...ਜਦੋਂ ਧੋਨੀ ਨੇ ਕਿਹਾ ਸੀ-ਸੁਸ਼ਾਂਤ ਤਾਂ ਆਰਾਮ ਨਾਲ ਰਣਜੀ ਮੈਚ ਖੇਡ ਸਕਦੈ

Monday, Jun 15, 2020 - 11:45 AM (IST)

ਨਵੀਂ ਦਿੱਲੀ– ਮਹਿੰਦਰ ਸਿੰਘ ਧੋਨੀ ਨੂੰ ਉਸਦੇ ਹੈਲੀਕਾਪਟਰ ਸ਼ਾਟ ਲਈ ਜਾਣਿਆ ਜਾਂਦਾ ਹੈ ਪਰ ਭਾਰਤੀ ਟੀਮ ਦੇ ਸਾਬਕਾ ਕਪਤਾਨ ਬਾਲੀਵੁਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਹੈਲੀਕਾਪਟਰ ਸ਼ਾਟ ਦਾ ਦੀਵਾਨਾ ਸੀ। ਧੋਨੀ ਦੀ ਜ਼ਿੰਦਗੀ ’ਤੇ ਬਣੀ ਫਿਲਮ ਵਿਚ ਸੁਸ਼ਾਂਤ ਨੇ ਉਸਦਾ ਕਿਰਦਾਰ ਨਿਭਾਇਆ ਸੀ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਵਿਚ ਧੋਨੀ ਨੇ ਕਿਹਾ ਸੀ ਕਿ ਸੁਸ਼ਾਂਤ ਦਾ ਹੈਲੀਕਾਪਟਰ ਸ਼ਾਟ ਖੇਡਣ ਦਾ ਤਰੀਕਾ ਬਿਲਕੁਲ ਉਸਦੇ ਵਰਗਾ ਹੈ। ਸਾਬਕਾ ਕਪਤਾਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਸੁਸ਼ਾਂਤ ਚਾਹੇ ਤਾਂ ਆਰਾਮ ਨਾਲ ਰਣਜੀ ਮੈਚ ਖੇਡ ਸਕਦਾ ਹੈ। ਧੋਨੀ ਨੇ ਤਦ ਕਿਹਾ ਸੀ, ‘‘ਸੁਸ਼ਾਂਤ ਦਾ ਹੈਲੀਕਾਪਟਰ ਸ਼ਾਟ ਬਿਲਕੁਲ ਮੇਰੇ ਸ਼ਾਟ ਵਰਗਾ ਹੈ, ਅਭਿਆਸ ਦੌਰਾਨ ਉਹ ਇਸ ਸ਼ਾਟ ਨੂੰ ਕਈ ਵਾਰ ਮੇਰੇ ਤੋਂ ਵੀ ਚੰਗਾ ਖੇਡਦਾ ਸੀ।’’

ਖੇਡ ਜਗਤ ’ਚ ਵੀ ਸ਼ੋਕ

‘‘ਮੈਂ ਇਹ ਖਬਰ ਸੁਣਕੇ ਹੈਰਾਨ ਹਾਂ, ਮੇਰੀਆਂ ਸੰਵੇਦਨਾਵਾਂ ਉਸਦੇ ਪਰਿਵਾਰ ਦੇ ਨਾਲ ਹਨ।

‘‘ਜ਼ਿੰਦਗੀ ’ਚ ਕੋਈ ਭਰੋਸਾ ਨਹੀਂ ਤੇ ਕੋਈ ਨਹੀਂ ਜਾਣਦਾ ਕਿ ਕੌਣ ਕਿਸ ਸਥਿਤੀ ਵਿਚੋਂ ਲੰਘ ਰਿਹਾ ਹੈ? ਸ਼ਾਂਤੀ।

ਕੋਈ ਮੈਨੂੰ ਦੱਸੇ ਕਿ ਇਹ ਗਲਤ ਖਬਰ ਹੈ। ਭਰੋਸਾ ਨਹੀਂ ਹੋ ਰਿਹਾ ਹੈ ਕਿ ਸੁਸ਼ਾਂਤ ਰਾਜਪੂਤ ਅੱਜ ਸਾਡੇ ਵਿਚ ਨਹੀਂ ਹੈ।’’

‘‘ਵਿਸ਼ਵਾਸ ਕਰਨਾ ਮੁਸ਼ਕਿਲ ਹੋ ਰਿਹਾ ਹੈ। ਮੇਰੀਆਂ ਸੰਵੇਦਨਾਵਾਂ ਉਸਦੇ ਪਰਿਵਾਰ ਦੇ ਨਾਲ ਹਨ। ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।’’

‘‘ਇੰਨੀ ਜਲਦੀ ਚਲੇ ਗਏ। ਅਜਿਹੀ ਪ੍ਰਤਿਭਾ ਨੂੰ ਇੰਨੀ ਜਲਦਾ ਗੁਆਉਣਾ ਬਹੁਤ ਦੁਖਦਾਇਕ ਹੈ।’’

ਸੁਸ਼ਾਂਤ ਨੂੰ ਕਿਰਣ ਮੋਰੇ ਨੇ ਦਿੱਤੀ ਸੀ ਕ੍ਰਿਕਟ ਦੀ ਟ੍ਰੇਨਿੰਗ
PunjabKesari

ਧੋਨੀ ਦੀ ਜ਼ਿੰਦਗੀ ’ਤੇ ਬਣੀ ਫਿਲਮ ‘ਐੱਮ. ਐੱਸ. ਧੋਨੀ’ ਵਿਚ ਮੁੱਖ ਕਿਰਦਾਰ ਲਈ ਸੁਸ਼ਾਂਤ ਨੂੰ ਟ੍ਰੇਨਿੰਗ ਭਾਰਤ ਦੇ ਸਾਬਕਾ ਵਿਕਟਕੀਪਰ ਕਿਰਣ ਮੋਰੇ ਨੇ ਟ੍ਰੇਨਿੰਗ ਦਿੱਤੀ ਸੀ। ਮੋਰੇ ਨੇ ਸੁਸ਼ਾਂਤ ਦੇ ਦਿਹਾਂਤ ’ਤੇ ਕਿਹਾ,‘‘ਵਿਕਟਕੀਪਿੰਗ ਬਹੁਤ ਵੱਖ ਹੁੰਦੀ ਹੈ। ਉਸ ਨੂੰ ਕਈ ਵਾਰ ਹੱਥਾਂ, ਬਾਹਾਂ ਤੇ ਪੱਟਾਂ ’ਤੇ ਗੇਂਦ ਲੱਗੀ ਪਰ ਉਹ ਹਮੇਸ਼ਾ ਖੇਡਣ ਲਈ ਤਿਆਰ ਰਹਿੰਦਾ ਸੀ। ਇਕ ਸ਼ਾਨਦਾਰ ਸਫਰ ਅਧੂਰਾ ਰਹਿ ਗਿਆ।

ਦੋਵਾਂ ਹੱਥਾਂ ਨਾਲ ਕਰ ਲੈਂਦਾ ਸੀ ਗੇਂਦਬਾਜ਼ੀ : ਸੁਸ਼ਾਂਤ ਚੰਗਾ ਕ੍ਰਿਕਟਰ ਸੀ। ਉਸ ਦੇ ਫਿਲਮ ਕਰੀਅਰ ਦੀ ਸ਼ੁਰੂਆਤ ਵੀ ਅਜਿਹੀ ਫਿਲਮ ਨਾਲ ਹੋਈ ਸੀ, ਜਿਸ ਵਿਚ ਉਹ ਕ੍ਰਿਕਟਰ ਦਾ ਕਿਰਦਾਰ ਨਿਭਾ ਰਿਹਾ ਸੀ। ਸੁਸ਼ਾਂਤ ਦੋਵਾਂ ਹੱਥਾਂ ਨਾਲ ਗੇਂਦਬਾਜ਼ੀ ਵੀ ਕਰ ਲੈਂਦਾ ਸੀ। ਇਕ ਪ੍ਰਮੋਸ਼ਨਲ ਇਵੈਂਟ ਦੌਰਾਨ ਸੁਸ਼ਾਂਤ ਨੇ ਆਪਣੀ ਪ੍ਰਤਿਭਾ ਨਾਲ ਸਾਰਿਆਂ ਨੂੰ ਰੂਬਰੂ ਕਰਵਾਇਆ ਸੀ।


Ranjit

Content Editor

Related News