ਇਸ ਭਾਰਤੀ ਲੇਖਿਕਾ ਨੇ ਟੱਪੀਆਂ ਸਾਰੀਆਂ ਹੱਦਾਂ, ਵਿਰਾਟ-ਅਨੁਸ਼ਕਾ ''ਤੇ ਕੀਤਾ ਇਤਰਾਜ਼ਯੋਗ ਕੁਮੈਂਟ

01/18/2020 5:14:54 PM

ਨਵੀਂ ਦਿੱਲੀ— ਮਸ਼ਹੂਰ ਭਾਰਤੀ ਲੇਖਿਕਾ ਭਾਵਨਾ ਅਰੋੜਾ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਚਲਦੇ ਵਿਵਾਦ 'ਚ ਆ ਗਈ ਹੈ। ਇਸ ਲੇਖਿਕਾ ਨੇ ਟਵਿੱਟਰ 'ਤੇ ਵਿਰਾਟ ਕੋਹਲੀ ਦੀ ਆਸਟਰੇਲੀਆ ਖਿਲਾਫ 78 ਦੌੜਾਂ ਦੀ ਪਾਰੀ ਦੇਖਣ ਦੇ ਬਾਅਦ ਜੋ ਕੁਮੈਂਟ ਕੀਤਾ ਉਸ 'ਚ ਉਨ੍ਹਾਂ ਨੇ ਵਿਰਾਟ-ਅਨੁਸ਼ਕਾ ਦੀ ਸੈਕਸ ਲਾਈਫ ਨੂੰ ਲੈ ਕੇ ਮਜ਼ਾਕ ਉਡਾਇਆ। ਇਸ ਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕ ਵੀ ਗੁੱਸਾ ਦਿਖਾ ਰਹੇ ਹਨ।

ਭਾਵਨਾ ਅਰੋੜਾ ਨੇ ਟਵੀਟ 'ਚ ਲਿਖਿਆ ਹੈ-
ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ 'ਤੇ ਗੁੱਸਾ ਹੋਵੇਗੀ ਕਿਉਂਕਿ ਉਹ ਜਿਸ ਤਰ੍ਹਾਂ ਦੀ ਪੋਜ਼ੀਸ਼ਨ ਆਸਟਰੇਲੀਆਈ ਖਿਡਾਰੀਆਂ ਦੇ ਨਾਲ ਟ੍ਰਾਈ ਕਰ ਰਹੇ ਹਨ, ਉਸ ਨਾਲ ਨਹੀਂ ਕਰਦੇ।

ਟਵੀਟ ਤੋਂ ਸਾਫ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਭਾਵਨਾ ਵਿਰਾਟ ਅਤੇ ਅਨੁਸ਼ਕਾ ਦੀ ਸੈਕਸ ਲਾਈਫ ਜਾਂ ਸੈਕਸ ਪੋਜ਼ੀਸ਼ਨ 'ਤੇ ਗੱਲ ਕਰ ਰਹੀ ਹੈ।

ਦੇਖੋ ਟਵੀਟ
 

ਫੈਨਜ਼ ਨੇ ਕੀਤਾ ਭਾਵਨਾ ਨੂੰ ਟ੍ਰੋਲ
ਕਪਤਾਨ ਕੋਹਲੀ 'ਤੇ ਇਤਰਾਜ਼ਯੋਗ ਕੁਮੈਂਟ ਕਰਨ 'ਤੇ ਭਾਰਤੀ ਕ੍ਰਿਕਟ ਫੈਨਜ਼ ਵੀ ਨਿਰਾਸ਼ ਹੋ ਗਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਜੰਮ ਕੇ ਟ੍ਰੋਲ ਕੀਤਾ। ਦੇਖੋ ਕੁਝ ਕੁਮੈਂਟਸ
PunjabKesari
ਕੌਣ ਹੈ ਭਾਵਨਾ ਅਰੋੜਾ
ਭਾਵਨਾ ਲੇਖਿਕਾ ਦੇ ਨਾਲ-ਨਾਲ ਇਕ ਅਧਿਆਪਕਾ ਵੀ ਹੈ। ਸਕੂਬਾ ਡਾਈਵਰ, ਤੈਰਾਕੀ ਅਤੇ ਘੋੜਸਵਾਰੀ ਦਾ ਸ਼ੌਕ ਰੱਖਣ ਵਾਲੀ ਭਾਵਨਾ ਚਾਰ ਕਿਤਾਬਾਂ ਲਿਖ ਚੁੱਕੀ ਹੈ।
1. ਦਿ ਡੈਲੀਬੀਰੇਟ ਸਿਨਰ
2. ਮਿਸਟ੍ਰਿਸ ਆਫ ਆਨਰ
3 ਲਵ ਬੀ ਦਿ ਵੇਅ
4. ਅਨਡੋਨਟੇਡ : ਲੈਫਟੀਨੈਂਟ ਉਮਰ ਫਯਾਜ਼ ਆਫ ਕਸ਼ਮੀਰ

ਹੇਠਾਂ ਵੇਖੋ ਭਾਵਨਾ ਅਰੋੜਾ ਦੀਆਂ ਕੁਝ ਤਸੀਵਰਾਂ-
PunjabKesari

PunjabKesari

PunjabKesari
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਆਸਟਰੇਲੀਆ ਨਾਲ ਤਿੰਨ ਵਨ-ਡੇ  ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਸੀਰੀਜ਼ ਦਾ ਪਹਿਲਾ ਮੈਚ ਆਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਦੂਜੇ ਮੈਚ 'ਚ ਭਾਰਤੀ ਟੀਮ ਨੇ 32 ਦੌੜਾਂ ਨਾਲ ਜਿੱਤ ਹਾਸਲ ਕਰਕੇ ਸੀਰੀਜ਼ 'ਚ 1-1 ਨਾਲ ਬਰਾਬਰੀ ਕੀਤੀ ਸੀ। ਦੂਜੇ ਮੈਚ 'ਚ ਕੋਹਲੀ ਤੋਂ ਇਲਾਵਾ ਸ਼ਿਖਰ ਧਵਨ ਅਤੇ ਕੇ. ਐੱਲ. ਰਾਹੁਲ ਨੇ ਵੀ ਬੱਲੇ ਨਾਲ ਕਾਫੀ ਦੌੜਾਂ ਬਣਾਈਆਂ ਸਨ।

 


Tarsem Singh

Content Editor

Related News