ਲਾਪਤਾ ਪਾਵਨ ਸਰੂਪਾਂ ਬਾਰੇ CM ਮਾਨ ਦੇ ਖ਼ੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ
Thursday, Jan 15, 2026 - 12:19 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਗਾ ਨੇੜਿਓਂ ਇਕ ਧਾਰਿਮਕ ਸਥਾਨ ਤੋਂ 169 ਪਾਵਨ ਸਰੂਪਾਂ ਨੂੰ ਬਰਾਮਦ ਕੀਤੇ ਜਾਣ ਦੇ ਦਾਅਵੇ ਨੂੰ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਝੂਠਾ ਕਰਾਰ ਦਿੱਤਾ ਹੈ। ਬੰਗਾ ਵਿਖੇ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਪਵਿੱਤਰ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਵੱਡੇ ਖ਼ੁਲਾਸੇ ਕੀਤੇ ਹਨ। ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਅਮਰੀਕ ਸਿੰਘ ਬੱਲੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਿਸ ਨੇ ਅਧਿਕਾਰ ਦਿੱਤੇ ਹਨ ਕਿ ਉਹ ਸਾਡੇ ਕੋਲੋਂ ਆ ਕੇ ਸਾਡੇ ਹੀ ਗੁਰੂ ਦਾ ਹਿਸਾਬ ਪੁੱਛਣ।
ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਰਕਾਰਾਂ ਕੋਲ ਕਦੋਂ ਇਹ ਅਧਿਕਾਰ ਹੋ ਗਏ ਹਨ ਕਿ ਉਹ ਸਾਡੇ ਕੋਲੋਂ ਗੁਰੂ ਦਾ ਹਿਸਾਬ ਪੁੱਛ ਲੈਣ। ਗੁਰੂ ਗ੍ਰੰਥ ਸਾਹਿਬ ਜੀ ਲੋਕਾਂ ਦੇ ਗੁਰੂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦੇ ਦਿੱਤਾ ਪਰ ਉਨ੍ਹਾਂ ਇਹ ਨਹੀਂ ਪਤਾ ਕਿ ਰਾਜਾ ਸਾਹਿਬ ਵਿਚ ਕਿਵੇਂ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਵੱਡੇ ਖ਼ੁਲਾਸੇ ਕਰਦੇ ਹੋਏ ਕਿਹਾ ਕਿ 328 ਲਾਪਤਾ ਸਰੂਪਾਂ ਦਾ ਮਾਮਲਾ 2014 ਤੋਂ ਲੈ ਕੇ 2019 ਦਾ ਮਾਮਲਾ ਹੈ, ਜਿਨ੍ਹਾਂ ਵਿਚੋਂ 30 ਸਰੂਪ ਡੇਰੇ ਨੂੰ ਦਿੱਤੇ ਗਏ ਹਨ। ਸਾਨੂੰ 328 ਸਰੂਪਾਂ ਦੀ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਜੋ ਜਿਹੀਆਂ ਪਾਰਟੀਆਂ ਦੀ ਲੋੜ ਨਹੀਂ ਹੈ, ਜੋ ਝੂਠਾ ਪ੍ਰਚਾਰ ਕਰਕੇ ਸਾਡੇ ਵਿਚ ਪਾੜ ਪਾਵੇ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 18 ਜਨਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Red Alert
ਉਨ੍ਹਾਂ ਕਿਹਾ ਕਿ ਸਾਡੇ ਕੋਲ 169 ਵਿਚੋਂ ਸਰੂਪਾਂ ਵਿਚੋਂ 107 ਸਰੂਪ SGPC ਵੱਲੋਂ ਪ੍ਰਕਾਸ਼ਿਤ ਕੀਤੇ ਗਏ ਮਿਲੇ ਹਨ। 107 ਪਾਵਨ ਸਰੂਪ SGPC ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ, ਜੋ 1978 ਤੋਂ ਲੈ ਕੇ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਦੇ ਇਲਾਵਾ 62 ਸਰੂਪ ਅਜਿਹੇ ਹਨ, ਜੋ ਮਲਟੀ ਪ੍ਰਿੰਟਿੰਗ ਪ੍ਰੈੱਸ ਰਾਹੀਂ ਛਾਪੇ ਗਏ ਹਨ। 1978 ਤੋਂ ਲੈ ਕੇ 2012 ਤੱਕ 79 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਿਤ ਕੀਤੇ ਗਏ ਹਨ। 30 ਬਿਰਦ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਜਮ੍ਹਾ ਕਰਵਾਇਆ ਗਿਆ ਹੈ। ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਟੀਮ ਭੇਜਣ ਅਤੇ ਇਥੇ ਆ ਕੇ ਚੈਕਿੰਗ ਕਰਵਾ ਲੈਣ। ਇਥੋਂ ਦੇ ਪਾਵਨ ਸਰੂਪਾਂ ਦਾ ਨਿਰੀਖਣ ਕਰਨ। ਸਾਡੇ ਕੋਲ ਸਿੱਟ ਦੇ ਮੈਂਬਰ ਆਉਂਦੇ ਰਹੇ ਹਨ, ਅਸੀਂ ਤਾਂ ਆਪ ਸਿੱਟ ਨੂੰ ਰਿਕਾਰਡ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੁਟੀਆ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
