ਜਰਮਨੀ ਦੇ ‘ਓਵਰਸੀਜ਼ ਫਰੈਂਡਜ਼ ਆਫ BJP’ ਨੇ ਮੋਦੀ ਦੇ ਪਰਿਵਾਰ ਨਾਲ ਕੀਤੀ ‘ਚਾਏ ਪੇ ਚਰਚਾ’
Monday, Apr 22, 2024 - 03:46 PM (IST)
ਮਿਊਨਿਖ (ਏਜੰਸੀਆਂ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਅਬ ਕੀ ਬਾਰ 400 ਕੇ ਪਾਰ’ ਦੇ ਟੀਚੇ ਨੂੰ ਸਮਰਥਨ ਦੇਣ ਲਈ ਜਰਮਨੀ ਦੇ ਮਿਊਨਿਖ ’ਚ ਓਵਰਸੀਜ਼ ਫਰੈਂਡਜ਼ ਆਫ ਬੀ. ਜੇ. ਪੀ. ਨੇ ਮੋਦੀ ਦੇ ਪਰਿਵਾਰ ਨਾਲ ‘ਚਾਏ ਪੇ ਚਰਚਾ’ ਦਾ ਆਯੋਜਨ ਕੀਤਾ। ਇਸ ਚਰਚਾ ’ਚ ਸ਼ਾਮਲ ਭਾਰਤੀ ਪ੍ਰਵਾਸੀਆਂ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਜਰਮਨੀ ਤੋਂ ਯੋਗਦਾਨ ਪਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ।
ਇਸ ਤੋਂ ਪਹਿਲਾਂ ‘ਓਵਰਸੀਜ਼ ਫਰੈਂਡਜ਼ ਆਫ ਬੀ. ਜੇ. ਪੀ. ਇਨ ਜਰਮਨੀ’ ਨੇ ਪੀ.ਐੱਮ. ਮੋਦੀ ਦੇ ਤੀਜੇ ਕਾਰਜਕਾਲ ਲਈ ਹਵਨ ਵੀ ਕੀਤਾ। 14 ਅਪ੍ਰੈਲ ਨੂੰ ਮਿਊਨਿਖ ਦੇ ਸ਼ਿਵਾਲਯਮ ਮੰਦਰ ’ਚ ਆਯੋਜਿਤ ਪ੍ਰੋਗਰਾਮ ’ਚ 100 ਤੋਂ ਵੱਧ ਭਾਜਪਾ ਮੈਂਬਰਾਂ ਤੇ ਪ੍ਰਧਾਨ ਮੰਤਰੀ ਮੋਦੀ ਦੇ ਸ਼ੁਭਚਿੰਤਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। 28 ਅਪ੍ਰੈਲ ਨੂੰ ਭਾਰਤੀ ਪ੍ਰਵਾਸੀ ਤੇ ਭਾਜਪਾ ਹਮਾਇਤੀ ਮਿਊਨਿਖ ’ਚ ਇੱਕ ਕਾਰ ਰੈਲੀ ਵੀ ਕਰਨਗੇ। 26 ਮਈ ਨੂੰ ‘ਚਾਏ ਪੇ ਚਰਚਾ’ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ। ‘ਫੋਨ-ਏ-ਫ੍ਰੈਂਡ’ ਮੁਹਿੰਮ ਵੀ ਇੱਥੇ ਚੱਲ ਰਹੀ ਹੈ ਜਿੱਥੇ ਜਰਮਨੀ ਤੋਂ ਭਾਜਪਾ ਦੇ ਮੈਂਬਰ ਆਪੋ-ਆਪਣੇ ਹਲਕਿਆਂ ’ਚ ਵੋਟਰਾਂ ਨੂੰ ਨਰਿੰਦਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾ ਰਹੇ ਹਨ।
ਇਹ ਵੀ ਪੜ੍ਹੋ: US 'ਚ ਭਾਰਤੀਆਂ ਦਾ ਦਬਦਬਾ, ਸਾਲ 2022 'ਚ 66 ਹਜ਼ਾਰ ਲੋਕਾਂ ਨੂੰ ਮਿਲੀ ਅਮਰੀਕੀ ਨਾਗਰਿਕਤਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।