ਪੈਰਿਸ ਓਲੰਪਿਕ 2024 ’ਚੋਂ ਬਾਹਰ ਹੋ ਸਕਦੀ ਹੈ ਵੇਟਲਿਫਟਿੰਗ
Thursday, Feb 25, 2021 - 09:28 PM (IST)
ਲੁਸਾਨੇ– ਕੌਮਾਂਤਰੀ ਓਲੰਪਿਕ ਕਮੇਟੀ ਨੇ ਵੇਟਲਿਫਟਿੰਗ ਮਹਾਸੰਘ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੋਪਿੰਗ ਤੇ ਅਗਵਾਈ ਦੇ ਮਾਮਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਖੇਡ ਨੂੰ ਪੈਰਿਸ ਓਲੰਪਿਕ 2024 ਤੋਂ ਬਾਹਰ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਪੜ੍ਹੋ- ਟੈਸਟ 'ਚ ਸਭ ਤੋਂ ਤੇਜ਼ 400 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣੇ ਅਸ਼ਵਿਨ, ਦੇਖੋ ਰਿਕਾਰਡ
ਆਈ. ਓ. ਸੀ. ਨੇ ਕਿਹਾ ਕਿ ਕੌਮਾਂਤਰੀ ਵੇਟਲਿਫਟਿੰਗ ਮਹਾਸੰਘ ਦੇ ਹਾਲਾਤ ਦਿਨ ਪ੍ਰਤੀ ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਇਸ ਨੇ ਪਿਛਲੀ ਵਾਰ ਡੋਪਿੰਗ ਰੋਕੂ ਕੋਸ਼ਿਸ਼ ਬਿਹਤਰ ਕਰਨ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੇ ਜਾਣ ਦਾ ਵੀ ਹਵਾਲਾ ਦਿੱਤਾ। ਪਿਛਲੇ ਸਾਲ ਜਰਮਨ ਟੀ. ਵੀ. ਏ. ਆਰ. ਡੀ. ਨੇ ਲੰਬੇ ਸਮੇਂ ਤਕ ਵੇਟਲਿਫਟਿੰਗ ਮਹਾਸੰਘ ਦੇ ਮੁਖੀ ਥਾਮਸ ਅਜਾਨ ਦੇ ਕਾਰਜਕਾਲ ਵਿਚ ਡੋਪਿੰਗ ਦੇ ਮਾਮਲੇ ਛੁਪਾਉਣ ਤੇ ਵਿੱਤੀ ਬੇਨਿਯਮੀਆਂ ਦਾ ਭਾਂਡਾ ਭੰਨਿਆ ਸੀ। ਅਜਾਨ ਨੇ ਬਾਅਦ ਵਿਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਈ. ਓ. ਸੀ. ਨੇ ਪਹਿਲਾਂ ਹੀ ਟੋਕੀਓ ਓਲੰਪਿਕ ਵਿਚ ਵੇਟਲਿਫਟਿੰਗ ਦੇ ਤਮਗਿਆਂ ਤੇ ਖਿਡਾਰੀਆਂ ਦੀ ਗਿਣਤੀ ਵਿਚ ਕਟੌਤੀ ਕਰ ਦਿੱਤੀ ਹੈ।
ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।