ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਮਿਲੇ ਸਨ ਵੈਨੇਸਾ ਤੇ ਕੋਬੇ

01/31/2018 5:21:43 AM

ਜਲੰਧਰ — ਸੁਪਰ ਮਾਡਲ ਰਹਿ ਚੁੱਕੀ ਵੈਨੇਸਾ ਲੇਨੀ ਬ੍ਰਾਇਅੰਟ ਨੇ ਅਮਰੀਕਾ ਦੇ ਪ੍ਰੋਫੈਸ਼ਨਲ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇਅੰਟ ਨਾਲ 2001 'ਚ ਵਿਆਹ ਕੀਤਾ ਸੀ। ਵੈਨੇਸਾ ਤੇ ਕੋਬੇ ਦੀ ਮੁਲਾਕਾਤ ਬਹੁਤ ਹੀ ਰੋਮਾਂਚਕ ਸੀ। ਵੈਨੇਸਾ ਇਕ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਲਈ ਜਿਸ ਬਿਲਡਿੰਗ 'ਚ ਪਹੁੰਚੀ ਸੀ, ਉਥੇ ਹੀ ਕੋਬੇ ਵੀ ਰਹਿੰਦਾ ਸੀ। ਦੋਵਾਂ ਦੀ ਇਥੇ ਜਾਣ-ਪਛਾਣ ਹੋਈ। ਇਸ ਤੋਂ ਬਾਅਦ ਇਤਫਾਕ ਨਾਲ ਦੋਵੇਂ ਇਕ ਹੀ ਹਾਈ ਸਕੂਲ 'ਚ ਪੜ੍ਹਾਈ ਕਰਦੇ ਸਮੇਂ ਮਿਲੇ। ਇਥੋਂ ਹੀ ਦੋਵਾਂ ਦੇ ਪਿਆਰ ਦੀ ਕਹਾਣੀ ਅੱਗੇ ਵਧੀ। ਵੈਨੇਸਾ ਨੇ ਜਦੋਂ ਕੋਬੇ ਨਾਲ ਵਿਆਹ ਕੀਤਾ ਤਾਂ ਉਹ ਸਿਰਫ 19 ਸਾਲ ਦੀ ਸੀ, ਜਦਕਿ ਕੋਬੇ 22 ਸਾਲ ਦਾ। ਦੋਵਾਂ ਦੇ ਵਿਆਹ ਵਿਚ ਸਭ ਤੋਂ ਵੱਡਾ ਅੜਿੱਕਾ ਕੋਬੇ ਦੇ ਘਰ ਵਾਲੇ ਸਨ, ਜਿਹੜੇ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਗੈਰ  ਅਫਰੀਕਨ-ਅਮਰੀਕਨ ਲੜਕੀ ਨਾਲ ਵਿਆਹ ਕਰੇ ਪਰ ਸਾਰੇ ਅੜਿੱਕੇ ਪਾਰ ਕਰਦੇ ਹੋਏ ਵੈਨੇਸਾ ਨੇ ਕੋਬੇ ਨਾਲ ਹੀ ਵਿਆਹ ਕੀਤਾ। ਦੋਵਾਂ ਦੀਆਂ 2 ਬੇਟੀਆਂ ਹਨ।
 


Related News