ਪੁਤਿਨ ਨੇ ਵਿਸ਼ਵ ਕੱਪ ਲਈ ਟੀਮਾਂ ਅਤੇ ਸਮਰਥਕਾਂ ਦਾ ਸਵਾਗਤ ਕੀਤਾ
Saturday, Jun 09, 2018 - 02:51 PM (IST)

ਮਾਸਕੋ— ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅਗਲੇ ਹਫਤੇ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਸਾਰੀਆਂ ਫੁੱਟਬਾਲ ਟੀਮਾਂ ਅਤੇ ਦੁਨੀਆ ਦੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਨਾਲ ਹੀ ਭਰੋਸਾ ਦਿੱਤਾ ਕਿ ਸਾਰੇ ਮਹਿਮਾਨਾਂ ਲਈ ਘਰ ਜਿਹੀਆਂ ਬਿਹਤਰ ਸਹੂਲਤਾਂ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ
ਪੁਤਿਨ ਨੇ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ 6 ਦਿਨ ਪਹਿਲਾਂ ਰੂਸੀ ਟੀ.ਵੀ. ਨੂੰ ਕਿਹਾ, ''ਵਿਸ਼ਵ ਦੇ ਸਾਰੇ ਫੁੱਟਬਾਲ ਪ੍ਰੇਮੀਆਂ ਅਤੇ ਮਹਾਨ ਫੁੱਟਬਾਲ ਟੀਮਾਂ ਦਾ ਸਵਾਗਤ ਹੈ।'' ਉਨ੍ਹਾਂ ਕਿਹਾ, ''ਫੁੱਟਬਾਲ ਪਰਿਵਾਰ ਦੇ ਨੁਮਾਇੰਦਿਆਂ ਦਾ ਸਵਾਗਤ ਕਰਨਾ ਕਾਫੀ ਸਨਮਾਨ ਅਤੇ ਖੁਸ਼ੀ ਦੀ ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਇਰ ਟੂਰਨਾਮੈਂਟ ਤਿਉਹਾਰ ਦੀ ਤਰ੍ਹਾਂ ਰਹੇ ਜੋ ਜਨੂੰਨ ਅਤੇ ਭਾਵਨਾਵਾਂ ਨਾਲ ਭਰਿਆ ਹੋਵੇ। ਮੈਂ ਉਮੀਦ ਕਰਦਾ ਹਾਂ ਕਿ ਇਹ ਤੁਹਾਡੇ ਲਈ ਕਦੀ ਨਾ ਭੁੱਲਣ ਵਾਲਾ ਤਜਰਬਾ ਹੋਵੇਗਾ।'' ਦੁਨੀਆ ਭਰ ਦੇ 10 ਲੱਖ ਤੋਂ ਜ਼ਿਆਦਾ ਦਰਸ਼ਕ ਵਿਸ਼ਵ ਕੱਪ ਦੇ ਲਈ ਰੂਸ ਪਹੁੰਚਣਗੇ, ਜਿਸ 'ਚ 32 ਦੇਸ਼ਾਂ ਦੀਆਂ ਟੀਮਾਂ ਸ਼ਿਰਕਤ ਕਰਨਗੀਆਂ।