ਟੀ-20 ਵਰਲਡ ਕੱਪ ’ਚੋਂ ਬਾਹਰ ਹੋ ਸਕਦੇ ਨੇ ਵਿਰਾਟ ਕੋਹਲੀ! ਸਿਰਫ਼ IPL ਆਖਰੀ ਮੌਕਾ, ਜਾਣੋ ਵਜ੍ਹਾ
Wednesday, Mar 13, 2024 - 05:46 AM (IST)
ਸਪੋਰਟਸ ਡੈਸਕ– ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਲਈ ਚੁਣੀ ਗਈ ਭਾਰਤੀ ਟੀਮ ’ਚੋਂ ਬਾਹਰ ਹੋ ਸਕਦੇ ਹਨ। ‘ਦਿ ਟੈਲੀਗ੍ਰਾਫ’ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਚੋਣਕਾਰਾਂ ਤੇ ਟੀਮ ਪ੍ਰਬੰਧਨ ਨੇ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ ਟੀਮ ਤੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ।
ਇੰਡੀਅਨ ਪ੍ਰੀਮੀਅਰ ਲੀਗ ਦਾ ਮੌਜੂਦਾ ਸੀਜ਼ਨ ਇਸ 35 ਸਾਲਾ ਭਾਰਤੀ ਬੱਲੇਬਾਜ਼ ਲਈ ਆਖਰੀ ਮੌਕਾ ਹੈ, ਜੇਕਰ ਉਹ ਇਸ ਸੀਜ਼ਨ ’ਚ ਬਿਹਤਰ ਪ੍ਰਦਰਸ਼ਨ ਕਰਨ ’ਚ ਕਾਮਯਾਬ ਰਹਿੰਦਾ ਹੈ ਤਾਂ ਉਸ ਨੂੰ ਟੀਮ ’ਚ ਰੱਖਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਉਹ ਪਿਛਲੇ 2 ਮਹੀਨਿਆਂ ਤੋਂ ਬ੍ਰੇਕ ’ਤੇ ਹਨ। ਕੋਹਲੀ ਨੇ ਟੀ-20 ਵਿਸ਼ਵ ਕੱਪ ’ਚ 131.30 ਦੀ ਸਟ੍ਰਾਈਕ ਰੇਟ ਨਾਲ 1141 ਦੌੜਾਂ ਬਣਾਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਘਰੇਲੂ ਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਨੂੰ ਮਿਲੀ ਵੱਡੀ ਰਾਹਤ, ਇਸ ਮਾਮਲੇ ’ਚ ਸਰਕਾਰ ਨੇ ਅੱਧੀ ਕੀਤੀ ਫੀਸ
ਕੋਹਲੀ ਦੀ ਸਥਿਤੀ ’ਚ ਸੂਰਿਆਕੁਮਾਰ ਯਾਦਵ, ਸ਼ੁਭਮਨ ਗਿੱਲ ਤੇ ਰਿੰਕੂ ਸਿੰਘ ਵਰਗੇ ਬੱਲੇਬਾਜ਼ ਉਸ ਦੀ ਜਗ੍ਹਾ ਲੈ ਸਕਦੇ ਹਨ।
ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਸਨ
ਵਿਰਾਟ ਕੋਹਲੀ ਹਾਲ ਹੀ ’ਚ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ’ਚ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ। ਸੀਰੀਜ਼ ਤੋਂ ਪਹਿਲਾਂ ਹੀ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਰਾਸ਼ਟਰੀ ਡਿਊਟੀ ਤੋਂ ਛੁੱਟੀ ਲੈ ਲਈ ਸੀ। ਵਿਰਾਟ ਕੋਹਲੀ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 17 ਜਨਵਰੀ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਖੇਡਿਆ ਸੀ।
ਸ਼ਾਹ ਨੇ ਕਿਹਾ ਸੀ– ‘ਕੋਹਲੀ ਦੀ ਭੂਮਿਕਾ ਤੈਅ ਕਰਨਗੇ’
ਕੁਝ ਦਿਨ ਪਹਿਲਾਂ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਇਕ ਪ੍ਰੋਗਰਾਮ ’ਚ ਕਿਹਾ ਸੀ ਕਿ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਆਉਣ ਵਾਲੇ ਸਮੇਂ ’ਚ ਉਹ ਵਿਰਾਟ ਕੋਹਲੀ ਦੀ ਭੂਮਿਕਾ ਤੈਅ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।