ਰਿਕਾਰਡਾਂ ਦਾ ਬਾਦਸ਼ਾਹ ਕੋਹਲੀ, ਜਾਣੋ ਟੈਸਟ ਮੈਚ ਦੇ ਪਹਿਲੇ ਦਿਨ ਹੀ ਵਿਰਾਟ ਦੇ ਨਾਂ ਰਹੇ ਖਾਸ ਰਿਕਾਰਡ

Saturday, Dec 02, 2017 - 04:56 PM (IST)

ਰਿਕਾਰਡਾਂ ਦਾ ਬਾਦਸ਼ਾਹ ਕੋਹਲੀ, ਜਾਣੋ ਟੈਸਟ ਮੈਚ ਦੇ ਪਹਿਲੇ ਦਿਨ ਹੀ ਵਿਰਾਟ ਦੇ ਨਾਂ ਰਹੇ ਖਾਸ ਰਿਕਾਰਡ

ਨਵੀਂ ਦਿੱਲੀ (ਬਿਊਰੋ)— ਵਿਰਾਟ ਕੋਹਲੀ ਇਕ ਦੇ ਬਾਅਦ ਇਕ ਰਿਕਾਰਡ ਆਪਣੇ ਨਾਂ ਕਰਦੇ ਜਾ ਰਹੇ ਹਨ। ਸ਼੍ਰੀਲੰਕਾ ਖਿਲਾਫ ਕੋਟਲਾ ਵਿਚ ਆਪਣੇ ਘਰੇਲੂ ਮੈਦਾਨ ਉੱਤੇ ਵਿਰਾਟ ਨੇ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 16000 ਦੌੜਾਂ ਪੂਰੀਆਂ ਕਰਨ ਦੇ ਬਾਅਦ 52ਵਾਂ ਕੌਮਾਂਤਰੀ ਸੈਂਕੜਾ ਠੋਕਿਆ ਹੈ। ਟੈਸਟ ਕ੍ਰਿਕਟ ਦੀ ਗੱਲ ਕਰੀਏ, ਤਾਂ ਇਹ ਉਨ੍ਹਾਂ ਦਾ 20ਵਾਂ ਸੈਂਕੜਾ ਹੈ। ਨਾਲ ਹੀ ਇਹ ਲਗਾਤਾਰ ਤੀਜਾ ਟੈਸਟ ਸੈਂਕੜਾ ਹੈ। ਇਸਤੋਂ ਪਹਿਲਾਂ ਵਿਰਾਟ ਨੇ ਨਾਗਪੁਰ ਟੈਸਟ ਵਿਚ 213 ਅਤੇ ਕੋਲਕਾਤਾ ਟੈਸਟ ਵਿਚ 104 ਦੌੜਾਂ ਦੀ ਪਾਰੀ ਖੇਡੀ ਸੀ।
PunjabKesari
ਦੋ ਵਾਰ ਤਿੰਨ ਲਗਾਤਰ ਪਾਰੀਆਂ ਵਿਚ ਸੈਂਕੜਾ ਬਣਾਉਣ ਦਾ ਕਾਰਨਾਮਾ
ਇਸਦੇ ਨਾਲ ਹੀ ਵਿਰਾਟ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਕਪਤਾਨ ਹੋ ਗਏ ਹਨ, ਜਿਨ੍ਹਾਂ ਨੇ ਦੋ ਵਾਰ ਤਿੰਨ ਲਗਾਤਰ ਪਾਰੀਆਂ ਵਿਚ ਸੈਂਕੜਾ ਬਣਾਉਣ ਦਾ ਕਾਰਨਾਮਾ ਕੀਤਾ। ਇਸ ਤੋਂ ਪਹਿਲਾਂ ਵਿਰਾਟ ਨੇ ਆਸਟਰੇਲੀਆ ਖਿਲਾਫ 2014-15 ਵਿਚ ਲਗਾਤਾਰ ਤਿੰਨ ਸੈਂਕੜੇ (115, 141, 147) ਲਗਾਏ ਸਨ ਅਤੇ ਹੁਣ 2017-18 ਵਿਚ ਸ਼੍ਰੀਲੰਕਾ ਖਿਲਾਫ ਲਗਾਤਾਰ ਤਿੰਨ ਸੈਂਕੜੇ (104 'ਤੇ ਨਾਟਆਊਟ, 213, 100 ਨਾਟਆਊਟ) ਲਗਾਏ।

ਭਾਰਤੀ ਕਪਤਾਨ : ਲਗਾਤਾਰ ਪਾਰੀਆਂ ਵਿਚ ਸਭ ਤੋਂ ਜ਼ਿਆਦਾ ਸੈਂਕੜੇ
1. 3- ਵਿਰਾਟ ਕੋਹਲੀ ਵਿਰੁੱਧ ਆਸਟਰੇਲਿਆ, 2014-15
2. 3- ਵਿਰਾਟ ਕੋਹਲੀ ਵਿਰੁੱਧ ਸ਼ਰੀਲੰਕਾ, 2017-18
3. 2- ਸੁਨੀਲ ਗਾਵਸਕਰ
4. 2- ਅਜਹਰੁੱਦੀਨ
5. 2- ਸਚਿਨ ਤੇਂਦੁਲਕਰ
6. 2- ਰਾਹੁਲ ਦ੍ਰਵਿੜ

ਸਭ ਤੋਂ ਘੱਟ ਪਾਰੀਆਂ ਵਿਚ 20 ਟੈਸਟ ਸੈਂਕੜੇ ਲਗਾਉਣ ਵਿਚ ਵਿਰਾਟ ਕੋਹਲੀ ਪੰਜਵੇਂ ਨੰਬਰ ਉੱਤੇ ਹਨ

ਸਭ ਤੋਂ ਘੱਟ ਪਾਰੀਆਂ ਵਿਚ 20 ਟੈਸਟ ਸੈਂਕੜੇ
55 ਪਾਰੀਆਂ- ਡਾਨ ਬਰੈਡਮੈਨ
93ਪਾਰੀਆਂ- ਸੁਨੀਲ ਗਾਵਸਕਰ
95 ਪਾਰੀਆਂ- ਮੈਥਿਊ ਹੇਡਨ
99 ਪਾਰੀਆਂ- ਸਟੀਵ ਸਮਿਥ
105ਪਾਰੀਆਂ- ਵਿਰਾਟ ਕੋਹਲੀ

ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਘੱਟ ਪਾਰੀਆਂ 'ਚ 16000 ਦੌੜਾਂ
350 ਪਾਰੀਆਂ- ਵਿਰਾਟ ਕੋਹਲੀ
363 ਪਾਰੀਆਂ- ਹਾਸ਼ਿਮ ਅਮਲਾ
374 ਪਾਰੀਆਂ- ਬਰੇਨ ਲਾਰਾ
376 ਪਾਰੀਆਂ- ਸਚਿਨ ਤੇਂਦੁਲਕਰ


Related News