ਚੋਣ ਕਮਿਸ਼ਨ ਨੇ ਦਿਲੀਪ ਘੋਸ਼, ਸੁਪ੍ਰਿਆ ਸ਼੍ਰੀਨੇਤ ਨੂੰ ''ਕਾਰਨ ਦੱਸੋ'' ਨੋਟਿਸ ਕੀਤਾ ਜਾਰੀ

Wednesday, Mar 27, 2024 - 04:58 PM (IST)

ਚੋਣ ਕਮਿਸ਼ਨ ਨੇ ਦਿਲੀਪ ਘੋਸ਼, ਸੁਪ੍ਰਿਆ ਸ਼੍ਰੀਨੇਤ ਨੂੰ ''ਕਾਰਨ ਦੱਸੋ'' ਨੋਟਿਸ ਕੀਤਾ ਜਾਰੀ

ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਅਦਾਕਾਰਾ ਕੰਗਨਾ ਰਨੌਤ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਲਈ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਦਿਲੀਪ ਘੋਸ਼ ਅਤੇ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨੇਤ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ। ਕੰਗਨਾ ਰਨੌਤ ਨੂੰ ਭਾਜਪਾ ਨੇ ਆਮ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। 

ਚੋਣ ਕਮਿਸ਼ਨ ਨੇ ਘੋਸ਼ ਅਤੇ ਸ਼੍ਰੀਨੇਤ ਦੀਆਂ ਟਿੱਪਣੀਆਂ ਨੂੰ 'ਗਲਤ' ਦੱਸਿਆ। ਕਮਿਸ਼ਨ ਨੇ ਕਿਹਾ ਕਿ ਪਹਿਲੀ ਨਜ਼ਰ, ਦੋਵੇਂ ਟਿੱਪਣੀਆਂ ਚੋਣ ਜ਼ਾਬਤਾ ਅਤੇ ਚੋਣ ਪ੍ਰਚਾਰ ਦੌਰਾਨ ਰਾਜਨੀਤਕ ਦਲਾਂ ਨੂੰ ਸਨਮਾਨ ਬਣਾਏ ਰੱਖਣ ਦੀ ਸਲਾਹ ਦੀ ਉਲੰਘਣਾ ਹੈ। ਘੋਸ਼ ਅਤੇ ਸ਼੍ਰੀਨੇਤ ਨੂੰ 29 ਮਾਰਚ ਸ਼ਾਮ ਤੱਕ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News