ਜਦੋ ਗਿਬਸ ਨੇ ਕੀਤਾ ਸੀ ਨਸ਼ਾ, ਬੋਰਡ ਨੇ ਦਿੱਤੀ ਸੀ ਸਖਤ ਸਜ਼ਾ
Monday, May 11, 2020 - 08:28 PM (IST)
ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਹਰਸ਼ਲ ਗਿਬਸ ਦਾ ਨਾਂ ਦੁਨੀਆ ਦੇ ਬਿਹਤਰੀਨ ਬੱਲੇਬਾਜ਼ਾਂ 'ਚ ਆਉਂਦਾ ਹੈ। ਗਿਬਸ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਕਈ ਮੈਚਾਂ 'ਚ ਦੱਖਣੀ ਅਫਰੀਕਾ ਨੂੰ ਜਿੱਤ ਦਿਵਾਈ। ਹਾਲਾਂਕਿ ਗਿਬਸ ਬੱਲੇਬਾਜ਼ੀ ਤੋਂ ਇਲਾਵਾ ਮੈਦਾਨ ਦੇ ਬਾਹਰ ਆਪਣੀ ਹਰਕਤਾਂ ਨੂੰ ਲੈ ਕੇ ਵਿਵਾਦਾਂ 'ਚ ਵੀ ਰਹੇ। 19 ਸਾਲ ਪਹਿਲਾਂ 11 ਮਾਰਚ ਨੂੰ ਨਸ਼ੇ ਦੀ ਵਜ੍ਹਾ ਨਾਲ ਵਿਵਾਦਾਂ 'ਚ ਆ ਗਏ ਸਨ। ਗਿਬਸ ਦੇ ਇਸ ਕੰਮ 'ਤੇ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਸਖਤ ਕਾਰਵਾਈ ਕੀਤੀ ਸੀ। ਦੱਖਣੀ ਅਫਰੀਕਾ ਬੋਰਡ ਨੇ ਗਿਬਸ ਸਮੇਤ ਬਾਕੀ ਖਿਡਾਰੀਆਂ 'ਤੇ 10 ਹਜ਼ਾਰ ਦੱਖਣੀ ਅਫਰੀਕਾ ਰੇਂਡ ਜਾ ਜੁਰਮਾਨਾ ਲਗਾਇਆ ਸੀ। ਨਾਲ ਹੀ ਇਸ ਘਟਨਾ ਦੇ ਦੌਰਾਨ ਕਰੀਬ ਇਕ ਸਾਲ ਤਕ ਗਿਬਸ ਨੂੰ ਬਹੁਤ ਬੁਰੇ ਸਮੇਂ ਦਾ ਸਾਹਮਣਾ ਕਰਨਾ ਪਿਆ। ਸਾਲ 2000 'ਚ ਗਿਬਸ ਦਾ ਨਾਂ ਮੈਚ ਫਿਕਸਿੰਗ ਸਕੈਂਡਲ 'ਚ ਸਾਹਮਣੇ ਆਇਆ ਸੀ। ਗਿਬਸ ਨੂੰ ਮੈਚ ਫਿਕਸਿੰਗ ਸਕੈਂਡਲ ਦੀ ਵਜ੍ਹਾ ਨਾਲ 6 ਮਹੀਨੇ ਦੇ ਲਈ ਬੈਨ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਬਾਅਦ 'ਚ ਗਿਬਸ ਨੇ ਕ੍ਰਿਕਟ 'ਚ ਦੁਬਾਰਾ ਸ਼ਾਨਦਾਰ ਵਾਪਸੀ ਕੀਤੀ।
ਸਾਲ 2005 'ਚ ਦੱਖਣੀ ਅਫਰੀਕਾ ਤੇ ਆਸਟਰੇਲੀਆ ਦੇ ਵਿਚ ਕ੍ਰਿਕਟ ਦਾ ਸਭ ਤੋਂ ਰੋਮਾਂਚਕ ਮੁਕਾਬਲਾ ਖੇਡਿਆ ਗਿਆ ਸੀ। ਆਸਟਰੇਸੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਸਾਹਮਣੇ 435 ਦੌੜਾਂ ਦਾ ਚੁਣੌਤੀ ਪੁਰੀ ਸਕੋਰ ਖੜ੍ਹਾ ਕੀਤਾ। ਜਵਾਬ 'ਚ ਦੱਖਣੀ ਅਫਰੀਕਾ ਨੇ 9 ਵਿਕਟਾਂ 'ਤੇ ਗਿਬਸ ਦੀ 111 ਗੇਂਦਾਂ 'ਚ 175 ਦੌੜਾਂ ਦੀ ਪਾਰੀ ਦੀ ਬਦੌਲਤ 438 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਗਿਬਸ ਦੀ ਪਾਰੀ 'ਚ 7 ਛੱਕੇ ਤੇ 21 ਚੌਕੇ ਸ਼ਾਮਲ ਸਨ।