2019 'ਚ ਵਿਰਾਟ ਦੇ ਸਾਹਮਣੇ 'ਵਿਰਾਟ ਚੁਣੌਤੀ' ਕੀ ਜਿਤਾ ਸਕਣਗੇ ਵਰਲਡ ਕੱਪ?

01/01/2019 1:35:05 PM

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ 'ਚ ਦੌੜਾਂ ਅਤੇ ਸੈਂਕੜਿਆਂ ਦੀ ਝੜੀ ਲਾਉਣ ਵਾਲੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਲਈ 2018 ਸਾਲ ਬੇਹੱਦ ਸ਼ਾਨਦਾਰ ਰਿਹਾ ਹੈ। ਹੁਣ ਨਵੇਂ ਸਾਲ 2019 ਦੀਆਂ ਚੁਣੌਤੀਆਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਹਨ। ਮੌਜੂਦਾ ਦੌਰ 'ਚ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ 'ਚ ਸ਼ੁਮਾਰ ਕੋਹਲੀ ਨੂੰ ਬੱਲੇਬਾਜ਼ ਦੇ ਤੌਰ 'ਤੇ ਹੀ ਨਹੀਂ ਸਗੋਂ ਕਪਤਾਨ ਦੇ ਤੌਰ 'ਤੇ ਵੱਡੀ ਚੁਣੌਤੀ ਤੋਂ ਗੁਜ਼ਰਨਾ ਹੋਵੇਗਾ। ਕੋਹਲੀ ਲਈ ਆਪਣੀ ਸ੍ਰੇਸ਼ਠਤਾ ਸਾਬਤ ਕਰਨ ਦਾ ਵੱਡਾ ਮੌਕਾ ਹੈ।
PunjabKesari
2019 'ਚ ਵਿਰਾਟ ਕੋਹਲੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਇੰਗਲੈਂਡ 'ਚ ਹੋਣ ਵਾਲਾ 50 ਓਵਰਾਂ ਦਾ ਕ੍ਰਿਕਟ ਵਰਲਡ ਕੱਪ। ਕੋਹਲੀ ਦੀ ਕਪਤਾਨੀ ਦੀ ਪ੍ਰੀਖਿਆ ਇਸੇ ਟੂਰਨਾਮੈਂਟ ਤੋਂ ਹੋਵੇਗੀ। 2019 ਵਰਲਡ ਕੱਪ ਹੀ ਕੋਹਲੀ ਦੀ ਕਪਤਾਨੀ ਦੀ ਦਸ਼ਾ ਅਤੇ ਦਿਸ਼ਾ ਤੈਅ ਕਰ ਸਕਦਾ ਹੈ। ਕੋਹਲੀ ਕੋਲ ਕਪਿਲ ਦੇਵ ਅਤੇ ਮਹਿੰਦਰ ਸਿੰਘ ਧੋਨੀ ਦੇ ਕਲੱਬ 'ਚ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਹੋਵੇਗਾ। 1983 'ਚ ਭਾਰਤ ਨੂੰ ਕਪਿਲ ਦੇਵ ਨੇ ਪਹਿਲੀ ਵਾਰ ਵਰਲਡ ਕੱਪ ਜਿਤਾਇਆ ਸੀ। ਉਸ ਦੇ ਠੀਕ 28 ਸਾਲਾਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਭਾਰਤ ਨੂੰ 2011 ਦਾ ਵਰਲਡ ਕੱਪ ਚੈਂਪੀਅਨ ਬਣਾਇਆ। ਹੁਣ ਅੱਠ ਸਾਲ ਬਾਅਦ ਵਿਰਾਟ ਕੋਹਲੀ 'ਤੇ ਭਾਰਤ ਨੂੰ ਤੀਜਾ ਵਰਲਡ ਕੱਪ ਜਿਤਾਉਣ ਦੀ ਜ਼ਿੰਮੇਵਾਰੀ ਹੈ।
PunjabKesari
ਵਿਰਾਟ ਕੋਹਲੀ ਆਪਣੀ ਹਮਲਾਵਰ ਖੇਡ ਲਈ ਜਾਣੇ ਜਾਂਦੇ ਹਨ। ਬੱਲੇਬਾਜ਼ੀ ਹੋਵੇ ਜਾਂ ਕਪਤਾਨੀ ਵਿਰਾਟ ਕੋਹਲੀ ਆਪਣਾ ਹਮਲਾਵਰ ਰੁਖ਼ ਬਰਕਰਾਰ ਰਖਦੇ ਹਨ ਅਤੇ ਉਹ ਆਪਣੀਆਂ ਭਾਵਨਾਵਾਂ ਲੁਕੋਂਦੇ ਨਹੀਂ। ਸਾਲ 2008 'ਚ ਅੰਡਰ 19 ਟੀਮ ਨੂੰ ਵਰਲਡ ਚੈਂਪੀਅਨ ਬਣਾਉਣ ਵਾਲੇ ਕਪਤਾਨ ਕੋਹਲੀ ਲਈ ਵਰਲਡ ਕੱਪ 2019 ਕਰੀਅਰ ਦਾ ਸਭ ਤੋਂ ਵੱਡਾ ਪੜਾਅ ਅਤੇ ਮੌਕਾ ਸਾਬਤ ਹੋਵੇਗਾ, ਜਿਸ ਦਾ ਉਨ੍ਹਾਂ ਨੇ ਸੁਪਨਾ ਦੇਖਿਆ ਹੋਵੇਗਾ। ਵਰਲਡ ਕੱਪ ਦਾ ਇੰਗਲੈਂਡ 'ਚ ਆਯੋਜਨ ਵਿਰਾਟ ਕੋਹਲੀ ਲਈ ਐਡਵਾਂਟੇਜ ਹੋ ਸਕਦਾ ਹੈ ਕਿਉਂਕਿ ਦੋ ਸਾਲ ਪਹਿਲੇ ਕੋਹਲੀ ਦੀ ਇਸੇ ਧਰਤੀ 'ਤੇ ਵਰਲਡ ਕੱਪ ਰਿਹਰਸਲ ਹੋ ਚੁੱਕੀ ਹੈ। 2017 'ਚ ਕੋਹਲੀ ਨੇ ਇੰਗਲੈਂਡ ਦੇ ਖਿਲਾਫ ਖੇਡੇ ਗਏ ਮਿੰਨੀ ਵਰਲਡ ਕੱਪ ਭਾਵ ਚੈਂਪੀਅਨਸ ਟਰਾਫੀ 'ਚ ਭਾਰਤ ਨੂੰ ਟੂਰਨਾਮੈਂਟ ਦੇ ਫਾਈਨਲ ਤਕ ਪਹੁੰਚਾਇਆ ਸੀ। ਪਰ ਇਸ ਵਾਰ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਭਾਰਤ ਨੂੰ ਚੈਂਪੀਅਨਸ ਟਰਾਫੀ 2017 ਦਾ ਉਪ ਜੇਤੂ ਬਣਾਉਣ ਵਾਲੇ ਕੋਹਲੀ ਇਸ ਵਾਰ ਭਾਰਤੀ ਟੀਮ ਨੂੰ ਵਰਲਡ ਕੱਪ ਜਿਤਾ ਦੇਣ।
PunjabKesari
ਇਸ ਸਾਲ ਇੰਗਲੈਂਡ 'ਚ ਵਰਲਡ ਕੱਪ 30 ਮਈ ਤੋਂ 14 ਜੁਲਾਈ ਤਕ ਖੇਡਿਆ ਜਾਵੇਗਾ। ਇਸ ਦੌਰਾਨ ਉੱਥੇ ਕਾਫੀ ਗਰਮੀ ਹੋਵੇਗੀ ਜਿਸ ਕਰਕੇ ਇੰਗਲੈਂਡ ਦੇ ਹਾਲਾਤ ਭਾਰਤ ਨੂੰ ਰਾਸ ਆਉਣਗੇ। ਅਜਿਹੇ 'ਚ ਵਿਰਾਟ ਬ੍ਰਿਗੇਡ ਕੋਲ ਚੰਗਾ ਮੌਕਾ ਹੋਵੇਗਾ। ਭਾਰਤੀ ਟੀਮ ਕਾਫੀ ਸੰਤੁਲਿਤ ਨਜ਼ਰ ਆ ਰਹੀ ਹੈ ਪਰ ਉਸ ਦੇ ਸਾਹਮਣੇ ਵਰਲਡ ਕੱਪ 'ਚ ਮੇਜ਼ਬਾਨ ਇੰਗਲੈਂਡ, ਆਸਟਰੇਲੀਆ, ਸਾਊਥ ਅਫਰੀਕਾ ਅਤੇ ਪਾਕਿਸਤਾਨ ਜਿਹੀਆਂ ਟੀਮਾਂ ਦੀ ਚੁਣੌਤੀ ਹੋਵੇਗੀ। ਜੇਕਰ ਵਿਰਾਟ ਬ੍ਰਿਗੇਡ ਦੋ ਸਾਲ ਪਹਿਲਾਂ ਚੈਂਪੀਅਨਸ ਟਰਾਫੀ ਦੇ ਕੀਤੇ ਪ੍ਰਦਰਸ਼ਨ ਨੂੰ ਦੁਹਰਾਉਣ 'ਚ ਕਾਮਯਾਬ ਹੁੰਦੀ ਹੈ ਤਾਂ ਭਾਰਤ ਨੂੰ ਵਰਲਡ ਕੱਪ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ।
PunjabKesari
ਭਾਰਤੀ ਟੀਮ ਕੋਲ ਕਪਤਾਨ ਵਿਰਾਟ ਕੋਹਲੀ ਸਣੇ ਰੋਹਿਤ ਸ਼ਰਮਾ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਸ਼ਿਖਰ ਧਵਨ, ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ ਜਿਹੇ ਸਟਾਰ ਖਿਡਾਰੀ ਹਨ। ਅਜਿਹੇ 'ਚ ਬਾਕੀ ਟੀਮਾਂ 'ਤੇ ਉਸ ਦਾ ਪਲੜਾ ਭਾਰੀ ਹੋਵੇਗਾ। ਵਰਲਡ ਕੱਪ ਦੇ ਇਤਿਹਾਸ 'ਚ ਰਿਕਾਰਡ 5 ਵਾਰ ਖਿਤਾਬ ਆਸਟਰੇਲੀਆ ਨੇ ਜਿੱਤਿਆ ਹੈ। ਆਸਟਰੇਲੀਆ ਦੇ ਬਾਅਦ ਵਰਲਡ ਕੱਪ ਦੀਆਂ ਕਾਮਯਾਬ ਟੀਮਾਂ ਦੀ ਗੱਲ ਕਰੀਏ ਤਾਂ ਉਸ 'ਚ 2-2 ਖਿਤਾਬ ਦੇ ਨਾਲ ਸੰਯੁਕਤ ਤੌਰ 'ਤੇ ਭਾਰਤ ਅਤੇ ਵੈਸਟਇੰਡੀਜ਼ ਦੇ ਨਾਂ ਸ਼ਾਮਲ ਹਨ। ਭਾਰਤ ਟੀਮ ਜੇਕਰ 2019 ਦਾ ਵਰਲਡ ਕੱਪ ਜਿੱਤ ਲੈਂਦੀ ਹੈ, ਤਾਂ ਉਹ ਤਿੰਨ ਖਿਤਾਬ ਦੇ ਨਾਲ ਆਸਟਰੇਲੀਆ ਦੇ ਬਾਅਦ ਦੂਜੀ ਸਭ ਤੋਂ ਕਾਮਯਾਬ ਟੀਮ ਬਣ ਜਾਵੇਗੀ।


Tarsem Singh

Content Editor

Related News