ਵਿਰਾਟ ਨੇ ਸਾਂਝੀ ਕੀਤੀ ਜਲਦ ਪਿਤਾ ਬਣਨ ਦੀ ਖੁਸ਼ੀ, ਇਸ ਕ੍ਰਿਕਟਰ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਵਾਣੀ

Thursday, Aug 27, 2020 - 06:01 PM (IST)

ਵਿਰਾਟ ਨੇ ਸਾਂਝੀ ਕੀਤੀ ਜਲਦ ਪਿਤਾ ਬਣਨ ਦੀ ਖੁਸ਼ੀ, ਇਸ ਕ੍ਰਿਕਟਰ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਵਾਣੀ

ਸਪੋਰਟਸ ਡੈਸਕ : ਕ੍ਰਿਕਟਰ ਵਿਰਾਟ ਕੋਹਲੀ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਜਿਵੇਂ ਹੀ ਆਪਣੇ ਪ੍ਰਸ਼ੰਸਕਾਂ ਨਾਲ ਜਲਦ ਪਿਤਾ ਬਣਨ ਦੀ ਖੁਸ਼ੀ ਸਾਂਝੀ ਕੀਤੀ। ਇਸ ਦੇ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਜ਼ਾਰੀ ਹੋ ਗਿਆ। ਉਥੇ ਹੀ ਇੰਗਲੈਂਡ ਦੇ ਕ੍ਰਿਕਟਰ ਜੋਫਰਾ ਆਰਚਰ ਦਾ ਇਕ ਪੁਰਾਣਾ ਟਵੀਟ ਵੀ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਲੋਕ ਇਸ ਨੂੰ ਵਿਰਾਟ ਅਤੇ ਅਨੁਸ਼ਕਾ ਦੇ ਘਰ ਆਉਣ ਵਾਲੀ ਖੁਸ਼ੀ ਨਾਲ ਜੋੜਕੇ ਵੇਖ ਰਹੇ ਹਨ।

ਇਹ ਵੀ ਪੜ੍ਹੋ: ਕ੍ਰਿਕਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ

ਆਰਚਰ ਨਾ ਸਿਰਫ਼ ਆਪਣੇ ਖੇਡ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ, ਸਗੋਂ ਉਨ੍ਹਾਂ ਦੇ ਟਵੀਟ ਵੀ ਸੁਰਖੀਆਂ ਬਟੋਰਦੇ ਰਹਿੰਦੇ ਹਨ ਅਤੇ ਇਸ ਵਾਰ ਆਰਚਰ ਦਾ ਜੋ ਟਵੀਟ ਵਾਇਰਲ ਹੋ ਰਿਹਾ ਹੈ ਕਿ ਉਸ 'ਤੇ ਸਿਰਫ਼ 5 ਜਨਵਰੀ ਲਿਖਿਆ ਹੈ। ਦਰਅਸਲ ਵਿਰਾਟ ਅਤੇ ਅਨੁਸ਼ਕਾ ਨੇ ਆਪਣੇ ਘਰ ਨਵਾਂ ਮਹਿਮਾਨ ਆਉਣ ਦਾ ਸਮਾਂ ਵੀ ਜਨਵਰੀ ਹੀ ਦੱਸਿਆ ਹੈ। ਵਿਰਾਟ ਅਤੇ ਅਨੁਸ਼ਕਾ ਨੇ ਟਵੀਟ ਕਰ ਕਿਹਾ ਕਿ ਜਨਵਰੀ 2021 ਵਿਚ ਉਹ 2 ਤੋਂ 3 ਹੋ ਜਾਣਗੇ।ਲੋਕ ਸੋਸ਼ਲ ਮੀਡੀਆ 'ਤੇ ਕਹਿ ਰਹੇ ਹਨ ਕਿ ਇਹ ਆਰਚਰ ਵੱਲੋਂ ਕੀਤੀ ਗਈ ਇਕ ਭਵਿੱਖਵਾਣੀ ਹੈ।

 

 


ਇਸ ਦੌਰਾਨ ਲੋਕਾਂ ਨੇ ਆਰਚਰ ਦੇ 1 ਜਨਵਰੀ 2015 ਵਿਚ ਕੀਤੇ ਗਏ ਟਵੀਟ ਨੂੰ ਵਾਇਰਲ ਕਰਣਾ ਸ਼ੁਰੂ ਕਰ ਦਿੱਤਾ। ਇਸ ਟਵੀਟ ਵਿਚ ਆਰਚਰ ਨੇ ਬਸ 'January 5th...''!' ਲਿਖਿਆ ਹੋਇਆ ਸੀ। ਹਾਲਾਂਕਿ 5 ਸਾਲ ਪੁਰਾਣੇ ਇਸ ਟਵੀਟ ਦਾ ਅਨੁਸ਼ਕਾ ਦੀ ਪ੍ਰੈਗਨੈਂਸੀ ਦੀ ਖ਼ਬਰ ਨਾਲ ਕੋਈ ਸਬੰਧ ਨਹੀਂ ਹੈ ਪਰ ਪ੍ਰਸ਼ਸੰਕਾਂ ਨੇ ਇਸ ਵਿਚ ਵੀ ਕੁਨੈਕਸ਼ਨ ਲੱਭਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਨੇ ਸਾਂਝੀ ਕੀਤੀ ਬੇਟੇ ਦੀ ਤਸਵੀਰ, ਲਿਖਿਆ- ਜੈਸਾ ਬਾਪ, ਵੈਸਾ ਬੇਟਾ


author

cherry

Content Editor

Related News