ਟੈਸਟ ਕ੍ਰਿਕਟ ਪ੍ਰਤੀ ਕੋਹਲੀ ਦੇ ਲਗਾਅ ਬਾਰੇ ਕੋਚ ਸ਼ਾਸਤਰੀ ਨੇ ਦਿੱਤਾ ਇਹ ਬਿਆਨ

Thursday, Jan 02, 2020 - 09:35 AM (IST)

ਟੈਸਟ ਕ੍ਰਿਕਟ ਪ੍ਰਤੀ ਕੋਹਲੀ ਦੇ ਲਗਾਅ ਬਾਰੇ ਕੋਚ ਸ਼ਾਸਤਰੀ ਨੇ ਦਿੱਤਾ ਇਹ ਬਿਆਨ

ਸਪੋਰਟਸ ਡੈਸਕ— ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਦੇ ਮਾਰਗਦਰਸ਼ਨ ਵਿਚ ਭਾਰਤੀ ਟੀਮ ਨੇ ਆਪਣੇ ਟੀਚੇ ਤੈਅ ਕਰ ਲਏ ਹਨ। ਖੇਡ ਦਾ ਲੰਬਾ ਫਾਰਮੈਟ ਮਤਲਬ ਕਿ ਟੈਸਟ ਇਨ੍ਹਾਂ ਦੋਵਾਂ ਦੇ ਦਿਲ ਦੇ ਨੇੜੇ ਹੈ, ਨਾਲ ਹੀ ਵਿਦੇਸ਼ੀ ਜ਼ਮੀਨ 'ਤੇ ਜਿੱਤਣਾ ਵੀ ਟੀਚਿਆਂ ਦੀ ਸੂਚੀ ਵਿਚ ਹੈ। ਟੈਸਟ ਕ੍ਰਿਕਟ ਨਾਲ ਕੋਹਲੀ ਦੇ ਪਿਆਰ ਨੂੰ ਲੈ ਕੇ ਸ਼ਾਸਤਰੀ ਨੇ ਕਿਹਾ ਕਿ ਉਹ ਟੈਸਟ ਕ੍ਰਿਕਟ ਨੂੰ ਪਸੰਦ ਕਰਦਾ ਹੈ ਤੇ ਇਸ ਦਾ ਮਜ਼ਾ ਲੈਂਦਾ ਹੈ। ਇਸ ਲਈ ਜਦ ਕੋਈ ਬੱਚਾ ਇਹ ਦੇਖੇਗਾ ਕਿ ਇਕ ਸੁਪਰ ਸਟਾਰ ਟੈਸਟ ਨੂੰ ਪਸੰਦ ਕਰਦਾ ਹੈ ਤਾਂ ਉਹ ਉਸ ਦੇ ਰਾਹ 'ਤੇ ਚੱਲਣਾ ਚਾਹੇਗਾ। ਭਾਵੇਂ ਉਹ ਭਾਰਤੀ ਹੋਵੇ ਜਾਂ ਇੰਗਲੈਂਡ, ਆਸਟ੍ਰੇਲੀਆ, ਪਾਕਿਸਤਾਨ ਜਾਂ ਸ੍ਰੀਲੰਕਾ ਦਾ ਹੋਵੇ।

ਭਾਰਤ ਨੇ ਹੁਣ ਨਵੇਂ ਸਾਲ ਵਿਚ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ ਤੇ ਕੋਚ ਨੂੰ ਲਗਦਾ ਹੈ ਕਿ ਇਕ ਵਾਰ ਮੁੜ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲੇ ਹਮਲੇ ਕੋਲ ਵਿਦੇਸ਼ੀ ਜ਼ਮੀਨ 'ਚ ਜਿੱਤਣ ਦਾ ਮੌਕਾ ਹੈ। ਸ਼ਾਸਤਰੀ ਤੋਂ ਜਦ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਦ ਇਹ ਅਹਿਸਾਸ ਹੋਇਆ ਕਿ ਇਹ ਗੇਂਦਬਾਜ਼ੀ ਗਰੁੱਪ ਭਾਰਤ ਨੂੰ ਚੋਟੀ ਦੇ ਸਥਾਨ 'ਤੇ ਲਿਜਾ ਸਕਦਾ ਹੈ ਤਾਂ ਇਸ 'ਤੇ ਕੋਚ ਨੇ ਕਿਹਾ ਕਿ ਇਸ ਵਿਚ ਕੋਈ ਸਵਾਲ ਹੀ ਨਹੀਂ ਹੈ। ਮੈਨੂੰ ਇਸ ਗੱਲ ਨੂੰ ਲੈ ਕੇ ਸ਼ੱਕ ਨਹੀਂ ਸੀ ਕਿ ਜੇ ਇਹ ਲੋਕ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹਨ ਤਾਂ ਇਹ ਹਮਲਾ ਬਹੁਤ ਸ਼ਾਨਦਾਰ ਹੋਵੇਗਾ। ਸੱਚਾਈ ਇਹ ਹੈ ਕਿ ਇਹ ਲੋਕ ਇਕ ਇਕਾਈ ਵਜੋਂ ਗੇਂਦਬਾਜ਼ੀ ਕਰਨਾ ਸਿੱਖ ਗਏ ਹਨ ਤੇ ਇਸ ਨਾਲ ਫ਼ਰਕ ਆਇਆ ਹੈ। ਤੁਸੀਂ ਜਿਸ ਤਰ੍ਹਾਂ ਬੱਲੇਬਾਜ਼ੀ ਇਕਾਈ ਵਜੋਂ ਕੰਮ ਕਰਦੇ ਹੋ, ਗੇਂਦਬਾਜ਼ੀ ਵਿਚ ਵੀ ਉਹੀ ਗੱਲ ਲਾਗੂ ਹੁੰਦੀ ਹੈ।


author

Tarsem Singh

Content Editor

Related News