ਵਿਰਾਟ ਕੋਹਲੀ ਨੇ ਧੋਨੀ ਨੂੰ ਛੱਡਿਆ ਪਿੱਛੇ, ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
Thursday, Feb 25, 2021 - 09:59 PM (IST)
ਅਹਿਮਦਾਬਾਦ- ਭਾਰਤ ਨੇ ਵੀਰਵਾਰ ਡੇਅ-ਨਾਈਟ ਤੀਜੇ ਟੈਸਟ ਕ੍ਰਿਕਟ ਮੈਚ 'ਚ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਤੇ ਵਿਰਾਟ ਕੋਹਲੀ ਨੇ ਕਪਤਾਨ ਦੇ ਰੂਪ 'ਚ ਘਰੇਲੂ ਧਰਤੀ 'ਤੇ ਸਭ ਤੋਂ ਜ਼ਿਆਦਾ ਟੈਸਟ ਜਿੱਤਣ ਦੇ ਮਾਮਲੇ 'ਚ ਮਹਿੰਦਰ ਸਿੰਘ ਧੋਨੀ ਦੇ ਰਿਕਾਰਡ ਨੂੰ ਤੋੜ ਦਿੱਤਾ। ਕੋਹਲੀ ਦੀ ਕਪਤਾਨੀ 'ਚ ਭਾਰਤ ਨੇ ਆਪਣੀ ਧਰਤੀ 'ਤੇ ਜੋ 29 ਟੈਸਟ ਮੈਚ ਖੇਡੇ ਹਨ ਉਨ੍ਹਾਂ 'ਚੋਂ 22 'ਚ ਜਿੱਤ ਮਿਲੀ ਹੈ। ਧੋਨੀ ਦੀ ਅਗਵਾਈ 'ਚ ਭਾਰਤ ਨੇ ਘਰੇਲੂ ਧਰਤੀ 'ਤੇ 30 ਟੈਸਟ ਮੈਚਾਂ 'ਚ 21 ਜਿੱਤ ਹਾਸਲ ਕੀਤੀ ਸੀ। ਕੋਹਲੀ 35 ਜਿੱਤ ਦੇ ਨਾਲ ਪਹਿਲਾਂ ਹੀ ਭਾਰਤ ਦੇ ਸਭ ਤੋਂ ਸਫਲ ਕਪਤਾਨ ਹਨ। ਧੋਨੀ ਦੀ ਅਗਵਾਈ 'ਚ ਭਾਰਤ ਨੇ ਕੁੱਲ 27 ਟੈਸਟ ਮੈਚਾਂ 'ਚ ਜਿੱਤ ਦਰਜ ਕੀਤੀ। ਉਸ ਤੋਂ ਬਾਅਦ ਸੌਰਵ ਗਾਂਗੁਲੀ (21 ਜਿੱਤ) ਤੇ ਮੁਹੰਮਦ ਅਜ਼ਹਰੂਦੀਨ (14 ਜਿੱਤ) ਦਾ ਨੰਬਰ ਆਉਂਦਾ ਹੈ।
ਇਹ ਖ਼ਬਰ ਪੜ੍ਹੋ- ਟੈਸਟ 'ਚ ਸਭ ਤੋਂ ਤੇਜ਼ 400 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣੇ ਅਸ਼ਵਿਨ, ਦੇਖੋ ਰਿਕਾਰਡ
ਭਾਰਤ ਟੈਸਟ ਕਪਤਾਨ ਵਲੋਂ 10 ਵਿਕਟਾਂ ਨਾਲ ਸਭ ਤੋਂ ਜ਼ਿਆਦਾ ਜਿੱਤ
2- ਵਿਰਾਟ ਕੋਹਲੀ
2- ਸੌਰਵ ਗਾਂਗੁਲੀ
2- ਧੋਨੀ
ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
ਧਰੇਲੂ ਧਰਤੀ 'ਤੇ ਇਕ ਕਪਤਾਨ ਵਲੋਂ ਸਭ ਤੋਂ ਜ਼ਿਆਦਾ ਜਿੱਤ
30- ਗ੍ਰੀਮ ਸਮਿਥ
29- ਰਿਕੀ ਪੋਂਟਿੰਗ
22- ਵਿਰਾਟ ਕੋਹਲੀ
22- ਸਟੀਵ ਵਾਂ
21- ਧੋਨੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।