ਵਿਜੇ ਹਜ਼ਾਰੇ ਟ੍ਰਾਫੀ : ਪੰਜਾਬ ਨੇ ਵਿਦਰਭ ਨੂੰ ਹਰਾਇਆ

Sunday, Oct 06, 2019 - 12:50 PM (IST)

ਵਿਜੇ ਹਜ਼ਾਰੇ ਟ੍ਰਾਫੀ : ਪੰਜਾਬ ਨੇ ਵਿਦਰਭ ਨੂੰ ਹਰਾਇਆ

ਵਡੋਦਰਾ- ਕਰਣ ਕਾਇਲਾ ਦੀ (32 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜਾਬ ਨੇ ਵਨ ਡੇ ਵਿਜੇ ਹਜ਼ਾਰੇ ਟਰਾਫੀ ਦੇ ਗਰੁੱਪ-ਏ ਵਿਚ ਵਿਦਰਭ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਵਿਦਰਭ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 43.1 ਓਵਰਾਂ ਵਿਚ 155 ਦੌੜਾਂ ਹੀ ਬਣਾ ਸਕੀ। ਪੰਜਾਬ ਨੇ 46.3 ਓਵਰਾਂ ਵਿਚ 3 ਵਿਕਟਾਂ 'ਤੇ 158 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਪੰਜਾਬ ਵੱਲੋਂ ਕਰਣ ਕਾਲੀਆ ਨੇ 4, ਸੰਦੀਪ ਸਿੰਘ ਨੇ 2-2 ਜਦਕਿ ਮਾਰਕੰਡੇ ਨੇ ਇਕ ਵਿਕਟ ਆਪਣੇ ਨਾਂ ਕੀਤੀ। ਪੰਜਾਬ ਦੇ ਗੁਰਕੀਰਤ ਸਿੰਘ ਮਾਨ ਨੂੰ ਅਜੇਤੂ 51, ਅਨਮੋਲਪ੍ਰੀਤ ਸਿੰਘ ਅਜੇਤੂ 42, ਅਭਿਸ਼ੇਕ ਸ਼ਰਮਾ ਨੇ 33 ਅਤੇ ਸਿਰਮਰਨ ਸਿੰਘ ਨੇ 22 ਦੌੜਾਂ ਬਣਾਈਆਂ। ਵਿਦਰਭ ਲਈ ਅਕਸ਼ੇ ਵਖਾਰੇ ਨੇ 2 ਅਤੇ ਅਕਸ਼ੇ ਕਾਰਨੋਵਾਰ ਨੇ ਇਕ ਵਿਕਟ ਲਈ।


Related News