ਕੋਹਲੀ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਦੀ ਮਾਂ ਦੇ ਇਲਾਜ ਲਈ ਆਏ ਅੱਗੇ, ਦਿੱਤੇ ਇੰਨੇ ਲੱਖ ਰੁਪਏ
Wednesday, May 19, 2021 - 08:37 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਮਿਲ ਕੇ ਹਾਲ ਹੀ ’ਚ ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਕਰਨ ਲਈ ਇਕ ਸੰਸਥਾ ਲਈ ਪੈਸੇ ਇਕੱਠੇ ਕਰਨ ਲਈ ਮੁੁਹਿੰਮ ਚਲਾਈ ਸੀ। ਇਸ ਮੁਹਿੰਮ ਦੇ ਤਹਿਤ 11 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ ਜਿਸ ’ਚ ਕੋਹਲੀ ਨੇ ਖ਼ੁਦ 2 ਕਰੋੜ ਰੁਪਏ ਦਾਨ ਦਿੱਤੇ ਸਨ। ਹੁਣ ਕੋਹਲੀ ਇਕ ਵਾਰ ਫ਼ਿਰ ਮਦਦ ਲਈ ਅੱਗੇ ਆਏ ਹਨ ਤੇ ਇਸ ਵਾਰ ਉਨ੍ਹਾਂ ਨੇ ਸਾਬਕਾ ਮਹਿਲਾ ਕ੍ਰਿਕਟਰ ਸ਼੍ਰਾਵੰਥੀ ਨਾਇਡੂ ਦੀ ਮਾਤਾ ਦੇ ਇਲਾਜ ਲਈ ਮਦਦ ਕੀਤੀ ਹੈ। ਸ਼੍ਰਾਵੰਥੀ ਦੀ ਮਾਂ ਦੀ ਹਾਲਤ ਨਾਜ਼ੁਕ ਹੈ ਤੇ ਉਹ ਆਈ. ਸੀ. ਯੂ. ’ਚ ਹੈ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ਦੌਰਾਨ ਸਹਿਵਾਗ ਨੇ ਸ਼ੁਰੂ ਕੀਤਾ ਆਕਸੀਜਨ ਕੰਨਸਟ੍ਰੇਟਰ ਬੈਂਕ, ਨੰਬਰ ਕੀਤਾ ਸ਼ੇਅਰ
ਰਿਪੋਰਟ ਮੁਤਾਬਕ ਸ਼੍ਰਾਵੰਥੀ ਆਪਣੇ ਮਾਤਾ-ਪਿਤਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਉਨ੍ਹਾਂ ਦੇ ਇਲਾਜ ’ਤੇ 16 ਲੱਖ ਰੁਪਏ ਖ਼ਰਚ ਕਰ ਚੁੱਕੀ ਹੈ। ਇਸ ਦੇ ਲਈ ਉਨ੍ਹਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.), ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਤੇ ਦੂਜੀਆਂ ਐਸੋਸੀਏਸ਼ਨਸ ਤੋਂ ਵੀ ਆਰਥਿਕ ਮਦਦ ਦੀ ਗੁਹਾਰ ਲਾਈ ਹੈ। ਬੀ. ਸੀ. ਸੀ. ਆਈ. ਦੱਖਣੀ ਖੇਤਰ ਦੀ ਸਾਬਕਾ ਸੰਯੋਜਕ (ਮਹਿਲਾ ਕ੍ਰਿਕਟ) ਤੇ ਬੀ. ਸੀ. ਸੀ. ਆਈ. ਦੇ ਸਾਬਕਾ ਪ੍ਰਧਾਨ ਐੱਨ. ਸ਼ਿਵਲਾਲ ਯਾਦਵ ਦੀ ਭੈਣ ਵਿਦਿਆ ਯਾਦਵ ਨੇ ਕੋਹਲੀ ਤੋਂ ਸ਼ਾਵੰਥੀ ਲਈ ਮਦਦ ਮੰਗੀ ਸੀ ਜਿਸ ’ਤੇ ਕੋਹਲੀ ਨੇ 6.77 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਹੈ।
ਇਹ ਵੀ ਪੜ੍ਹੋ : IPL 2021 ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਇੰਗਲੈਂਡ ’ਚ ਖੇਡੇ ਜਾ ਸਕਦੇ ਹਨ ਬਾਕੀ ਬਚੇ ਹੋਏ ਮੈਚ
ਇਸ ਤੋਂ ਪਹਿਲਾਂ ਸ਼੍ਰਾਵੰਥੀ ਦੀ ਮਦਦ ਲਈ ਭਾਰਤੀ ਫ਼ੀਲਡਿੰਗ ਕੋਚ ਆਰ. ਸ਼੍ਰੀਧਰ ਨੇ ਇੰਸਟਾਗ੍ਰਾਮ ’ਤੇ ਇਕ ਸਟੋਰੀ ਸ਼ੇਅਰ ਕਰਦੇ ਹੋਏ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਸ਼੍ਰਾਵੰਥੀ ਭਾਰਤ ਲਈ ਇਕ ਟੈਸਟ, 4 ਵਨ-ਡੇ ਤੇ 6 ਟੀ-20 ਕੌਮਾਂਤਰੀ ਮੈਚ ਖੇਡ ਚੁੱਕੀ ਹੈ ਤੇ ਉਨ੍ਹਾਂ ਨੇ ਕ੍ਰਮਵਾਰ ਦੋ, ਇਕ ਤੇ ਨੌ ਵਿਕਟਾਂ ਆਪਣੇ ਨਾਂ ਕੀਤੀਆਂ ਸਨ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।