ਕੋਹਲੀ ਨੇ ਸ਼ੇਅਰ ਕੀਤੀ ਵੇਟਲਿਫਟਿੰਗ ਦੀ ਹੈਰਾਨ ਕਰ ਦੇਣ ਵਾਲੀ ਵੀਡੀਓ, ਡਿਵਿਲੀਅਰਸ ਨੇ ਕੀਤੀ ਸ਼ਲਾਘਾ

05/20/2020 11:07:12 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਾਕਡਾਊਨ ਦੇ ਬਾਵਜੂਦ ਆਪਣੇ ਆਪ ਨੂੰ ਫਿੱਟ ਰੱਖਣ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਕੋਹਲੀ ਨੇ ਆਪਣੇ ਘਰ ਦੇ ਜਿਮ ’ਚ ਵੇਟਲਿਫਟਿੰਗ ਟ੍ਰੇਨਿੰਗ ਜਾਰੀ ਰੱਖੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਵੇਟਲਿਫਟਿੰਗ ਐਕਸਰਸਾਇਜ਼ ਕਰਨ ਦੀ ਸ਼ਾਨਦਾਰ ਵੀਡੀਓ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ, ਜਿਸ ਦੇ ਨਾਲ ਕਈ ਲੋਕ ਹੈਰਾਨ ਰਹਿ ਗਏ ਅਤੇ ਕੋਹਲੀ ਦੀ ਰੱਜ ਕੇ ਸ਼ਲ਼ਾਘਾ ਕੀਤੀ।

PunjabKesari

ਕੋਹਲੀ ਨੇ ਵੇਟਲਿਫਟਿੰਗ ਦੀ ਇਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿੱਖਿਆ, 'ਇਸ ਤੋਂ ਕਮਾਓ, ਇਸ ਤੋਂ ਮੰਗੋ ਨਾ'। ਮੌਜੂਦਾ ਸਮੇਂ ’ਚ ਟੀਮ ਇੰਡੀਆ ਦੇ ਕਪਤਾਨ ਕੋਹਲੀ ਦੀ ਫਿਟਨੈੱਸ ਤੋਂ ਸਾਰੇ ਪ੍ਰੇਰਿਤ ਹਨ। ਕੋਹਲੀ ਦੀ ਇਸ ਵੀਡੀਓ ਦੀ ਫੈਨਜ਼ ਨੇ ਰੱਜ ਕੇ ਸ਼ਲਾਘਾ ਕੀਤੀ। ਤਾਂ ਉਥੇ ਹੀ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਏ. ਬੀ. ਡਿਵਿਲੀਅਰਸ ਨੇ ਆਪਣੇ ਕੁਮੈਂਟ ਤੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

 
 
 
 
 
 
 
 
 
 
 
 
 
 

Earn it. Don't demand it.

A post shared by Virat Kohli (@virat.kohli) on May 19, 2020 at 8:36am PDT

ਡਿਵਿਲੀਅਰਸ ਨੇ ਕੀਤੀ ਕੋਹਲੀ ਦੀ ਖਾਸ ਕੁਮੈਂਟ ਦੇ ਨਾਲ ਤਰੀਫ
ਆਈ. ਪੀ. ਐੱਲ ਫੈ੍ਰਂਚਾਇਜ਼ੀ ਕੋਹਲੀ ਦੀ ਟੀਮ ’ਚ ਰਾਇਲ ਚੈਲੇਂਜਰਜ਼ ਬੈਂਗਲੁਰੂ ’ਚ ਇਕੱਠੇ ਖੇਡਣ ਵਾਲੇ ਦੱਖਣੀ ਅਫਰੀਕਾ ਦੇ ਸਾਥੀ ਖਿਡਾਰੀ ਡਿਵਿਲੀਅਰਸ ਨੇ ਵੀ ਇਸ ਕੋਹਲੀ ਦੀ ਰੱਜ ਕੇ ਸ਼ਲਾਘਾ ਕੀਤੀ। ਡਿਵਿਲੀਅਰਸ ਨੇ ਕੁੁਮੈਂਟ ਸੈਕਸ਼ਨ ’ਚ ਫਲਸ਼ਡ ਫੇਸ, ਥੰਪਜ਼ ਅੱਪ ਅਤੇ ਫਲੇਕਸਿਡ ਬਾਇਸੇਪਸ ਦੀ ਈਮੋਜੀ ਦੇ ਨਾਲ ਇਸ ਵੀਡੀਓ ਦੀ ਸ਼ਲਾਘਾ ਕੀਤੀ। PunjabKesariਆਰ. ਸੀ. ਬੀ. ਫੈਨਜ਼ ਵਿਚਾਲੇ ਕੋਹਲੀ ਅਤੇ ਡਿਵਿਲੀਅਰਸ ਦੀ ਲੋਕਪ੍ਰਿਅਤਾ ਜ਼ਬਰਦਸਤ ਹੈ। ਡਿਵਿਲੀਅਰਸ ਤੋਂ ਇਲਾਵਾ ਭਾਰਤੀ ਕ੍ਰਿਕਟਰ ਅਨੂਭਵੀ ਗੇਂਦਬਾਜ਼ ਹਰਭਜਨ ਸਿੰਘ ਨੇ ਵੀ ਕੋਹਲੀ ਦੀ ਇਸ ਵੀਡੀਓ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਕੋਰੋਨਾ ਵਾਇਰਸ ਦੇ ਕਾਰਨ ਕੋਹਲੀ ਇਸ ਸਮੇਂ ਮੁੰਬਈ ’ਚ ਹੀ ਫਸੇ ਹੋਏ ਹਨ। ਲਾਕਡਾਊਨ ਦੇ ਤਹਿਤ ਕੋਹਲੀ ਨੇ ਕਈ ਫੋੋਟੋਜ਼ ਅਤੇ ਵੀਡੀਓਜ਼ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ।

PunjabKesari

ਡਿਵਿਲੀਅਰਸ ਨੇ ਕਿਹਾ ਕਿ ਉਹ ਆਰ. ਸੀ. ਬੀ. ਲਈ ਖੇਡਣ ਦਾ ਸੱਚ ’ਚ ਕਾਫ਼ੀ ਅਨੰਦ ਲੈਂਦੇ ਹਨ ਅਤੇ ਉਨ੍ਹਾਂ ਨੇ ਕੋਹਲੀ ਦੇ ਨਾਲ ਇਕ ਅਜਿਹੀ ਦੋਸਤੀ ਕਾਇਮ ਹੈ ਜਿਨੂੰ ਉਹ ਕਦੇ ਤੋੜਨਾ ਨਹੀਂ ਚਾਹੁੰਦੇ ਹਨ।


Davinder Singh

Content Editor

Related News