ਬੰਗਾ 'ਚ ਟਰੱਕ ਹੇਠਾਂ ਆਉਣ ਨਾਲ ਟੋਲ ਕਰਮਚਾਰੀ ਦੀ ਦਰਦਨਾਕ ਮੌਤ, ਤਸਵੀਰਾਂ ਵੇਖ ਹੋ ਜਾਣਗੇ ਰੌਂਗਟੇ ਖੜ੍ਹੇ

Friday, Mar 29, 2024 - 06:49 PM (IST)

ਬੰਗਾ 'ਚ ਟਰੱਕ ਹੇਠਾਂ ਆਉਣ ਨਾਲ ਟੋਲ ਕਰਮਚਾਰੀ ਦੀ ਦਰਦਨਾਕ ਮੌਤ, ਤਸਵੀਰਾਂ ਵੇਖ ਹੋ ਜਾਣਗੇ ਰੌਂਗਟੇ ਖੜ੍ਹੇ

ਬੰਗਾ (ਰਾਕੇਸ਼ ਅਰੋੜਾ)- ਬੰਗਾ ਫਗਵਾੜਾ ਮੁੱਖ ਮਾਰਗ 'ਤੇ ਕਸਬਾ ਬਹਿਰਾਮ ਵਿਖੇ ਲੱਗੇ ਨੈਸ਼ਨਲ ਟੋਲ ਪਲਾਜ਼ਾ 'ਤੇ ਬੀਤੀ ਦੇਰ ਰਾਤ ਟੱਰਕ ਨਾਲ ਹੋਏ ਹਾਦਸੇ ਵਿੱਚ ਇਕ 32 ਸਾਲਾ ਟੋਲ ਕਰਮਚਾਰੀ ਦੀ ਮੌਕੇ 'ਤੇ ਮੌਤ ਹੋ ਗਈ।  ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਟੱਰਕ ਨੰਬਰ ਪੀ. ਬੀ. 10 ਸੀ. ਐੱਲ. 6325 ਜੋਕਿ ਫਗਵਾੜਾ ਵੱਲੋਂ ਬੰਗਾ ਵੱਲ ਨੂੰ ਆ ਰਿਹਾ ਸੀ। ਜਿਵੇਂ ਹੀ ਉਕਤ ਟਰੱਕ ਦਾ ਚਾਲਕ ਟੱਰਕ ਨੂੰ ਲੈ ਕੇ ਉਕਤ ਲੱਗੇ ਟੋਲ ਪਲਾਜ਼ਾ 'ਤੇ ਪੁੱਜਾ ਤਾਂ ਟੋਲ ਬੈਰੀਅਰ ਤੋਂ ਬਿਨਾਂ ਟੋਲ ਪਲਾਜ਼ਾ ਕਟਵਾਏ ਹੋਏ ਜਦੋਂ ਟੋਲ ਤੋਂ ਜ਼ਬਰਦਸਤੀ ਲੰਘਣ ਲੱਗਾ ਤਾ ਉੱਥੇ ਹਾਜ਼ਰ ਟੋਲ ਕਰਮਚਾਰੀ ਸ਼ੁਸੀਲ ਕੁਮਾਰ ਬੰਗੜ ਉਰਫ ਬਿੱਲਾ (32)ਸਾਲ ਪੁੱਤਰ ਰੋਣਕੀ ਰਾਮ ਨਿਵਾਸੀ ਬੰਗਾ ਨੂੰ ਟਰੱਕ ਹੇਠਾਂ ਦੇ ਕੇ ਟੋਲ ਬੈਰੀਅਰ 'ਤੇ ਲੱਗੇ ਭੂਮ ਨੂੰ ਤੋੜਦਾ ਹੋਇਆ ਮੌਕੇ ਤੋਂ ਟੱਰਕ ਸਮੇਤ ਫਰਾਰ ਹੋ ਗਿਆ।

PunjabKesari

ਇਹ ਵੀ ਪੜ੍ਹੋ: ਡਾ. ਗੁਰਪ੍ਰੀਤ ਕੌਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਨਵਜੰਮੀ ਧੀ ਨਾਲ CM ਭਗਵੰਤ ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ

ਇਸ ਦੌਰਾਨ ਟੱਰਕ ਹੇਠਾਂ ਆਉਣ ਵਾਲੇ ਕਰਮਚਾਰੀ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ। ਹਾਦਸੇ ਦੀ ਸੂਚਨਾ ਟੋਲ ਕੰਪਨੀ ਅਤੇ ਮੈਨੇਜਰ ਕੈਲਾਸ਼ ਕੁਮਾਰ ਦੁਆਰਾ ਬਹਿਰਾਮ ਪੁਲਸ ਨੂੰ ਦਿੱਤੀ, ਜੋਕਿ ਸੂਚਨਾ ਮਿਲਦੇ ਹੀ ਤੁਰੰਤ ਮੌਕੇ 'ਤੇ ਪੁੱਜੀ। ਮ੍ਰਿਤਕ ਸ਼ੁਸੀਲ ਕੁਮਾਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸੀ. ਸੀ. ਟੀ. ਵੀ. ਵਿੱਚ ਕੈਦ ਹੋਏ ਹਾਦਸੇ ਨੂੰ ਵੇਖ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਹਿਰਾਮ ਪੁਲਸ ਵੱਲੋਂ ਵਰਤੀ ਮੁਸਤੈਦੀ ਅਤੇ ਤੁਰੰਤ ਕੀਤੀ ਕਾਰਵਾਈ ਦੌਰਾਨ ਮੌਕੇ ਤੋਂ ਫਰਾਰ ਹੋਇਆ ਟੱਰਕ ਚਾਲਕ ਨੂੰ ਪੁਲਸ ਨੇ ਸਮੇਤ ਟੱਰਕ ਰੂਪਨਗਰ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਪਰਿਵਾਰਕ ਮੈਂਬਰਾ ਨੇ ਹਾਦਸੇ ਵਿੱਚ ਮਾਰੇ ਗਏ ਸ਼ੁਸੀਲ ਕੁਮਾਰ ਦੀਆਂ ਅੱਖਾਂ ਨੂੰ ਕੀਤਾ ਦਾਨ
ਦੇਰ ਰਾਤ ਹੋਏ ਹਾਦਸੇ ਵਿੱਚ ਮਾਰੇ ਗਏ 32 ਸਾਲਾ ਨੌਜਵਾਨ ਸ਼ੁਸੀਲ ਕੁਮਾਰ ਦੇ ਪਰਿਵਾਰਕ ਮੈਂਬਰ ਉਸ ਦੇ ਪਿਤਾ ਰੋਣਕੀ ਰਾਮ ਅਤੇ ਮਾਮਾ ਰਾਜ ਪਾਲ ਨੇ ਦੱਸਿਆ ਕਿ ਸਮੂਹ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਬੇਸ਼ਕ ਉਨ੍ਹਾਂ ਦਾ ਬੇਟਾ ਸ਼ੁਸੀਲ ਕੁਮਾਰ ਇਸ ਦੁਨਿਆ ਵਿੱਚ ਨਹੀਂ ਰਿਹਾ ਪਰ ਅਸੀਂ ਉਸ ਦੀਆਂ ਅੱਖਾਂ ਨੂੰ ਲੋੜਵੰਦ ਵਿਅਕਤੀਆਂ ਨੂੰ ਦਾਨ ਦੇ ਕੇ ਉਨਾਂ ਦੀ ਜ਼ਿੰਦਗੀ ਵਿੱਚੋਂ ਹਨੇਰਾ ਦੁਰ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਬੇਟੇ ਦੀਆਂ ਅੱਖਾਂ ਨੇਤਰ ਦਾਨ ਸੰਸਥਾ ਦੇ ਸਹਿਯੋਗ ਨਾਲ ਲੋੜਵੰਦ ਵਿਅਕਤੀ ਨੂੰ ਦਾਨ ਦੇ ਦੇਣਗੇ।

PunjabKesari

PunjabKesari

ਇਹ ਵੀ ਪੜ੍ਹੋ: ਹੋਲੇ-ਮਹੱਲੇ ਦੌਰਾਨ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਗਿਆਨੀ ਸੁਲਤਾਨ ਸਿੰਘ ਨੇ ਲਿਆ ਸਖ਼ਤ ਨੋਟਿਸ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News