ਤੇਂਦੁਲਕਰ ਅੱਗੇ ਝੁਕੇ, ਪਤਨੀ ਨੂੰ ਦਿੱਤੀ 'ਫਲਾਇੰਗ ਕਿੱਸ', ਕਿੰਗ ਕੋਹਲੀ ਨੇ ਇੰਝ ਮਨਾਇਆ 50ਵੇਂ ਸੈਂਕੜੇ ਦਾ ਜਸ਼ਨ

Wednesday, Nov 15, 2023 - 08:45 PM (IST)

ਤੇਂਦੁਲਕਰ ਅੱਗੇ ਝੁਕੇ, ਪਤਨੀ ਨੂੰ ਦਿੱਤੀ 'ਫਲਾਇੰਗ ਕਿੱਸ', ਕਿੰਗ ਕੋਹਲੀ ਨੇ ਇੰਝ ਮਨਾਇਆ 50ਵੇਂ ਸੈਂਕੜੇ ਦਾ ਜਸ਼ਨ

ਸਪੋਰਟਸ ਡੈਸਕ- ਨਿਊਜ਼ੀਲੈਂਡ ਵਿਰੁੱਧ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਵਿਰਾਟ ਕੋਹਲੀ ਨੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਜੜਿਆ। ਕੋਹਲੀ ਨੇ 113 ਗੇਂਦਾਂ 'ਚ 117 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਸਭ ਤੋਂ ਜ਼ਿਆਦਾ ਵਨਡੇ ਸੈਂਕੜਿਆਂ ਦਾ ਇਤਿਹਾਸਿਕ ਰਿਕਾਰਡ ਤੋੜ ਦਿੱਤਾ। ਉਹ ਇਹ ਪ੍ਰਾਪਤੀ ਹਾਸਿਲ ਕਰਨ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣੇ। 

ਕੋਹਲੀ ਨੇ ਸਚਿਨ ਨੂੰ ਝੁਕ ਕੇ ਕੀਤਾ ਨਮਨ

ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ 'ਚ 463 ਵਨਡੇ ਮੈਚ ਖੇਡੇ, ਜਿਸ ਦੀਆਂ 452 ਪਾਰੀਆਂ 'ਚ 44.83 ਦੀ ਔਸਤ ਨਾਲ 18426 ਦੌੜਾਂ ਬਣਾਈਆਂ। ਉਨ੍ਹਾਂ ਨੇਕੁੱਲ 49 ਵਨਡੇ ਸੈਂਕੜੇ ਲਗਾਏ। ਦੂਜੇ ਪਾਸੇ ਕੋਹਲੀ ਨੇ ਆਪਣੇ ਕਰੀਅਰ ਦੀ 279ਵੀਂ ਵਨਡੇ ਪਾਰੀ 'ਚ ਇਹ ਪ੍ਰਾਪਤੀ ਹਾਸਿਲ ਕੀਤੀ। ਸੈਂਕੜੇ ਤੋਂ ਬਾਅਦ ਕੋਹਲੀ ਨੇ ਸਿਰ ਝੁਕਾ ਕੇ ਸਚਿਨ ਅੱਗੇ ਨਤਮਸਕ ਹੋਏ। 

 

 
 
 
 
 
 
 
 
 
 
 
 
 
 
 
 

A post shared by ICC (@icc)

ਕੋਹਲੀ ਨੇ ਪਤਨੀ ਅਨੁਸ਼ਕਾ ਨੂੰ ਦਿੱਤੀ 'ਫਲਾਇੰਗ ਕਿੱਸ'

ਸਚਿਨ ਅੱਗੇ ਨਤਮਸਤਕ ਹੋਣ ਤੋਂ ਬਾਅਦ ਕੋਹਲੀ ਨੇ ਆਪਣੀ ਪਤਨੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ 'ਫਲਾਇੰਗ ਕਿੱਸ' ਦਿੱਤੀ। ਇਸ ਦੌਰਾਨ ਅਨੁਸ਼ਕਾ ਨੇ ਵੀ ਬਦਲੇ 'ਚ ਕੋਹਲੀ 'ਤੇ ਪਿਆਰ ਲੁਟਾਉਂਦੇ ਹੋਏ 'ਫਲਾਇੰਗ ਕਿੱਸ' ਦਿੱਤੀ। ਸੈਂਕੜੇ ਤੋਂ ਬਾਅਦ ਕੋਹਲੀ ਦੇ ਇਹ ਰਿਐਕਸ਼ਨ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। 


author

Rakesh

Content Editor

Related News