ਵਿਸ਼ਵ ਕੱਪ 'ਚ ਸਿਲੈਕਸ਼ਨ ਤੋਂ ਬਾਅਦ ਜਡੇਜਾ ਦਾ ਭਾਜਪਾ ਨੂੰ ਸਮਰਥਨ, ਮੋਦੀ ਨੇ ਵੀ ਕੀਤਾ ਧੰਨਵਾਦ

04/16/2019 3:22:46 PM

ਜਲੰਧਰ : ਇਕ ਦਿਨ ਪਹਿਲਾਂ ਭੈਣ ਅਤੇ ਪਿਤਾ ਨੇ ਕਾਂਗਰਸ ਪਾਰਟੀ ਨੂੰ ਤਰਜੀਹ ਦਿੱਤੀ ਅਤੇ ਅਗਲੇ ਹੀ ਦਿਨ ਸੋਮਵਾਰ ਨੂੰ ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਨੇ ਆਪਣਾ ਸਮਰਥਨ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਜ਼ਾਹਰ ਕਰ ਦਿੱਤਾ। ਪਤਾ ਹੋਵੇ ਕਿ ਪਿਛਲੇ ਮਹੀਨੇ ਜਡੇਜਾ ਦੀ ਪਤਨੀ ਰਿਵਾਬਾ ਨੇ ਭਾਜਪਾ ਦਾ ਲੜ ਫੜਿਆ ਸੀ। ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼ ਦੀ ਅਗਵਾਈ ਕਰ ਰਹੇ ਰਵਿੰਦਰ ਜਡੇਜਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸੋਮਵਾਰ ਦੀ ਸ਼ਾਮ ਟਵੀਟ ਕੀਤਾ, ''ਮੈਂ ਭਾਜਪਾ ਦਾ ਸਮਰਥਨ ਕਰਾਂਗਾ। ਜਿਸਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਜਡੇਜਾ ਦਾ ਧੰਨਵਾਦ ਕਰਦਿਆਂ ਉਸ ਨੂੰ ਟੀਮ ਵਿਚ ਸਿਲੈਕਸ਼ਨ ਲਈ ਵਧਾਈ ਦਿੱਤੀ।

PunjabKesari

ਉੱਥੇ ਹੀ ਜਡੇਜਾ ਦੇ ਪਿਤਾ ਅਨਿਰੁੱਧ ਸਿੰਘ ਅਤੇ ਭੈਣ ਨੈਨਾਬਾ ਜਾਮਨਗਰ ਜਿਲੇ ਦੇ ਕਲਵਾਡ ਸ਼ਹਿਰ ਵਿਚ ਇਕ ਰੈਲੀ ਕਾਂਗਰਸ ਦੇ ਨੇਤਾ ਹਾਰਦਿਕ ਪਟੇਲ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਹੋਏ ਸੀ। ਰਵਿੰਦਰ ਜਡੇਜਾ ਜਾਮਨਗਰ ਦੇ ਰਹਿਣ ਵਾਲੇ ਹਨ। ਇਸ ਮੌਕੇ 'ਤੇ ਜਾਮਨਗਰ ਲੋਕਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਮੁਲੁ ਕੰਡੋਰੀਆ ਵੀ ਹਾਜ਼ਰ ਸੀ। ਗੁਜਰਾਤ ਵਿਚ ਲੋਕਸਭਾ ਦੀ ਕੁਲ 26 ਸੀਟਾਂ ਹਨ ਅਤੇ 23 ਅਪ੍ਰੈਲ ਨੂੰ ਤੀਜੇ ਗੇੜ ਵਿਚ ਸਾਰੀਆਂ ਸੀਟਾਂ 'ਤੇ ਵੋਟ ਪਾਏ ਜਾਣਗੇ।

PunjabKesari

ਵਿਸ਼ਵ ਕੱਪ ਲਈ ਚੁਣੇ ਗਏ ਰਵਿੰਦਰ ਜਡੇਜਾ
ਦੱਸ ਦਈਏ ਕਿ ਬੀ. ਸੀ. ਸੀ. ਆਈ. ਨੇ ਸੋਮਵਾਰ ਨੂੰ ਆਗਾਮੀ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਸੀ। ਇਸ ਟੀਮ ਵਿਚ ਰਵਿੰਦਰ ਜਡੇਜਾ ਨੂੰ ਵੀ ਜਗ੍ਹਾ ਮਿਲੀ ਹੈ। ਟੀਮ ਦੀ ਕਪਤਾਨੀ ਵਿਰਾਟ ਕੋਹਲੀ ਅਤੇ ਉਪ ਕਪਤਾਨੀ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ।


Related News