ਕੋਰੋਨਾ ਵਾਇਰਸ ਕਾਰਨ ਜਰਮਨੀ ’ਚ ਫਸੇ ਵਿਸ਼ਵਨਾਥਨ ਆਨੰਦ

03/16/2020 12:49:48 PM

ਸਪੋਰਟਸ ਡੈਸਕ— ਭਾਰਤ ਦੇ ਧਾਕੜ ਸ਼ਤਰੰਜ ਖਿਡਾਰੀ ਅਤੇ 5 ਵਾਰ ਦੇ ਵਰਲਡ ਚੈਂਪੀਅਨ ਵਿਸ਼ਵਨਾਥਨ ਆਨੰਦ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੀ ਵਜ੍ਹਾ ਨਾਲ ਜਰਮਨੀ ’ਚ ਫਸ ਗਏ ਹਨ। ਉਹ ਉੱਥੇ ਬੁੰਡੇਸਲੀਗਾ ਚੈੱਸ ਟੂਰਨਾਮੈਂਟ ’ਚ ਹਿੱਸਾ ਲੈਣ ਗਏ ਸਨ। ਉਹ ਸੋਮਵਾਰ ਨੂੰ 16 ਮਾਰਚ ਨੂੰ ਭਾਰਤ ਲਈ ਰਵਾਨਾ ਹੋਣ ਵਾਲੇ ਸਨ। ਕੋਰੋਨਾ ਵਾਇਰ ਦੀ ਵਜ੍ਹਾ ਨਾਲ ਪੂਰੀ ਦੁਨੀਆ ’ਚ ਯਾਤਰਾ ਸਬੰਧੀ ਰੋਕ ਲੱਗਣ ਦੇ ਬਾਅਦ ਉਨ੍ਹਾਂ ਨੂੰ ਜਰਮਨੀ ’ਚ ਹੀ ਰੁਕਣਾ ਪਵੇਗਾ। ਉਨ੍ਹਾਂ ਦੀ ਪਤਨੀ ਅਰੁਣਾ ਨੇ ਦੱਸਿਆ ਕਿ ਆਨੰਦ ਫ੍ਰੈਂਕਫਰਟ ’ਚ ਰੁਕੇ ਹੋਏ ਹਨ ਅਤੇ ਉਨ੍ਹਾਂ ਦੇ ਰਾਜ਼ੀ-ਖੁਸ਼ੀ ਪਰਤਨ ਤਕ ਸਾਨੂੰ ਸਥਿਤੀ ਨੂੰ ਦੇਖਦੇ ਹੋਏ ਇੰਤਜ਼ਾਰ ਕਰਨਾ ਹੋਵੇਗਾ।  

PunjabKesari50 ਸਾਲਾ ਭਾਰਤੀ ਚੈੱਸ ਚੈਂਪੀਅਨ ਦੇ ਇਸ ਮਹੀਨੇ ਦੇ ਅੰਤ ਤਕ ਭਾਰਤ ਵਾਪਸ ਪਰਤਨ ਦੀ ਸੰਭਾਵਨਾ ਹੈ। ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਲਈ ਫਿਕਰਮੰਦ ਹੈ ਅਤੇ ਫੋਨ ’ਤੇ ਉਨ੍ਹਾਂ ਨੂੰ ਲੋਕਾਂ ਤੋਂ ਨਾ ਮਿਲਣ ਅਤੇ ਵਾਰ-ਵਾਰ ਹੱਥ ਧੋਣ ਅਤੇ ਖਾਣ ਪੀਣ ਦੀਆਂ ਚੀਜ਼ਾਂ ਪ੍ਰਤੀ ਸਾਵਧਾਨੀ ਵਰਤਨ ਦੀ ਸਲਾਹ ਦੇ ਰਿਹਾ ਹੈ। ਅਜੇ ਆਨੰਦ ਆਪਣਾ ਜ਼ਿਆਦਾਤਾਰ ਸਮਾਂ ਵੀਡੀਓ ਚੈਟਿੰਗ ਅਤੇ ਲੰਬੀ ਸੈਰ ਕਰਦੇ ਹੋਏ ਗੁਜ਼ਾਰ ਰਹੇ ਹਨ।ਜ਼ਿਕਰਯੋਗ ਹੈ ਕਿ ਵਿਸ਼ਵਨਾਥਨ ਆਨੰਦ ਫਰਵਰੀ ਮਹੀਨ ਤੋਂ ਹੀ ਜਰਮਨੀ ’ਚ ਰੁਕੇ ਹੋਏ ਹਨ। ਉਹ ਉੱਥੇ ਓ. ਐੱਸ. ਜੀ. - ਬਾਡੇਨ ਦੇ ਵੱਲੋਂ ਖੇਡਣ ਗਏ ਸਨ। ਹੁਣ ਉਨ੍ਹਾਂ ਨੇ ਆਪਣੇ ਆਪ ਨੂੰ 1 ਹਫਤੇ  ਤੋਂ ਵੀ ਜ਼ਿਆਦਾ ਸਮੇਂ ਲਈ ਸੈਲਫ-ਆਈਸੋਲੇਸ਼ਨ ’ਚ ਰੱਖਣ ਦਾ ਫੈਸਲਾ ਕੀਤਾ ਹੈ। ਆਨੰਦ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਅਜੀਬ ਹੈ ਅਤੇ ਜ਼ਿੰਦਗੀ ’ਚ ਪਹਿਲੀ ਵਾਰ ਉਨ੍ਹਾਂ ਨੂੰ ਲੋਕਾਂ ਤੋਂ ਦੂਰ ਰਹਿੰਦੇ ਹੋਏ ਸਮਾਂ ਬਿਤਾਉਣਾ ਪੈ ਰਿਹਾ ਹੈ। 


Tarsem Singh

Content Editor

Related News