ਟੀਮ ਇੰਡੀਆ ਨੂੰ ਲੱਗਾ ਇਕ ਹੋਰ ਝਟਕਾ, ਵਿਜੇ ਸ਼ੰਕਰ ਅਗਲੇ ਮੈਚ 'ਚੋਂ ਹੋਇਆ ਬਾਹਰ

Thursday, Jun 20, 2019 - 06:14 PM (IST)

ਟੀਮ ਇੰਡੀਆ ਨੂੰ ਲੱਗਾ ਇਕ ਹੋਰ ਝਟਕਾ, ਵਿਜੇ ਸ਼ੰਕਰ ਅਗਲੇ ਮੈਚ 'ਚੋਂ ਹੋਇਆ ਬਾਹਰ

ਸਪੋਰਟਸ ਡੈਸਕ— ਭਾਰਤੀ ਟੀਮ ਦਾ ਆਲਰਾਊਂਡਰ ਵਿਜੇ ਸ਼ੰਕਰ ਬੁੱਧਵਾਰ ਨੂੰ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਪੈਰ ਦੇ ਅੰਗੂਠੇ 'ਤੇ ਸੱਟ ਲੱਗਣ ਕਾਰਨ ਅਗਲੇ ਮੈਚ ਲਈ ਬਾਹਰ ਹੋ ਗਿਆ ਹੈ। ਜਸਪ੍ਰੀਤ ਬੁਮਰਾਹ ਦੀ ਗੇਂਦ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਵਿਜੇ ਸ਼ੰਕਰ ਦੇ ਪੈਰ 'ਚ ਲੱਗੀ ਅਤੇ ਉਹ ਦਰਦ ਨਾਲ ਤੜਫ ਉੱਠੇ। ਟੀਮ ਦੇ ਸੂਤਰ ਨੇ ਹਾਲਾਂਕਿ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਜੇ ਇਸ 'ਤੇ ਫਿਕਰ ਕਰਨ ਦੀ ਕੋਈ ਗੱਲ ਨਹੀਂ ਹੈ। ਪਰ ਹੁਣ ਮਿਲੀ ਜਾਣਕਾਰੀ ਮੁਤਾਬਕ ਵਿਜੇ ਸ਼ੰਕਰ ਅਗਲੇ ਮੈਚ ਵਿਚ ਨਹੀਂ ਖੇਡ ਸਕੇਗਾ। ਜ਼ਿਰਯੋਗ ਹੈ ਕਿ ਇਹ ਭਾਰਤੀ ਕ੍ਰਿਕਟ ਟੀਮ ਲਈ ਤੀਜਾ ਵੱਡਾ ਝਟਕਾ ਹੈ। ਪਹਿਲਾਂ ਹੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹੱਥ ਦੇ ਅੰਗੂਠੇ 'ਤੇ ਸੱਟ ਲੱਗਣ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਹਨ। ਉਸ ਤੋਂ ਬਾਅਦ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਮਾਂਸਪੇਸ਼ੀਆਂ 'ਚ ਖਿੱਚ ਪੈਣ ਕਾਰਨ ਪਲੇਇੰਗ ਇਲੈਵਨ ਤੋਂ ਬਾਹਰ ਹਨ।
PunjabKesari
ਸ਼ੰਕਰ ਭਾਰਤੀ ਬੱਲੇਬਾਜ਼ੀ ਕ੍ਰਮ 'ਚ ਚੌਥੇ ਨੰਬਰ 'ਤੇ ਬੱਲੇਬਾਜ਼ ਦੇ ਤੌਰ 'ਤੇ ਚੁਣੇ ਗਏ ਹਨ ਪਰ ਉਨ੍ਹਾਂ ਨੂੰ ਕਿਸੇ ਵੀ ਸਥਾਨ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਸ਼ੰਕਰ ਮੱਧਮ ਰਫਤਾਰ ਦੇ ਗੇਂਦਬਾਜ਼ ਵੀ ਹਨ, ਜਿਨ੍ਹਾਂ ਨੂੰ ਪਾਕਿ ਖਿਲਾਫ ਕਪਤਾਨ ਸਰਫਰਾਜ਼ ਅਹਿਮਦ ਸਮੇਤ ਦੋ ਵਿਕਟ ਮਿਲੇ ਸਨ। ਸ਼ਿਖਰ ਧਵਨ ਅੰਗੂਠੇ ਦੇ ਫ੍ਰੈਕਚਰ ਕਾਰਨ ਪਹਿਲੇ ਹੀ ਵਰਲਡ ਕੱਪ 'ਚੋਂ ਬਾਹਰ ਹੋ ਗਏ ਅਤੇ ਭੁਵਨੇਸ਼ਵਰ ਕੁਮਾਰ ਵੀ ਹੈਮਸਟ੍ਰਿੰਗ ਸਟੇਨ ਕਾਰਨ ਦੋ ਮੈਚ ਤੋਂ ਬਾਹਰ ਹੋ ਗਏ ਹਨ। ਸ਼ੰਕਰ ਦੀ ਸੱਟ ਨਾਲ ਟੀਮ ਪ੍ਰਬੰਧਨ ਦੀਆਂ ਮੁਸ਼ਕਲਾਂ ਵਧਣਗੀਆਂ ਹੀ। ਅਜੇ ਭੁਵਨੇਸ਼ਵਰ ਅੱਠ ਦਿਨ ਤਕ ਗੇਂਦਬਾਜ਼ੀ ਨਹੀਂ ਕਰਨਗੇ ਅਤੇ ਬਰਮਿੰਘਮ 'ਚ 30 ਜੂਨ ਨੂੰ ਇੰਗਲੈਂਡ ਖਿਲਾਫ ਮੈਚ ਲਈ ਦੌੜ 'ਚ ਆਉਣਗੇ। ਟੀਮ ਪ੍ਰਬੰਧਨ ਨੂੰ ਭਰੋਸਾ ਹੈ ਕਿ ਭੁਵਨੇਸ਼ਵਰ ਟੂਰਨਾਮੈਂਟ ਦੇ ਅੰਤ 'ਚ ਉਪਲਬਧ ਹੋਵੇਗਾ।


author

Tarsem Singh

Content Editor

Related News