ਵਰਲਡ ਚੈਂਪੀਅਨਸ਼ਿਪ : ਵਿਨੇਸ਼ ਫੋਗਟ ਨੇ 2020 ਓਲੰਪਿਕ ਲਈ ਕੀਤਾ ਕੁਆਲੀਫਾਈ

Wednesday, Sep 18, 2019 - 12:54 PM (IST)

ਵਰਲਡ ਚੈਂਪੀਅਨਸ਼ਿਪ : ਵਿਨੇਸ਼ ਫੋਗਟ ਨੇ 2020 ਓਲੰਪਿਕ ਲਈ ਕੀਤਾ ਕੁਆਲੀਫਾਈ

ਨੂਸ ਸੁਲਤਾਨ : ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਟ (53 ਕਿ.ਗ੍ਰਾ) ਨੇ ਬੁੱਧਵਾਰ ਨੂੰ ਇੱਥੇ ਚੈਂਪੀਅਨਸ਼ਿਪ ਵਿਚ ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਨੂੰ ਹਰਾ ਕੇ 20202 ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਵਰਲਡ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਾਰਾ 'ਤੇ 8-2 ਦੀ ਸ਼ਾਨਦਾਰ ਜਿੱਤ ਨਾਲ 25 ਸਾਲਾ ਪਹਿਲਵਾਨ ਨੇ ਟੋਕੀਓ ਖੇਡਾਂ ਵਿਚ ਆਪਣਾ ਸਥਾਨ ਪੱਕਾ ਕੀਤਾ। ਵਿਨੇਸ਼ ਹੁਣ ਬੁੱਧਵਾਰ ਨੂੰ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਜਰਮਨੀ ਦੀ ਮਾਰੀਆ ਪ੍ਰੋਵੋਲਾਰਾਕੀ ਨਾਲ ਭਿੜੇਗੀ। ਇਸ ਤੋਂ ਪਹਿਲਾਂ ਉਸਨੇ 52 ਕਿ.ਗ੍ਰਾ ਵਰਗ ਵਿਚ ਰੇਪੇਚੇਜ਼ ਦੇ ਪਹਿਲੇ ਦੌਰ ਵਿਚ ਯੁਕ੍ਰੇਨ ਦੀ ਯੂਲੀਆ ਖਾਲਵਾਦਜੀ 'ਤੇ 5-0 ਨਾਲ ਜਿੱਤ ਹਾਸਲ ਕੀਤੀ ਸੀ ਜਿਸ ਨਾਲ ਉਹ ਓਲੰਪਿਕ ਕੋਟੇ ਅਤੇ ਕਾਂਸੀ ਤਮਗੇ ਦੀ ਦੌੜ ਵਿਚ ਬਣੀ ਹੋਈ ਸੀ।


Related News