸਾਂ

ਇਸ ਸਬੰਧੀ ਸੂਚਨਾ ਮਿਲਣ ’ਤੇ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ। ਜਾਂਚ ਦੌਰਾਨ ਆਰਤੀ ਦੇ ਭਰਾ ਵਿਜੇ ਪੁੱਤਰ ਰਾਜਵੀਰ ਦਾ ਨਾਂ ਸਾਹਮਣੇ ਆਇਆ, ਜਿਸ ਤੋਂ ਬਾਅਦ ਪੁਲਸ ਚੌਕਸ ਹੋ ਗਈ। ਜਦੋਂ ਪੁਲਸ ਨੇ ਆਰਤੀ ਦੇ ਛੋਟੇ ਭਰਾ ਵਿਜੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਖ਼ੁਦ ਹੀ ਆਪਣੀ ਭੈਣ ਦਾ ਕਤਲ ਕਰਨ ਦੀ ਗੱਲ ਮੰਨ ਲਈ। ਇਸ ਤੋਂ ਬਾਅਦ ਵਿਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਜਾਣਕਾਰੀ ਦਿੰਦੇ ਹੋਏ ਇਟਾਵਾ ਦੇ ਐੱਸਐੱਸਪੀ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਕਾਤਲ ਵਿਜੇ ਨੇ ਕਬੂਲ ਕੀਤਾ ਹੈ ਕਿ ਉਸ ਦੀ ਸ਼ਾਦੀਸ਼ੁਦਾ ਭੈਣ ਨੇ ਰਾਤ ਨੂੰ ਗਲਤ ਢੰਗ ਦੇ ਕੱਪੜੇ ਪਾਏ ਹੋਏ ਸਨ। ਇਸ ਤੋਂ ਬਾਅਦ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਝਗੜੇ ਦੌਰਾਨ ਉਸ ਨੇ ਆਪਣੀ ਵੱਡੀ ਭੈਣ ਆਰਤੀ ਦੇ ਸਿਰ 'ਤੇ ਤਵੇ ਨਾਲ ਕਈ ਵਾਰ ਕੀਤੇ। ਆਰਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਸ ਤੋਂ ਬਾਅਦ ਆਰਤੀ ਨੂੰ ਜ਼ਖਮੀ ਹਾਲਤ 'ਚ ਭਰਥਾਣਾ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਇੰਚਾਰਜ ਦੇਵੇਂਦਰ ਸਿੰਘ ਨੇ ਉਸ ਕੋਲੋਂ ਲੋਹੇ ਦਾ ਤਵਾ ਬਰਾਮਦ ਕੀਤਾ ਹੈ। ਪੁਲਸ ਨੇ ਕਾਤਲ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ :    Microsoft ਦੇ CEO ਸੱਤਿਆ ਨਡੇਲਾ ਅਤੇ LinkedIn 'ਤੇ ਸਰਕਾਰ ਨੇ ਲਗਾਇਆ ਭਾਰੀ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News