... ਤਾਂ ਫਿਰ ਇਹ ਧਾਕੜ ਕੋਚ ਦੇਵੇਗਾ ਵਿਜੇਂਦਰ ਨੂੰ ਕੋਚਿੰਗ

Friday, Dec 07, 2018 - 11:02 AM (IST)

ਨਵੀਂ ਦਿੱਲੀ— ਅਮਰੀਕੀ ਪੇਸ਼ੇਵਰ ਸਰਕਟ 'ਚ ਹੁਣ ਆਪਣੀ ਕਿਸਮਤ ਆਜ਼ਮਾ ਰਹੇ ਭਾਰਤ ਦੇ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਮੈਡੀਸਨ ਸਕੁਆਇਰ ਗਾਰਡਨ 'ਚ ਡੈਬਿਊ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਇੱਛਾ ਮੈਕਸਿਕੋ ਦੇ ਸੁਪਰ ਸਟਾਰ ਕੇਨੇਲੋ ਅਲਵਾਰੇਜ ਦੇ ਖਿਲਾਫ ਰਿੰਗ 'ਚ ਉਤਰਨ ਦੀ ਵੀ ਹੈ। ਅਮਰੀਕੀ ਪੇਸ਼ੇਵਰ ਸਰਕਟ ਦੀ ਤਿਆਰੀ ਲਈ ਵਿਜੇਂਦਰ ਕੋਚ ਫਰੇਡੀ ਰੋਚ ਦੇ ਮਾਰਗਦਰਸ਼ਨ 'ਚ ਟ੍ਰੇਨਿੰਗ ਕਰਨਗੇ ਜੋ ਫਲਾਇਡ ਮੇਵੇਦਰ ਦੇ ਨਾਲ ਸਦੀ ਦੀ ਸਭ ਤੋਂ ਮਹਿੰਗੀ ਫਾਈਟ ਲੜਨ ਵਾਲੇ ਮੈਨੀ ਪੈਕੀਆਓ ਦੇ ਕੋਚ ਹਨ।

ਅਜੇਤੂ ਹੈ ਵਿਜੇਂਦਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਸਾਬਕਾ ਕਾਂਸੀ ਤਮਗਾ ਜੇਤੂ ਵਿਜੇਂਦਰ 2015 'ਚ ਪੇਸ਼ੇਵਰ ਮੁੱਕੇਬਾਜ਼ੀ 'ਚ ਕਦਮ ਰੱਖਣ ਦੇ ਬਾਅਦ ਅਜੇਤੂ ਹਨ ਪਰ ਇਸ ਸਾਲ ਉਨ੍ਹਾਂ ਨੇ ਇਕ ਵੀ ਮੁਕਾਬਲੇ 'ਚ ਹਿੱਸਾ ਨਹੀਂ ਲਿਆ। ਬ੍ਰਿਟੇਨ ਅਤੇ ਭਾਰਤ 'ਚ 10 ਮੁਕਾਬਲਿਆਂ ਦੇ ਬਾਅਦ ਹੁਣ ਵਿਜੇਂਦਰ ਬਾਬ ਆਰੂਮ ਦੇ ਟਾਪ ਰੈਂਕ ਪ੍ਰਮੋਸ਼ਨਸ ਦੇ ਨਾਲ ਕਰਾਰ ਦੇ ਬਾਅਦ ਅਮਰੀਕਾ 'ਚ ਚੁਣੌਤੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ।
PunjabKesari
26 ਸਾਲ ਦੀ ਉਮਰ 'ਚ ਰੋਚ ਨੇ ਛੱਡ ਦਿੱਤਾ ਸੀ ਮੁੱਕੇਬਾਜ਼ੀ ਕਰੀਅਰ
ਡਬਲਿਊ.ਬੀ.ਓ. ਏਸ਼ੀਆ ਪ੍ਰਸ਼ਾਂਤ ਅਤੇ ਓਰੀਐਂਟਲ ਸੁਪਰ ਮਿਡਲਵੇਟ ਖਿਤਾਬ ਜਿੱਤ ਚੁੱਕੇ ਵਿਜੇਂਦਰ ਰੋਚ ਦੇ ਨਾਲ ਟ੍ਰੇਨਿੰਗ ਕਰਨਗੇ ਜੋ ਲੰਬੇ ਸਮੇਂ ਤੋਂ ਫਿਲੀਪੀਂਸ ਦੇ ਦਿੱਗਜ ਮੁੱਕੇਬਾਜ਼ ਪੈਕੀਆਓ ਦੇ ਕੋਚ ਹਨ। ਪੈਕੀਆਓ ਅੱਠ ਵੱਖ-ਵੱਖ ਵਜ਼ਨ ਵਰਗ 'ਚ ਵਿਸ਼ਵ ਚੈਂਪੀਅਨ ਰਹੇ ਹਨ। ਪੇਸ਼ੇਵਰ ਸਰਕਟ 'ਤੇ ਰੋਚ ਦਾ ਕਰੀਅਰ ਪ੍ਰਭਾਵੀ ਰਿਹਾ ਸੀ ਅਤੇ 53 'ਚੋਂ 40 ਮੁਕਾਬਲੇ ਜਿੱਤਣ 'ਚ ਸਫਲ ਰਹੇ ਸਨ ਪਰ ਪਾਰਕਿੰਸਨ ਦੀ ਬੀਮਾਰੀ ਦੇ ਕਾਰਨ 26 ਸਾਲ ਦੀ ਉਮਰ 'ਚ ਉਨ੍ਹਾਂ ਨੂੰ ਮੁੱਕੇਬਾਜ਼ੀ ਕਰੀਅਰ ਛੱਡਣਾ ਪਿਆ ਸੀ।


Tarsem Singh

Content Editor

Related News